ਦਾਨੀ ਸਜੱਣਾਂ ਨੇ ਪੀ.ਐਚ.ਸੀ. ਵਿਖੇ ਭੇਂਟ ਕੀਤੇ ਸੈਨੀਟਾਇਜ਼ਰ, ਗਲਵਜ਼ ਤੇ ਇੰਫ੍ਰਾਰੈਡ ਥਰਮਾਮੀਟਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿੱਥੇ ਪੂਰੀ ਦੁਨੀਆਂ ਕੋਵਿਡ-19 ਦੀ ਮਾਰ ਹੇਠ ਸਮੱਸਿਆ ਵਿੱਚ ਹੈ ਅਤੇ ਸਿਹਤ ਵਿਭਾਗ ਦੇ ਸਾਰੇ ਕਰਮਚਾਰੀ ਇਸ ਔਖੀ ਘੜੀ ਵਿਚ ਲੋਕਾਂ ਦੇ ਬਚਾਅ ਲਈ ਲੱਗੇ ਹੋਏ ਹਨ ਇਹਨਾਂ ਵਿਚੋਂ ਹੈਲਥ ਵਰਕਰ ਫਰੰਟ ਲਾਈਨ ਤੇ ਸ਼ੱਕੀ ਵਿਅਕਤੀਆਂ ਨੂੰ ਟਰੇਸ ਕਰਨ ਦੇ ਲਈ ਦਿਨ ਰਾਤ ਜੁੱਟੇ ਹੋਏ ਹਨ ਅਜਿਹੇ ਕਾਮਿਆਂ ਦੀ ਸਹਾਇਤਾ ਦੇ ਲਈ ਬਹੁਤ ਸਾਰੇ ਲੋਕ ਸਮਾਜ ਸੇਵਾ ਦੇ ਤੌਰ ਤੇ ਵੀ ਆਪਣਾ ਫਰਜ਼ ਅਦਾ ਕਰ ਰਹੇ ਹਨ।

Advertisements

ਸਿਹਤ ਵਿਭਾਗ ਵਿਚ ਪੀ.ਐਚ.ਸੀ. ਚੱਕੋਵਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਿੰਦਰਜੀਤ ਸਿੰਘ ਬਜਾਜ ਜੀ ਦੀ ਪ੍ਰੇਰਨਾ ਸਦਕਾ ਜਲੰਧਰ ਦੇ ਰੇਲਵੇ ਵਿਭਾਗ ਤੋਂ ਰਿਟਾਇਰਡ ਤਾਰਾ ਚੰਦ ਵਲੋਂ ਅਜਿਹਾ ਹੀ ਫਰਜ਼ ਅਦਾ ਕੀਤਾ ਗਿਆ। ਉਹਨਾਂ ਵਲੋਂ ਹੈਲਥ ਵਰਕਰਾਂ ਲਈ ਹੈਂਡ ਸੈਨੀਟਾਇਜ਼ਰ, ਗਲਵਜ਼ ਅਤੇ ਇੰਫ੍ਰਾਰੈਡ ਥਰਮਾਮੀਟਰ ਭੇਜੇ ਗਏ।

ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਬਜਾਜ ਨੇ ਕਿਹਾ ਕਿ ਇਸ ਮਹਾਂਮਾਰੀ ਦੇ ਸਮੇਂ ਹੈਲਥ ਵਰਕਰ ਜੋ ਕਿ ਅੱਗੇ ਹੋ ਕੇ ਸ਼ੱਕੀ ਵਿਅਕਤੀਆਂ ਨੂੰ ਟਰੇਸ ਕਰ ਰਹੇ ਹਨ ਉਹਨਾਂ ਦੀ ਸੁਰੱਖਿਆ ਵੀ ਬਹੁਤ ਜਰੂਰੀ ਹੈ। ਇਸ ਲਈ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅੱਜ ਸਾਰੇ ਫੀਲਡ ਸਟਾਫ਼ ਨੂੰ ਹੈਂਡ ਸੈਨੀਟਾਇਜ਼ਰ ਅਤੇ ਗਲਵਜ਼ ਵੰਡ ਦਿੱਤੇ ਗਏ ਹਨ। ਡਾ. ਬਜਾਜ ਵੱਲੋਂ ਇਸ ਮੌਕੇ ਦਾਨੀ ਸੱਜਣ ਤਾਰਾ ਚੰਦ ਦਾ ਦਿਲੋਂ ਧੰਨਵਾਦ ਕੀਤਾ ਗਿਆ।

ਇਸ ਮੌਕੇ ਡਾ. ਸੁਰਿੰਦਰ ਕੁਮਾਰ, ਡਾ. ਕਰਤਾਰ ਸਿੰਘ, ਬੀ.ਈ.ਈ. ਰਮਨਦੀਪ ਕੌਰ, ਐਚ.ਆਈ.  ਮਨਜੀਤ ਸਿੰਘ, ਐਲ.ਐਚ.ਵੀ. ਕ੍ਰਿਸ਼ਨਾ ਰਾਣੀ, ਦਿਲਬਾਗ ਸਿੰਘ, ਕੁਲਦੀਪ ਕੁਮਾਰ, ਸਤਬੀਰ ਸਿੰਘ, ਰਵਿਦਰ ਸਿੰਘ ਅਤੇ ਰੀਨਾ ਕੁਮਾਰੀ ਸ਼ਾਮਿਲ ਹੋਏ।

LEAVE A REPLY

Please enter your comment!
Please enter your name here