ਸਿਹਤ ਮੰਤਰੀ ਸਿੱਧੂ ਨੇ ਕੀਤਾ ਚਿੰਤਪੁਰਨੀ ਮੈਡੀਕਲ ਕਾਲਜ ਦਾ ਦੋਰਾ, ਪ੍ਰਬੰਧਾ ਤੇ ਜਤਾਈ ਸੰਤੂਸ਼ਟੀ

ਪਠਾਨਕੋਟ(ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਜਿਲਾ ਪਠਾਨਕੋਟ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅੱਜ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਚਿੰਤਪੁਰਨੀ ਮੈਡੀਕਲ ਕਾਲਜ ਬੰਧਾਨੀ ਵਿਖੇ ਵਿਸੇਸ ਦੋਰਾ ਕਰਨ ਪਹੁੰਚੇ। ਉਹਨਾਂ ਦੋਰੇ ਦੋਰਾਨ ਚਿੰਤਪੂਰਨੀ ਮੈਡੀਕਲ ਕਾਲਜ ਜਿਸ ਨੂੰ ਜਿਲਾ ਪ੍ਰਸ਼ਾਸਨ ਵੱਲੋਂ ਆਈਸੋਲੇਸ਼ਨ ਹਸਪਤਾਲ ਬਣਾਇਆ ਗਿਆ ਹੈ ਦਾ ਦੋਰਾ ਕੀਤਾ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਸਟਾਫ ਨਾਲ ਗੱਲਬਾਤ ਕੀਤੀ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ, ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ, ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ, ਦੀਪਕ ਹਿਲੋਰੀ ਐਸ.ਐਸ.ਪੀ. ਪਠਾਨਕੋਟ, ਅਨਿਲ ਦਾਰਾ ਜਿਲਾ ਪਲਾਨਿੰਗ ਬੋਰਡ ਦੇ ਚੇਅਰਮੈਨ, ਰਮਨ ਭੱਲਾ ਸਾਬਕਾ ਮੰਤਰੀ, ਸੰਜੀਵ ਬੈਂਸ ਪ੍ਰਧਾਨ ਜਿਲਾ ਕਾਂਗਰਸ ਕਮੇਟੀ, ਸੰਜੀਵ ਤ੍ਰਿਖਾ, ਡਾ. ਵਿਨੋਦ ਸਰੀਨ ਸਿਵਲ ਸਰਜਨ, ਡਾ. ਭੁਪਿੰਦਰ ਸਿੰਘ ਐਸ.ਐਮ.ਓ. ਅਤੇ ਹੋਰ ਵਿਭਾਗੀ ਜਿਲਾ ਅਧਿਕਾਰੀ ਹਾਜ਼ਰ ਸਨ।

Advertisements

ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸਭ ਤੋਂ ਪਹਿਲਾ ਚਿੰਤਪੂਰਨੀ ਆਈਸੋਲੇਸ਼ਨ ਹਸਪਤਾਲ ਦਾ ਦੋਰਾ ਕੀਤਾ। ਆਈ.ਸੀ.ਯੂ. ਦਾ ਦੋਰਾ ਕੀਤਾ ਅਤੇ ਪ੍ਰਬੰਧਾਂ ਤੇ ਸੰਤੁਸਟੀ ਵਿਅਕਤ ਕੀਤੀ। ਇਸ ਤੋਂ ਬਾਅਦ ਕਾਲਜ ਵਿਖੇ ਹੀ ਸਥਿਤ ਮੀਟਿੰਗ ਹਾਲ ਵਿੱਚ ਸਿਹਤ ਵਿਭਾਗ ਤੇ ਜਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵਿਸ਼ੇਸ ਤੋਰ ਤੇ ਗੱਲਬਾਤ ਕੀਤੀ ਅਤੇ ਹਦਾਇਤਾਂ ਜਾਰੀ ਕੀਤੀਆਂ। ਮੀਟਿੰਗ ਦੋਰਾਨ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ  ਬਲਬੀਰ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਕੋਵਿਡ-19 ਨੂੰ ਲੈ ਕੇ ਚਿੰਤਪੂਰਨੀ ਮੈਡੀਕਲ ਕਾਲਜ ਨੂੰ ਆਈਸੋਲੇਸ਼ਨ ਹਸਪਤਾਲ ਬਣਾਇਆ ਗਿਆ ਹੈ। ਜਿੱਥੇ ਬਾਹਰੀ ਜਿਲਿਆਂ ਅੰਦਰ ਮਰੀਜਾਂ ਦੀ ਸੰਖਿਆ ਜਿਆਦਾ ਹੋਣ ਤੇ ਮਰੀਜਾਂ ਨੂੰ ਇਸ ਹਸਪਤਾਲ ਵਿਖੇ ਸਿਫਟ ਕੀਤਾ ਜਾ ਸਕਦਾ ਹੈ। ਉਹਨਾਂ ਜਿਲਾ ਪ੍ਰਸ਼ਾਸਨ, ਪੁਲਿਸ ਪ੍ਰਸਾਸਨ ਅਤੇ ਸਿਵਲ ਸਰਜਨ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਕਰਮਚਾਰੀ ਜੋ ਡਿਊਟੀ ਤੇ ਹਨ ਇਹ ਕੋਸਿਸ ਕੀਤੀ ਜਾਵੇ ਕਿ ਡਿਊਟੀ ਬੋਝ ਨਾ ਲੱਗੇ ਹਰੇਕ ਕਰਮਚਾਰੀ ਤੋਂ ਇਸ ਤਰੀਕੇ ਨਾਲ ਕੰਮ ਲਿਆ ਜਾਵੇ ਕਿ ਉਸ ਨੂੰ ਅਰਾਮ ਕਰਨ ਦਾ ਮੋਕਾ ਮਿਲ ਸਕੇ। ਉਹਨਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਹਰੇਕ ਕਰਮਚਾਰੀ ਇਹ ਯਕੀਨੀ ਬਣਾਏ ਕਿ ਉਸ ਨੇ ਮਾਸਕ ਪਾਇਆ ਹੋਵੇ, ਹੱਥਾਂ ਨੂੰ ਦਸਤਾਨੇ ਅਤੇ ਪੂਰੀ ਤਰਾਂ ਨਾਲ ਸੈਨੀਟਾਈਜ ਹੋਇਆ ਹੋਵੇ। ਇਸ ਤੋਂ ਇਲਾਵਾ ਹਰੇਕ ਖੇਤਰ ਵਿੱਚ ਚਾਹੇ ਉਹ ਜਿਲਾ ਪ੍ਰਸ਼ਾਸਨ, ਪੁਲਿਸ ਪ੍ਰਸਾਸਨ ਜਾਂ ਸਿਹਤ ਵਿਭਾਗ ਹੈ ਸੋਸਲ ਡਿਸਟੈਂਸ ਦਾ ਪੂਰਾ ਖਿਆਲ ਰੱਖਿਆ ਜਾਵੇ।

ਉਹਨਾਂ ਕਿਹਾ ਕਿ ਜਿਲਾ ਪਠਾਨਕੋਟ ਵਿੱਚ ਜੋ 500 ਬੈਡ ਦਾ ਹਸਪਤਾਲ ਬਣਾਇਆ ਹੈ ਅਤੇ ਪੂਰੇ ਪੰਜਾਬ ਅੰਦਰ 5 ਹਜਾਰ ਬੈਡ ਆਈਸੋਲੇਸ਼ਨ ਕਰਨ ਲਈ ਵਿਵਸਥਾ ਹੈ ਅਤੇ ਇੱਕ ਲੱਖ ਲੋਕਾਂ ਨੂੰ ਕੋਰਿਨਟਾਈਨ ਕਰਨ ਦੀ ਵਿਵਸਥਾ ਹੈ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾ ਸੁਰੂ ਵਿੱਚ ਨਵਾਂ ਸਹਿਰ ਅਤੇ ਹੁਸਿਆਰਪੁਰ ਵਿੱਚ ਕੂਝ ਕੇਸ ਆਏ ਸਨ ਜੋ ਐਨ.ਆਰ.ਆਈ. ਨਾਲ ਸਬੰਧਤ ਸਨ ਦੂਸਰਾ ਮੁਸਲਿਮ ਭਾਈਚਾਰੇ ਦੀ ਦਿੱਲੀ ਵਿਖੇ ਹੋਈ ਜਮਾਤ ਕਾਰਨ ਅਤੇ ਤੀਸਰਾ ਸੋਸਲ ਕੰਨਟੈਕਟਸ ਵਾਲੇ ਸਨ ਉਹਨਾਂ ਚੋਂ ਵੀ ਕੇਸ ਸਾਹਮਣੇ ਆਏ ਸਨ। ਉਸ ਸਮੇਂ ਪੰਜਾਬ ਦੇ ਕਰੀਬ 400 ਮਾਮਲੇ ਹੀ ਸਨ ਅੱਜ ਸਾਡੇ ਕੋਲ ਕਰੀਬ 1500-1600 ਮਾਮਲੇ ਹਨ ਇਸ ਦਾ ਮੁੱਖ ਕਾਰਨ 7 ਹਜਾਰ ਬੰਦੇ ਦਾ ਬਾਹਰ ਤੋਂ ਪੰਜਾਬ ਅੰਦਰ ਆਉਂਣ ਕਾਰਨ ਅਜਿਹਾ ਹੋਇਆ ਹੈ। ਉਹਨਾਂ ਕਿਹਾ ਕਿ ਜੋ ਬਾਹਰ ਤੋਂ ਆਏ ਲੋਕ ਪੰਜਾਬ ਦੇ ਹੀ ਵਸਨੀਕ ਹਨ ਅਤੇ ਉਹ ਲੋਕ ਜੋ ਦਰਸ਼ਨ ਕਰਨ ਗਏ ਸਨ ਵਾਪਿਸ ਤਾਂ ਆਪਣੇ ਘਰਾਂ ਨੂੰ ਆਉਂਣਾ ਹੀ ਹੈ। ਇਸ ਤੋਂ ਇਲਾਵਾ ਜੋ ਬਾਹਰੀ ਸੂਬਿਆਂ ਵਿੱਚ ਜਾਣ ਵਾਲੀ ਲੈਬਰ ਆਦਿ ਅਤੇ ਕੋਟਾ ਦਾ ਪੜ ਰਹੇ ਵਿਦਿਆਰਥੀ ਆਦਿ ਵੀ ਸਾਮਲ ਹਨ। ਉਹਨਾਂ ਕਿਹਾ ਕਿ ਲੈਬਰ ਅਤੇ ਕੋਟ ਦੇ 1 ਤੋਂ 3 ਪ੍ਰਤੀਸ਼ਤ ਹੀ ਲੋਕ ਹਨ। ਉਹਨਾਂ ਕਿਹਾ ਕਿ ਨਦੇੜ ਸਾਹਿਬ ਤੋਂ ਆਉਂਣ ਵਾਲੀ ਸਾਰੀ ਸੰਗਤ ਦੀ ਸੈਪਲਿੰਗ ਹੋ ਗਈ ਹੈ ਅਤੇ ਜੋ ਬਾਕੀ ਬਚੇ ਹਨ ਉਹਨਾਂ ਦੀ ਮੈਡੀਕਲ ਰਿਪੋਰਟ ਵੀ ਅੱਜ ਤੱਕ ਆ ਜਾਵੇਗੀ, ਜੋ ਲੋਕ ਪਾਜੀਟਿਵ ਹਨ ਉਹਨਾਂ ਨੂੰ ਵੱਖਰੇ ਆਈਸੋਲੇਟ ਕੀਤਾ ਜਾ ਰਿਹਾ ਹੈ ਅਤੇ ਜਿਨਾਂ ਨੂੰ ਕੋਰਿਨਟਾਈਨ ਕਰਨ ਦੀ ਲੋੜ ਹੈ ਉਹਨਾਂ ਨੂੰ ਵੱਖਰੇ ਕੋਰਿਨਟਾਈਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਹੁਸਿਆਰਪੁਰ, ਪਠਾਨਕੋਟ, ਗੁਰਦਾਸਪੁਰ, ਅਮ੍ਰਿਤਸਰ, ਕਪੂਰਥਲਾ ਆਦਿ ਜਿਲਿਆਂ ਦਾ ਰੀਵਿਓ ਕੀਤਾ ਜਾਣਾ ਹੈ। ਉਹਨਾਂ ਕਿਹਾ ਕਿ ਅੱਜ ਹਰੇਕ ਕਰਮਚਾਰੀ ਅਤੇ ਅਧਿਕਾਰੀ ਪੂਰੇ ਉਤਸਾਹ ਨਾਲ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਸਰਕਾਰੀ ਹਸਪਤਾਲਾਂ ਦੀ ਦਸਾ ਵਿੱਚ ਵੀ ਕਾਫੀ ਸੁਧਾਰ ਹੋਇਆ ਹੈ। ਉਹਨਾ ਕਿਹਾ ਕਿ ਜੋ ਲੋਕ ਕਰੋਨਾਂ ਨਾਲ ਪ੍ਰਭਾਵਿਤ ਹੋਏ ਹਨ ਉਹਨਾਂ ਦਾ ਸਾਰੇ ਖਰਚ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਸਾਰੇ ਮਰੀਜਾਂ ਦਾ ਫ੍ਰੀ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿਲਾ ਪਠਾਨਕੋਟ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜਬੂਤ ਕੀਤਾ ਜਾਵੇਗਾ, ਜੋ ਡਾਕਟਰਾਂ ਦੀ ਕਮੀ ਹੈ ਨਰਸਿੰਗ ਸਟਾਫ ਦੀ ਲੋੜ ਹੈ ਨੂੰ ਪੂਰਾ ਕਰਨ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here