ਸ਼ਹਿਰਵਾਸੀ ਵਰਤੇ ਹੋਏ ਮਾਸਕ ਤੇ ਦਸਤਾਨਿਆਂ ਨੂੰ ਡਸਟਬੀਨ ਵਿੱਚ ਹੀ ਪਾਉਣ: ਬਲਬੀਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਸ਼ਹਿਰ ਵਾਸੀਆ ਨੂੰ ਅਪੀਲ ਕਰਦੇ ਹੋਏ ਦੱਸਿਆ ਕਿ ਪਬਲਿਕ ਵਲੋਂ ਵਰਤੇ ਗਏ ਦਸਤਾਨੇ ਅਤੇ ਮਾਸਕ ਡਸਟਬੀਨ ਵਿਚ ਹੀ ਪਾਏ ਜਾਣ। ਇਸ ਲਈ ਪਬਲਿਕ ਦੀ ਸਹੂਲਤ ਲਈ ਸ਼ਹਿਰ ਦੇ ਵੱਖ ਵੱਖ ਸਥਾਨਾ ਤੇ ਜਿਵੇਂ ਕਿ ਘੰਟਾ ਘਰ, ਬੱਸ ਸਟੈਂਡ, ਸ਼ੈਸ਼ਨ ਚੌਂਕ, ਸੁਰਾਜਾ ਚੌਂਕ, ਖਾਨਪੁਰੀ ਗੇਟ ਆਦਿ ਵਿਚ ਡਸਟਬੀਨ ਲਗਾਏ ਗਏ ਹਨ ਅਤੇ ਨਿਗਮ ਕਰਮਚਾਰੀਆਂ ਸ਼ਹਿਰ ਦੇ ਵੱਖ ਵੱਖ ਸਥਾਨਾ ਤੇ ਜਾ ਕੇ ਸਮਾਂ 9 ਤੋ ਦੁਪਹਿਰ 3 ਵਜੇ ਤੱਕ ਆਪਣੀ ਜਿੰਮੇਵਾਰੀ ਨਿਭਾ ਰਹੇ ਹਨ।

Advertisements

ਇਸ ਲਈ ਆਪ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਜੇਕਰ ਬਜਾਰ ਵਿਚ ਖਰੀਦਦਾਰੀ ਕਰਨ ਵਾਸਤੇ ਆਏ ਹੋ ਤਾਂ ਆਪਣੇ ਦਸਤਾਨੇ ਜਾਂ ਮਾਸਕ ਬਦਲਣ ਉਪਰੰਤ ਨਗਰ ਨਿਗਮ ਵਲੋਂ ਉਕਤ ਦਿੱਤੇ ਸਥਾਨਾਂ ਤੇ ਡਸਟਬੀਨ ਵਿਚ ਹੀ ਪਾਏ ਜਾਣ। ਉੇਸੇ ਸਥਾਨ ਤੇ ਨਿਗਮ ਕਰਮਚਾਰੀ ਵਲੋਂ ਆਪ ਨੂੰ ਸੈਨੇਟਾਈਜ ਕੀਤਾ ਜਾਵੇਗਾ ਤਾਂ ਜ਼ੋ ਆਪ ਆਪਣੇ ਨਵੇਂ ਮਾਸਕ ਅਤੇ ਦਸਤਾਨੇ ਲਗਾ ਸਕੋ।

LEAVE A REPLY

Please enter your comment!
Please enter your name here