ਵਿਧਾਇਕ ਡੋਗਰਾ ਨੇ ਸਿਹਤ ਵਿਭਾਗ ਦੇ ਰੇਡੀਓੁਗ੍ਰਾਫਰ ਤੇ ਗਾਇਕ ਅਮਨ ਹੈਪੀ ਦਾ ਗੀਤ “ਕਰੌਨਾ” ਕੀਤਾ ਰੀਲੀਜ਼

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਹਲਕਾ ਦਸੂਹਾ ਅਧੀਨ ਪੈਂਦੇਂ ਸੀ.ਐਚ.ਸੀ. ਭੋਲ ਕਲੋਤਾ ਵਿੱਚ ਬਤੋਰ ਰੇਡੀਓਗ੍ਰਾਫਰ ਕੰਮ ਕਰ ਰਹੇ ਪ੍ਰਸਿੱਧ ਗਾਇਕ ਅਮਨਦੀਪ ਸਿੰਘ (ਅਮਨ ਹੈਪੀ) ਦਾ ਕਰੌਨਾ ਮਹਾਮਾਰੀ ਦੀ ਜਾਗਰੁਕਤਾ ਸਬੰਧੀ ਗਾਇਆ ਗੀਤ “ਕਰੌਨਾ “ ਨੂੰ ਹਲਕਾ ਵਿਧਾਇਕ ਦਸੂਹਾ ਅਰੁਣ ਡੋਗਰਾ ਵੱਲੋਂ ਰੀਲੀਜ਼ ਕੀਤਾ ਗਿਆ। ਇਸ ਮੌਕੇ ਤੇ ਅਰੁਣ ਡੋਗਰਾ ਵੱਲੋਂ ਗਾਇਕ ਅਮਨ ਹੈਪੀ ਨੂੰ ਕਰੌਨਾ ਵਰਗੀ ਮਹਾਮਾਰੀ ਦੇ ਸਮੇਂ ਵਿੱਚ ਸਿਹਤ ਸੇਵਾਵਾਂ ਦੇਣ ਦੇ ਨਾਲ-ਨਾਲ ਗੀਤ ਰਾਹੀ ਲੋਕਾਂ ਨੂੰ ਜਾਗਰੂਕ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

Advertisements

ਗਾਇਕ ਅਮਨ ਹੈਪੀ ਨੇ ਦੱਸਿਆ ਕਿ ਇਸ ਗੀਤ ਦਾ ਸੰਗੀਤ ਦੀਪਕ ਗੁਰਦਾਸਪੁਰੀ ਨੇ ਦਿੱਤਾ ਹੈ। ਇਸ ਗੀਤ ਦੇ ਗੀਤਕਾਰ ਤੇ ਪੇਸ਼ਕਰਤਾ ਰਾਜੇਸ਼ ਬੱਬੀ ਹਨ ਤੇ ਇਸ ਗੀਤ ਨੂੰ ਜੱਸ ਸਟੂਡੀਓਜ਼ ਵੱਲੋਂ ਰੀਲੀਜ਼ ਕੀਤਾ ਗਿਆ ਹੈ। ਇਸ ਮੌਕੇ ਤੇ ਡਾ. ਲਸਕਰ ਬਾਲਾ, ਪਰਵੇਸ਼ ਕੁਮਾਰ, ਪਿੰਕੀ ਮਿਨਹਾਸ, ਹਰਦੇਵ ਆਦਿ ਵੀ ਮੋਜੂਦ ਸਨ ।

LEAVE A REPLY

Please enter your comment!
Please enter your name here