ਵਿਸ਼ਵ ਹਾਈਪਰਟੈਂਸ਼ਨ ਦਿਵਸ ਮੌਕੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣ ਸਬੰਧੀ ਕੀਤਾ ਜਾਗਰੂਕ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਵਿਸ਼ਵ ਹਾਈਪਰਟੈਂਸ਼ਨ ਦਿਵਸ ਦੇ ਮੋਕੇ ਜਿਲਾ ਹਸਪਤਾਲ ਦੇ ਗੈਰ ਸੰਚਾਰਿਕ ਰੋਗਾਂ ਦੇ ਵਿੰਗ ਵਿਖੇ ਹਸਪਤਾਲ ਵਿੱਚ ਆਉਣ ਵਾਲੇ ਮਰੀਜਾਂ ਦਾ ਬਲੱਡ ਚੈਕ ਕਰਕੇ ਉਹਨਾਂ ਦੀ ਕੋਸਲਿੰਗ ਕਰਦੇ ਹੋਏ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਕਾਬੂ ਹੇਠ ਕਿਸ ਤਰਾਂ ਰੱਖਿਆ ਜਾ ਸਕਦਾ ਹੈ ਬਾਰੇ ਜਾਗਰੂਕ ਕੀਤਾ ਗਿਆ। ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਇੰਡੀਆਂ ਹਾਈਪਰਟੈਂਸ਼ਨ ਕੰਟਰੋਲ ਪ੍ਰੋਜੈਕਟ ਦੇ ਤਹਿਤ ਹੁਸ਼ਿਆਰਪੁਰ ਸਮੇਤ ਪੰਜਾਬ ਦੇ 5 ਜਿਲਿਆਂ ਵਿੱਚ ਵਧੀਆ ਢੰਗ ਨਾਲ ਚੱਲ ਰਿਹਾ ਹੈ ਅਤੇ ਇਹਨਾਂ ਕੇਦਰਾਂ ਵਿਚ ਸ਼ੂਗਰ ਅਤੇ ਹਾਈਪਰਟੇਸ਼ਨ ਦੇ ਸਾਰੇ ਮਰੀਜਾਂ ਨੂੰ ਦਵਾਈਆਂ ਮੁਫਤ ਦਿੱਤੀਆ ਜਾਦੀਆ ਹਨ।

Advertisements

ਪੰਜਾਬ ਦੇ ਆਂਕੜਿਆ ਬਾਰੇ ਦੱਸਿਆ ਕਿ ਸਾਲ 19-20 ਦੋਰਾਨ 12 ਲੱਖ 64 ਹਜਾਰ 713 ਵਿਆਕਤੀਆਂ ਦੀ ਗੈਰਸੰਚਾਰੀ ਰੋਗਾਂ ਬਾਰੇ ਸਕਰੀਨਿੰਗ ਤਹਿਤ ਜਾਂਚ ਕੀਤੀ ਗਈ ਜਿਨਾਂ ਵਿੱਚੋ ਲੱਗ ਭੱਗ 1,94,528 ਵਿਅਕਤੀ ਹਾਈਪਰਟੈਂਸ਼ਨ ਦੇ ਮਰੀਜ ਪਾਏ ਗਏ। ਹਾਈਪਰਟੈਸ਼ਨ ਦਾ ਮੁੱਖ ਕਾਰਨ ਸਾਡਾ ਅਯੋਕਾਂ ਜੀਵਨ ਅਤੇ ਰਹਿਣ ਸਹਿਣ ਅਤੇ ਖਾਣ ਪੀਣ ਦੀਆਂ ਆਦਤਾਂ ਹਨ, ਅਤੇ ਇਸ ਤੋਂ ਬਚਾਅ ਲਈ ਸਾਨੂੰ ਰੋਜਾਨਾ ਕਸਰਤ ਜਾਂ ਯੋਗ ਕਰਨਾ ਟਾਹੀਦਾ ਹੈ। ਤਲੇ ਹੋਏ ਅਤੇ ਜੰਕ ਫੂਡ ਦੀ ਵਰਤੋਂ ਨਾ ਕਰਨਾ ਅਲਕੋਹਲ ਅਤੇ ਤੰਬਾਕੂ ਦਾ ਪਰਹੇਜ ਕਰਨ ਨਾਲ ਇਸ ਬਿਮਾਰੀ ਨੂੰ ਕਾਫੀ ਹੱਦ ਘਟਾ ਸਕਦੇ ਹਾਂ 40 ਸਾਲ ਤੋ ਉਪਰ ਵਾਲੇ ਵਿਰਕਤੀਆਂ ਨੂੰ ਆਪਣੀ ਸ਼ਰੀਰਕ ਜਾਂਚ ਕਰਵਾਉਂਦੇ ਰਹਿਣਾ ਚਹੀਦਾ ਹੈ ਤਾਂ ਜੋ ਸਮੇਂ ਸਿਰ ਬਿਮਾਰੀ ਦਾ ਪਤਾ ਲਗਾਕੇ ਉਸ ਦਾ ਇਲਾਜ ਕੀਤਾ ਜਾ ਸਕੇ। ਸ਼ੂਗਰ ਅਤੇ ਹਾਈਪਰਟੈਸ਼ਨ ਦੀ ਬਿਮਾਰੀ ਸਬੰਧੀ ਜਾਗਰੂਕਤਾ ਅਤੇ ਇਲਾਜ ਕੋਵਿਡ-19 ਦੇ ਮਹਾਂਮਾਰੀ ਮੋਕੇ ਬਹੁਤ ਜਰੂਰੀ ਹੈ।

LEAVE A REPLY

Please enter your comment!
Please enter your name here