ਕਰਫਿਊ ਪ੍ਰਭਾਵ ਸਮਾਪਤ, 31 ਮਈ ਤੱਕ ਸ਼ਰਤਾਂ ਮੁਤਾਬਕ ਜਾਰੀ ਰਹੇਗਾ ਲਾਕਡਾਊਣ: ਖਹਿਰਾ

ਪਠਾਨਕੋਟ (ਦ ਸਟੈਲਰ ਨਿਊਜ਼)। ਕਰੋਨਾ ਵਾਇਰਸ ਦੇ ਸੰਕਰਮਣ ਦੀ ਲੜੀ ਤੋੜਣ ਲਈ ਸੀ.ਆਰ.ਪੀ.ਸੀ 1973 ਦੀ ਧਾਰਾ 144 ਅਧੀਨ ਜਿਲਾ ਪਠਾਨਕੋਟ ਅੰਦਰ 23 ਮਾਰਚ, 2020 ਰਾਹੀਂ ਕਰਫਿਊ ਦਾ ਹੁਕਮ ਜਾਰੀ ਕੀਤਾ ਗਿਆ ਸੀ। ਹੁਣ ਜਦੋਂਕਿ ਗ੍ਰਹਿ ਮਾਮਲੇ ਵਿਭਾਗ, ਭਾਰਤ ਸਰਕਾਰ ਵਲੋਂ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਇਹਨਾਂ ਹੁਕਮਾਂ ਦੇ ਮੱਦੇਨਜਰ ਪੰਜਾਬ ਸਰਕਾਰ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹਨਾਂ ਹਦਾਇਤਾਂ/ਦਿਸ਼ਾਂ-ਨਿਰਦੇਸ਼ਾਂ ਦੇ ਤਹਿਤ 23.03.2020 ਰਾਹੀਂ ਜਿਲਾ ਪਠਾਨਕੋਟ ਦੀ ਹਦੂਦ ਅੰਦਰ ਲਗਾਇਆ ਗਿਆ ਕਰਫਿਊ ਤੁਰੰਤ ਪ੍ਰਭਾਵ ਤੋਂ ਹੁਣ ਖਤਮ ਕੀਤਾ ਜਾਂਦਾ ਹੈ। ਪਰ ਪੰਜਾਬ ਸਰਕਾਰ ਵਲੋਂ ਜਾਰੀ ਹੋਏ ਹੁਕਮਾਂ ਅਨੁਸਾਰ ਕੁਝ ਸ਼ਰਤਾਂ ਲਾਕਡਾਊਨ ਮਿਤੀ 31 ਮਈ ਤੱਕ ਜਾਰੀ ਰਹੇਗਾ।

Advertisements

ਉਪਰੋਕਤ ਦੇ ਮੱਦੇਨਜਰ ਸ. ਗੁਰਪ੍ਰੀਤ ਸਿੰਘ ਖਹਿਰਾ (ਆਈ.ਏ.ਐਸ.) ਜਿਲਾ ਮੈਜਿਸਟਰੇਟ, ਪਠਾਨਕੋਟ ਸੀ.ਆਰ.ਪੀ.ਸੀ ਦੀ ਧਾਰਾ 144 ਦੇ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲਾਕਡਾਊਨ ਦੌਰਾਨ ਲਗਾਈਆਂ ਪਾਬੰਧੀਆਂ ਸਬੰਧੀ ਹੁਕਮ ਜਾਰੀ ਕੀਤੇ ਹਨ ਜਿਸ ਅਨੁਸਾਰ ਲਾਕਡਾਊਨ ਦੌਰਾਨ ਸਕੂਲ, ਕਾਲਜ, ਵਿੱਦਿਅਕ ਅਦਾਰੇ ਅਤੇ ਕੋਚਿੰਗ ਸੈਂਟਰ ਖੁੱਲ•ਣ ਤੇ ਪੂਰਨ ਤੌਰ ਤੇ ਪਾਬੰਧੀ ਹੋਵੇਗੀ, ਜਿਹੜੇ ਹੋਟਲ, ਰੈਸਟੋਰੈਂਟ ਅਤੇ ਪ੍ਰਾਹੁਣਾਚਾਰੀ ਸੰਸਥਾਵਾਂ ਨੂੰ ਜਿਲ•ਾ ਪ੍ਰਸਾਸ਼ਨ ਵਲੋਂ ਕੋਵਿਡ-19 ਦੌਰਾਨ ਫਸੇ ਹੋਏ ਲੋਕਾਂ ਨੂੰ ਠਹਿਰਾਉਣ ਜਾਂ ਕੁਆਰਨਟਾਈਨ ਸੈਂਟਰਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ, ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਹੋਟਲ, ਰੈਸਟੋਰੈਂਟ, ਢਾਬੇ ਅਗਲੇ ਹੁਕਮਾਂ ਤੱਕ ਪੂਰਨ ਤੌਰ ਤੇ ਬੈਠਕੇ ਖਾਣ ਲਈ ਰਹਿਣਗੇ ਪਰ ਹੋਮ ਡਿਲਵਰੀ ਕੀਤੀ ਜਾ ਸਕਦੀ ਹੈ।

ਉਨ•ਾਂ ਕਿਹਾ ਕਿ ਸਾਰੇ ਸਿਨੇਮਾ ਹਾਲ, ਸ਼ਾਪਿੰਗ ਮਾੱਲ, ਸ਼ਾਪਿੰਗ ਕੰਪਲੈਕਸ, ਜਿੰਮਨੇਜ਼ੀਅਮ, ਸਵੀਮਿੰਗ ਪੂਲ, ਮਨੋਰੰਜ਼ਕ ਪਾਰਕ, ਥਿਏਟਰ, ਬਾੱਰ, ਆਡੀਟੋਰੀਅਮ, ਅਸੈਂਬਲੀ ਹਾਲ ਜਿਹੇ ਸਥਾਨਾਂ ਨੂੰ ਵੀ ਖੋਲ•ਣ ਤੇ ਪੂਰਨ ਪਾਬੰਧੀ ਹੋਵੇਗੀ। ਜਿਥੇ ਆਮ ਲੋਕਾਂ ਦੀ ਭੀੜ ਇਕੱਠੀ ਹੋਣ ਦਾ ਖਦਸ਼ਾ ਹੋਵੇ, ਸਾਰੀਆਂ ਸਮਾਜਿਕ, ਰਾਜਨੀਤਿਕ ਗਤੀਵਿਧੀਆਂ, ਖੇਡਾਂ, ਮਨੋਰੰਜ਼ਕ ਗਤੀਵਿਧੀਆਂ, ਅਕਾਦਮਿਕ, ਸੱਭਿਆਚਾਰਕ, ਧਾਰਮਿਕ ਪ੍ਰੋਗਰਾਮਾਂ ਅਤੇ ਹੋਰ ਅਜਿਹੇ ਪ੍ਰੋਗਰਾਮਾਂ, ਜਿਸ ਵਿੱਚ ਇਕੱਠ ਹੋਣ ਦੀ ਸੰਭਾਵਨਾਂ ਹੁੰਦੀ ਹੈ, ਤੇ ਵੀ ਪੂਰਨ ਪਾਬੰਧੀ ਹੋਵੇਗੀ। ਉਨ•ਾਂ ਕਿਹਾ ਕਿ ਸਾਰੇ ਧਾਰਮਿਕ/ਪੂਜਾ ਦੇ ਸਥਾਨ ਵੀ ਆਮ ਜਨਤਾ ਲਈ ਬੰਦ ਰਹਿਣਗੇ ਅਤੇ ਧਾਰਮਿਕ ਇਕੱਠ ਕਰਨ ਤੇ ਵੀ ਪੂਰਨ ਪਾਬੰਧੀ ਹੋਵੇਗੀ।

 ਉਨ•ਾਂ ਕਿਹਾ ਕਿ ਵਿਅਕਤੀਗਤ ਆਵਾਜਾਈ ਸਬੰਧੀ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਸਨਮੁੱਖ ਰਾਤ ਸਮੇਂ (ਸ਼ਾਮ 07:00 ਵਜੇ ਤੋਂ ਲੈ ਕੇ ਸਵੇਰੇ 07:00 ਵਜੇ ਤੱਕ) ਆਮ ਜਨਤਾ ਦੀ ਵਿਅਕਤੀਗਤ ਮੂਵਮੈਂਟ ਉੱਪਰ ਪੂਰਨ ਤੌਰ ਤੇ ਪਾਬੰਧੀ ਰਹੇਗੀ, ਲਾਕਡਾਊਨ ਦੌਰਾਨ ਆਮ ਕੰਮ-ਕਾਜ ਦਾ ਸਮਾਂ ਸਵੇਰੇ 07:00 ਵਜੇ ਤੋਂ ਲੈ ਕੇ ਸ਼ਾਮ 07:00 ਵਜੇ ਤੱਕ ਨਿਰਧਾਰਤ ਕੀਤਾ ਜਾਂਦਾ ਹੈ। ਇਸ ਸਮੇਂ ਦੌਰਾਨ ਦੁਕਾਨਾਦਾਰਾਂ, ਸਰਕਾਰੀ/ਗੈਰ-ਸਰਕਾਰੀ ਦਫਤਰਾਂ ਅਤੇ ਉਦਯੋਗਿਕ ਕੰਮਾ ਤੇ ਆਉਣ-ਜਾਣ ਲਈ ਕਿਸੇ ਵੀ ਪ੍ਰਕਾਰ ਦੇ ਕਰਫਿਊ ਪਾਸ ਦੀ ਜ਼ਰੂਰਤ ਨਹੀਂ ਹੋਵੇਗੀ। ਪਰ ਆਪਣਾ ਅਤੇ ਆਪਣੇ ਪਰਿਵਾਰ ਨੂੰ ਕੋਵਿਡ-19 ਮਹਾਂਮਾਰੀ ਤੋਂ ਬਚਾਉਣ ਲਈ ਬਿਨਾਂ ਵਜ•ਾ ਘਰ ਤੋਂ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ। ਉਨ•ਾਂ ਕਿਹਾ ਕਿ ਜਿਹੜੇ ਵਿਅਕਤੀ 65 ਸਾਲ ਦੀ ਉਮਰ ਤੋਂ ਵਡੇਰੇ ਹੋਣਗੇ, ਅਤੇ ਉਹ ਵਿਅਕਤੀ ਜਿਹੜੇ ਕਿ ਸ਼ੁਗਰ, ਬਲੱਡ ਪ੍ਰੈਸ਼ਰ, ਕਿਡਨੀ ਦੀ ਬਿਮਾਰੀ, ਸਾਹ ਦੀ ਬਿਮਾਰੀ ਆਦਿ ਤੋਂ ਰੋਗ-ਗ੍ਰਸਤ ਹਨ, ਗਰਭਵਤੀ ਅੋਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਇਸ ਲਾਕਡਾਊਨ ਦੌਰਾਨ ਘਰ ਤੋਂ ਬਾਹਰ ਨਿਕਲਣ ਤੇ ਪੂਰਨ ਪਾਬੰਧੀ ਹੋਵੇਗੀ, ਬਸ਼ਰਤੇ ਕਿ ਉਹਨਾਂ ਨੂੰ ਕੋਈ ਮੈਡੀਕਲ ਐਮਰਜੈਂਸੀ ਨਾ ਹੋਵੇ।

ਬੱਸਾਂ/ਵਾਹਨਾਂ ਦੀ ਅਵਾਜਾਈ ਸਬੰਧੀ ਉਨ•ਾਂ ਹੁਕਮ ਜਾਰੀ ਕਰਦਿਆਂ ਕਿਹਾ ਕਿ ਲਾਕਡਾਊਨ ਦੌਰਾਨ ਹਰ ਕਿਸਮ ਦੇ ਭਾਰ ਢੋਣ ਵਾਲੇ ਵਾਹਨਾਂ ਨੂੰ 24*7 (ਦਿਨ-ਰਾਤ) ਚੱਲਣ ਦੀ ਖੁੱਲ• ਹੋਵੇਗੀ, ਭਾਵੇ ਕਿ ਇਹ ਵਾਹਨ ਖਾਲੀ ਹੀ ਆ-ਜਾ ਰਹੇ ਹੋਣ, ਲਾਕਡਾਊਨ ਦੌਰਾਨ ਕੋਵਿਡ-19 ਨਾਲ ਸਬੰਧਤ ਡਿਊਟੀ ਤੇ ਲਗਾਏ ਗਏ ਵਾਹਨਾਂ ਨੂੰ ਆਉਣ-ਜਾਣ ਤੇ ਕੋਈ ਵੀ ਪਾਬੰਧੀ ਨਹੀਂ ਹੋਵੇਗੀ। ਇਸੇ ਤਰ•ਾਂ ਮੈਡੀਕਲ, ਪੈਰਾ-ਮੈਡੀਕਲ ਸਟਾਫ, ਪ੍ਰਸਾਸ਼ਨਿਕ ਸੇਵਾਵਾਂ, ਸੈਨੀਟੇਸ਼ਨ ਸੇਵਾਵਾਂ, ਐਂਬਲੈਂਸ, ਨਗਰ ਪਾਲਿਕਾ/ਨਗਰ ਨਿਗਮ/ਨਗਰ ਪੰਚਾਇਤ, ਪੁਲਿਸ ਪ੍ਰਸਾਸ਼ਨ, ਪੀ.ਐਸ.ਪੀ.ਸੀ.ਐੱਲ/ਪੀ.ਐਸ.ਟੀ.ਸੀ.ਐਲ, ਬੀ.ਐਸ.ਐਨ.ਐੱਲ ,ਫਾਇਰ ਬਿਗ੍ਰੇਡ ਅਤੇ ਸੁਰੱਖਿਆ ਸੇਵਾਵਾਂ (ਆਰਮੀ, ਏਅਰ ਫੋਰਸ) ਨਾਲ ਸਬੰਧਤ ਵਾਹਨਾਂ ਦੇ ਚੱਲਣ ਤੇ ਕੋਈ ਵੀ ਪਾਬੰਧੀ ਨਹੀਂ ਹੋਵੇਗੀ।ਉਨ•ਾਂ ਕਿਹਾ ਕਿ ਚਾਰ-ਪਹੀਆ, ਦੋ ਪਹੀਆਂ, ਟੈਕਸੀਆਂ, ਸਾਈਕਲ, ਰਿਕਸ਼ਾ ਅਤੇ ਆਟੋ-ਰਿਕਸ਼ਾ ਨੂੰ ਸਵੇਰੇ 07:00 ਤੋਂ ਲੈ ਕੇ ਸ਼ਾਮ 07:00 ਵਜੇ ਤੱਕ ਚੱਲਣ ਦੀ ਇਜ਼ਾਜਤ ਹੋਵੇਗੀ ਪਰ ਉਨ•ਾਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ ਜਿਸ ਅਨੁਸਾਰ ਕਾਰਾਂ/ਜੀਪਾਂ ਅਤੇ ਆਟੋ ਵਿੱਚ ਡਰਾਈਵਰ ਤੋਂ ਇਲਾਵਾ ਕੇਵਲ 02 ਵਿਅਕਤੀਆਂ ਨੂੰ ਹੀ ਸਫਰ ਕਰਨ ਦੀ ਇਜਾਜਤ ਹੋਵੇਗੀ,  ਮੋਟਰ-ਸਾਈਕਲ/ਸਕੂਟਰ ਆਦਿ ਤੇ ਕੇਵਲ ਇੱਕ ਵਿਅਕਤੀ ਹੀ ਸਫਰ ਕਰ ਸਕਦਾ ਹੈ, ਸਟੇਟ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਕੀਤੀ ਜਾਣ ਵਾਲੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇਗੀ।

ਉਨ•ਾਂ ਦੁਕਾਨਾਂ ਦੇ ਖੋਲ•ਣ ਸਬੰਧੀ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਹਰ ਤਰ•ਾਂ ਦੀ ਦੁਕਾਨ ਖੋਲ•ਣ ਦੀ ਆਗਿਆ ਹੋਵੇਗੀ, ਕੇਵਲ ਬਜ਼ਾਰਾਂ/ਮਾਰਕਿਟਾਂ ਵਿੱਚ ਦੁਕਾਨਾਂ (ਹੇਠਾਂ ਦਰਜ ਗਰੁੱਪ-ਏ, ਗਰੁੱਪ-ਬੀ, ਗਰੁੱਪ-ਸੀ ਅਤੇ ਗਰੁੱਪ-ਡੀ) ਮੁਤਾਬਿਕ ਸਵੇਰੇ 07:00 ਵਜੇ ਤੋਂ ਲੈ ਕੇ ਸ਼ਾਮ 06:30 ਵਜੇ ਤੱਕ ਹੀ ਖੋਲ•ੀਆਂ ਜਾਣਗੀਆਂ। ਉਨ•ਾਂ ਕਿਹਾ ਕਿ ਸ਼ਹਿਰੀ ਖੇਤਰਾਂ ਦੇ ਬਜ਼ਾਰ ਅਤੇ ਮਾਰਕਿਟਾਂ ਵਿੱਚ ਦੁਕਾਨਾਂ ਰੋਸਟਰ ਅਨੁਸਾਰ ਖੋਲੀਆਂ ਜਾਣਗੀਆਂ। ਜਿਸ ਅਨੁਸਾਰ ਗਰੁੱਪ-ਏ ਵਿੱਚ ਜਰੂਰੀ ਚੀਜਾਂ ਜਿਵੇਂ ਆਟਾ ਚੱਕੀਆਂ, ਰਾਸ਼ਨ, ਦੁੱਧ, ਡੇਅਰੀ, ਫਲ ਅਤੇ ਸਬਜ਼ੀਆਂ, ਦਵਾਈਆਂ  ਦੀਆਂ ਦੁਕਾਨਾਂ ਆਦਿ, ਕਰਿਆਨਾ, ਮੀਟ ਅਤ ਪੋਲਟਰੀ, ਪੋਲਟਰੀ/ਜਾਨਵਰਾਂ ਦੀ ਖੁਰਾਕ, ਖਾਦ, ਬੀਜ ਅਤੇ ਖੇਤੀਬਾੜੀ ਦੇ ਸੰਦ ਆਦਿ ਦੁਕਾਨਾਂ ਸਾਮਲ ਹਨ, ਪਲੰਬਰ ਅਤੇ ਇਲੈਕਟ੍ਰਿਸ਼ਨ, ਪੱਖੇ, ਕੂਲਰ, ਏ.ਸੀ ਰਿਪੇਅਰ, ਇਨਵਰਟਰ ਬੈਟਰੀ,  ਜਨਰੇਟਰ ਆਦਿ ਸੇਵਾਵਾਂ, ਇਲੈਕਟ੍ਰੋਨਿਕਸ (ਕੰਪਿਊਟਰ/ ਲੈਪਟਾਪ /ਮੋਬਾਇਲ /ਘੜੀਆਂ ਆਦਿ ਦੀਆਂ ਦੁਕਾਨਾਂ ਅਤੇ ਰਿਪੇਅਰ, ਆਟੋ-ਮੋਬਾਇਲ ਦੀਆਂ ਵਰਕਸ਼ਾਪਾਂ, ਸਰਵਿਸ ਸੈਂਟਰ ਅਤੇ ਵਾਹਨਾਂ ਦੀ ਮੁਰੰਮਤ ਸਬੰਧੀ ਦੁਕਾਨਾਂ। ਸ਼ਰਤਾਂ ਦੇ ਆਧਾਰ ਤੇ ਸਾਰੇ ਦਿਨ (ਸਵੇਰੇ 07:00 ਵਜੇ ਤੋਂ ਸ਼ਾਮ 06:30 ਵਜੇ ਤੱਕ ਹੀ ਖੋਲੀਆਂ ਜਾਣਗੀਆਂ ਕੇਵਲ ਦੁੱਧ, ਡੇਅਰੀ ਲਈ- ਸਵੇਰੇ 05:00 ਵਜੇ ਤੋਂ ਹੀ ਖੁੱਲ• ਸਕਦੀਆਂ ਹਨ। ਇਸ ਤੋਂ ਇਲਾਵਾ ਇਹਨਾਂ ਕੈਟੀਗਰੀਜ਼ ਨੂੰ ਪਹਿਲਾਂ ਦਿੱਤੀਆਂ ਗਈਆਂ ਸ਼ਰਤਾਂ ਆਧਾਰ ਤੇ ਹੀ ਹੋਮ ਡਿਲਵਰੀ ਪਹਿਲਾਂ ਵਾਂਗ ਕਰਨ ਦੀ ਇਜਾਜ਼ਤ ਵੀ ਜਾਰੀ ਰਹੇਗੀ।

ਉਨ•ਾਂ ਦੱਸਿਆ ਕਿ ਗਰੁੱਪ-ਬੀ ਵਿੱਚ ਆਟੋ ਮੋਬਾਇਲਜ਼ ਸ਼ੋਅ-ਰੂਮ, ਸਾਈਕਲ ਸ਼ੋਪਸ, ਮੋਟਰ ਪਾਰਟਸ ਟਾਇਰਾਂ ਦੀਆਂ ਦੁਕਾਨਾਂ ਅਤੇ ਡੈਂਟਿੰਗ-ਪੇਂਟਿੰਗ, ਕੱਪੜੇ, ਡ੍ਰਾਈ ਕਲੀਨਰ, ਜੁੱਤੇ ਅਤੇ ਮਨਿਆਰੀ, ਬੁਟੀਕ, ਟੇਲਰ, ਖੇਡਾਂ ਦੀਆਂ ਦੁਕਾਨਾਂ, ਗਹਿਣੇ ਦੀਆਂ ਦੁਕਾਨਾਂ, ਆਰਮੀ ਦੇ ਸਮਾਨ ਨਾਲ ਸਬੰਧਤ ਦੁਕਾਨਾਂ, ਕਿਤਾਬਾਂ ਅਤੇ ਸਟੇਸ਼ਨਰੀ ਦੀਆਂ ਦੁਕਾਨਾਂ , ਫਰਨੀਚਰ, ਐਨਕਾਂ, ਭਾਂਡੇ  ਦੀਆਂ ਦੁਕਾਨਾਂ ਆਦਿ ਸਾਮਲ ਕੀਤੀਆਂ ਗਈਆਂ ਹਨ ਜੋ ਹਫਤੇ ਵਿੱਚ ਸੋਮਵਾਰ, ਬੁੱਧਵਾਰ ਅਤੇ ਸ਼ੁਕਰਵਾਰ ਨੂੰ ਕੇਵਲ ਸਵੇਰੇ 07:00 ਵਜੇ ਤੋਂ ਲੈ ਕੇ ਸ਼ਾਮ 06:30 ਵਜੇ ਤੱਕ ਹੀ ਖੋਲੀਆਂ ਜਾਣਗੀਆਂ।

ਉਨ•ਾਂ ਦੱਸਿਆ ਕਿ ਗਰੁੱਪ-ਸੀ ਵਿੱਚ ਪ੍ਰਿਟਿੰਗ ਪ੍ਰੈਸਾਂ, ਫੋਟੋਸਟੇਟ, ਫੋਟੋ ਸਟੂਡੀਓ ਦੀਆਂ ਦੁਕਾਨਾਂ, ਪੇਂਟ, ਹਾਰਡਵੇਅਰ, ਲੋਹਾ, ਸੀਮਿੰਟ, ਸੈਨਟਰੀ, ਬਿਲਡਿੰਗ ਦਾ ਮਟੀਰੀਅਲ,ਵਾਟਰ ਪਿਓਰੀਫਾਇਰਜ਼/ਫਰਿੱਜ਼/ ਟੀ.ਵੀ/ ਮਾਈਕ੍ਰੋਵੇਵ ਓਵਨ/ ਸਟੋਵ/ਗੈਸ ਚੁੱਲ•ੇ ਆਦਿ ਦੀਆਂ ਦੁਕਾਨਾਂ ਅਤੇ ਰਿਪੇਅਰ ਸਾਮਲ ਹਨ। ਉਨ•ਾਂ ਕਿਹਾ ਕਿ ਕੋਈ ਹੋਰ ਦੁਕਾਨ, ਜ਼ੋ ਉਪਰੋਕਤ ਗਰੁੱਪਾਂ ਵਿੱਚ ਨਾ ਦਰਸਾਈ ਗਈ ਹੋਵੇ ਅਤੇ (ਜ਼ੋਕਿ ਪਾਬੰਦੀਸ਼ੁਦਾ ਸ਼੍ਰੇਣੀ ਵਿੱਚ ਵੀ ਨਾ ਹੋਵੇ) ਵੀ ਸਾਮਲ ਕੀਤੀ ਗਈ ਹੈ । ਉਨ•ਾਂ ਕਿਹਾ ਕਿ ਗਰੁਪ ਸੀ ਦੁਕਾਨਾਂ ਕੇਵਲ ਮੰਗਲਵਾਰ, ਵੀਰਵਾਰ, ਸ਼ਨੀਵਾਰ ਸਵੇਰੇ 07:00 ਵਜੇ ਤੋਂ ਸ਼ਾਮ 06:30 ਵਜੇ ਤੱਕ ਖੁਲੀਆਂ ਰਹਿਣਗੀਆਂ।

ਗਰੁੱਪ-ਡੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਈ ਦੀਆਂ ਦੁਕਾਨਾਂ ਅਤੇ ਸੈਲੁਣ ਮੰਗਲਵਾਰ ਅਤੇ ਵੀਰਵਾਰ ਨੂੰ ਛੱਡ ਕੇ ਬਾਕੀ ਸਾਰੇ ਦਿਨ ਸਵੇਰੇ 07:00 ਵਜੇ ਤੋਂ ਸ਼ਾਮ 06:30 ਵਜੇ ਤੱਕ ਖੁੱਲ•ਣਗੇ। ਉਨ•ਾਂ ਕਿਹਾ ਕਿ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ/ਦੁਕਾਨਾਂ ਸਵੇਰੇ 09:00 ਵਜੇ ਤੋਂ ਸ਼ਾਮ 06:30 ਵਜੇ ਤੱਕ ਖੁੱਲ•ੇ ਰਹਿਣਗੇ। ਉਨ•ਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਜਾਰੀ ਕੋਵਿਡ 19 ਦੇ ਅਨੁਸਾਰ ਜਨਤਕ ਥਾਵਾਂ ਤੇ ਸ਼ਰਾਬ, ਪਾਨ, ਗੁਟਕਾ, ਤੰਬਾਕੂ ਆਦਿ ਦੇ ਸੇਵਨ ਕਰਨ ਦੀ ਆਗਿਆ ਨਹੀਂ ਹੋਵੇਗੀ।

ਉਨ•ਾਂ ਕਿਹਾ ਕਿ ਹਰ ਪ੍ਰਕਾਰ ਦੀ ਈ-ਕਮਰਸ ਸੇਵਾਵਾਂ ਸਬੰਧੀ ਪੂਰਨ ਤੌਰ ਤੇ ਖੁੱਲ• ਹੋਵੇਗੀ, ਪਰ ਇਹਨਾਂ ਸੇਵਾਵਾਂ ਸਬੰਧੀ ਸ਼ਾਮ 07:00 ਵਜੇ ਤੋਂ ਸਵੇਰੇ 07:00 ਵਜੇ ਤੱਕ ਆਉਣ-ਜਾਣ ਤੇ ਪਾਬੰਧੀ ਲਾਗੂ ਰਹੇਗੀ। ਉਨ•ਾਂ ਉਦਯੋਗਿਕ ਗਤੀਵਿਧੀਆਂ ਸਬੰਧੀ ਕਿਹਾ ਕਿ ਲਾਕਡਾਊਨ ਦੌਰਾਨ ਹਰ ਪ੍ਰਕਾਰ ਦੀਆਂ ਉਦਯੋਗਿਕ/ਉਤਪਾਦਕ ਇੰਡਸਟਰੀਆਂ ਚੱਲਦੀਆਂ ਰੱਖੀਆਂ ਜਾ ਸਕਦੀਆਂ ਹਨ ਅਤੇ ਇਹਨਾਂ ਨੂੰ ਚੱਲਦੇ ਰੱਖਣ ਲਈ ਕਿਸੇ ਵੀ ਪ੍ਰਕਾਰ ਦੀ ਪ੍ਰਵਾਨਗੀ ਵੱਖਰੇ ਤੌਰ ਤੇ ਲੈਣ ਦੀ ਜਰੂਰਤ ਨਹੀਂ ਹੋਵੇਗੀ। ਲਾਕਡਾਊਨ ਦੌਰਾਨ ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਨਿਰਮਾਣ ਗਤੀਵਿਧੀਆਂ ਸਬੰਧੀ ਕਿਸੇ ਵੀ ਪ੍ਰਕਾਰ ਦੀ ਪਾਬੰਧੀ ਨਹੀਂ ਹੋਵੇਗੀ। ਲਾਕਡਾਊਨ ਦੌਰਾਨ ਖੇਤੀਬਾੜੀ, ਬਾਗਬਾਨੀ, ਪਸ਼ੂ-ਪਾਲਣ ਅਤੇ ਵੈਟਨਰੀ ਸੇਵਾਵਾਂ ਤੇ ਕੋਈ ਵੀ ਪਾਬੰਧੀ ਨਹੀਂ ਹੋਵੇਗੀ। ਖੇਡ ਕੰਪਲੈਕਸ ਅਤੇ ਸਟੇਡੀਅਮ ਨੂੰ ਸਵੇਰੇ 07:00 ਤੋਂ ਸ਼ਾਮ 06:30 ਵਜੇ ਤੱਕ ਖੁੱਲ•ਣ ਦੀ ਇਜ਼ਾਜਤ ਹੋਵੇਗੀ, ਪਰ ਇਸ ਦੌਰਾਨ ਦਰਸ਼ਕਾਂ ਨੂੰ ਖੇਡ ਕੰਪਲੈਕਸ ਅਤੇ ਸਟੇਡੀਅਮ ਵਿੱਚ ਜਾਣ ਦੀ ਇਜ਼ਾਜਤ ਨਹੀਂ ਹੋਵੇਗੀ।

 ਉਨ•ਾਂ ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ ਸਬੰਧੀ ਕਿਹਾ ਕਿ ਲਾਕਡਾਊਨ ਦੌਰਾਨ ਸਰਕਾਰੀ/ਗੈਰ-ਸਰਕਾਰੀ ਦਫਤਰਾਂ ਦੇ ਲਾਕਡਾਊਨ ਦੌਰਾਨ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਘੱਟ ਤੋਂ ਘੱਟ ਸਟਾਫ ਨਾਲ ਖੁਲ•ਣ ਦੀ ਇਜਾਜ਼ਤ ਹੋਵੇਗੀ। ਬਾਕੀ ਸਟਾਫ ਨੂੰ ਘਰ ਤੋਂ ਹੀ ਆਨ-ਲਾਈਨ ਦਫਤਰੀ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਇਸ ਤੋਂ ਇਲਾਵਾ ਸਪੱਸ਼ਟ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਵੀ ਅਦਾਰੇ ਦਾ ਆਪਣਾ ਦਫਤਰ ਖੋਲ•ਣ ਅਤੇ ਬੰਦ ਕਰਨ ਦਾ ਕੋਈ ਨਿਰਧਾਰਤ ਸਮਾਂ ਹੈ ਤਾਂ ਉਹ ਅਦਾਰਾ ਸਵੇਰੇ 07:00 ਵਜੇ ਤੋਂ ਲੈ ਕੇ ਸ਼ਾਮ 07:00 ਵਜੇ ਦੌਰਾਨ ਆਪਣਾ ਦਫਤਰ ਆਪਣੇ ਸਮੇਂ ਮੁਤਾਬਿਕ ਖੋਲ•/ਬੰਦ ਕਰ ਸਕਦਾ ਹੈ। ਉਨ•ਾਂ ਕਿਹਾ ਕਿ ਉਹ ਅਦਾਰੇ/ਦਫਤਰ, ਬੈਂਕ ਜਿਹਨਾਂ ਵਿੱਚ ਪਬਲਿਕ ਡੀਲਿੰਗ ਬਹੁਤ ਜ਼ਿਆਦਾ ਹੁੰਦੀ ਹੈ, ਉਸ ਅਦਾਰੇ ਦਾ ਮੁਖੀ ਸਮਾਜਿਕ ਦੂਰੀ ਅਤੇ ਭੀੜ ਆਦਿ ਨੂੰ ਰੋਕਣ ਲਈ ਖੁਦ ਜਿੰਮੇਵਾਰ ਹੋਵੇਗਾ। ਜੇਕਰ ਚੈਕਿੰਗ ਦੌਰਾਨ ਕੋਵਿਡ-19 ਦੀਆਂ ਜਾਰੀ ਹਦਾਇਤਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਸਬੰਧਤ ਮੁਖੀ ਵਿਰੁੱਧ ਡਿਜ਼ਾਸਟਰ ਮੈਨੇਜਮੈਂਟ ਐਕਟ, 2005 ਦੇ ਸੈਕਸ਼ਨ 51 ਤੋਂ 60 ਦੇ ਅੰਤਰਗਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ•ਾਂ ਕਿਹਾ ਕਿ ਕੋਈ ਵੀ ਸਰਵਿਸ ਪ੍ਰੋਵਾਈਡਰ ਇਸ ਗੱਲ ਨੂੰ ਯਕੀਨੀ ਬਣਾਵੇਗਾ ਕਿ ਜੇਕਰ ਕੋਈ ਵਿਅਕਤੀ ਸਮਾਜਿਕ ਦੂਰੀ ਜਾਂ ਮਾਸਕ ਦੀ ਵਰਤੋਂ ਨਹੀਂ ਕਰ ਰਿਹਾ ਤਾਂ ਉਸ ਨੂੰ ਕੋਈ ਵੀ ਸੇਵਾ ਉਪਲਬਧ ਨਹੀਂ ਕਰਵਾਈ ਜਾਵੇਗੀ। ਜਿਵੇਂ ਕਿ ਮਾਸਕ ਤੋਂ ਬਗੈਰ ਪੈਟਰੋਲ ਪੰਪ ਤੋਂ ਤੇਲ ਨਹੀਂ ਮਿਲੇਗਾ ਅਤੇ ਦੁਕਾਨਾਂ ਤੋਂ ਕਿਸੇ ਵੀ ਗ੍ਰਾਹਕ ਨੂੰ ਕੋਈ ਸਮਾਨ ਨਹੀਂ ਵੇਚਿਆ ਜਾਵੇਗਾ। ਉਨ•ਾਂ ਕਿਹਾ ਕਿ ਇਨ•ਾਂ ਹੁਕਮਾਂ ਵਿੱਚ ਦਰਜ਼ ਛੋਟਾਂ/ਢਿੱਲਾਂ ਜਿਲ•ਾ ਪ੍ਰਸਾਸ਼ਨ ਵਲੋਂ ਘੋਸ਼ਿਤ ਕੀਤੇ ਗਏ ਕੰਨਟੇਨਮੈਂਟ ਜ਼ੋਨਸ ਤੇ ਲਾਗੂ ਨਹੀਂ ਹੋਣਗੀਆਂ। ਇਹਨਾਂ ਕੰਨਟੇਨਮੈਂਟ ਜ਼ੋਨ ਤੇ ਪੂਰਨ ਤੌਰ ਤੇ ਪਹਿਲਾਂ ਦੀ ਤਰ•ਾਂ ਪਾਬੰਧੀ ਲਾਗੂ ਰਹੇਗੀ।

LEAVE A REPLY

Please enter your comment!
Please enter your name here