‘ਈਚ ਵਨ ਬਰਿੰਗ ਵਨ’ ਮੁਹਿੰਮ ਤਹਿਤ ਮਿਡ ਡੇ ਮੀਲ ਤੇ ਆਂਗਣਵਾੜੀ ਵਰਕਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ:  ਸੰਜੀਵ ਗੌਤਮ

ਪਠਾਨਕੋਟ (ਦ ਸਟੈਲਰ ਨਿਊਜ਼)। ਕਰੋਨਾ ਵਾਇਰਸ ਮਹਾਂਮਾਰੀ ਦੇ ਕਹਿਰ ਦੌਰਾਨ ਪੰਜਾਬ ਦੇ ਸਰਕਾਰੀ ਅਧਿਆਪਕਾਂ ਦੁਆਰਾ ਸੋਸ਼ਲ ਮੀਡੀਆ ਦੇ ਸਹਿਯੋਗ ਨਾਲ ‘ਈਚ ਵਨ ਬਰਿੰਗ ਵਨ’ ਮੁਹਿੰਮ ਤਹਿਤ ਜਿਥੇ ਆਨਲਾਈਨ ਦਾਖਲਾ ਕੀਤਾ ਜਾ ਰਿਹਾ ਹੈ, ਉਥੇ ਹੀ “ਘਰ ਬੈਠੇ ਸਿੱਖਿਆ”ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਆਨਲਾਈਨ ਪੜਾਈ ਕਰਵਾਈ ਜਾ ਰਹੀ ਹੈ। ਸਿੱਖਿਆ ਵਿਭਾਗ ਵੱਲੋਂ ਮਾਹਿਰ ਤੇ ਵਿਸੇ ਵਿਚ ਨਿਪੁੰਨ ਅਧਿਆਪਕਾਂ ਵੱਲੋਂ ਤਿਆਰ ਕੀਤੇ ਪਾਠ ਅਕਾਸ਼ਵਾਣੀ ਰੇਡੀਓ ਪਟਿਆਲਾ ਅਤੇ ਦੁਆਬਾ ਰੇਡੀਓ ਅਤੇ ਫਾਸਟਵੇ ਦੇ ਟੀਵੀ ਚੈਨਲ 279 ਉੱਪਰ ਪ੍ਰਸਾਰਿਤ ਕੀਤੇ ਜਾ ਰਹੇ ਹਨ। ਇਸਦੇ ਨਾਲ ਹੀ ਵਿਭਾਗ ਵੱਲੋਂ ਜਿਹਨਾਂ ਬੱਚਿਆਂ ਕੋਲ ਮੋਬਾਇਲ ਫੋਨ ਨਹੀਂ ਹਨ ਉਨਾਂ ਦੀ ਸਿੱਖਿਆ ਦਾ ਪ੍ਰਬੰਧ ਕਰਦੇ ਹੋਏ ਵਿਭਾਗ ਵੱਲੋਂ ਡੀਡੀ ਪੰਜਾਬੀ ਤੇ ਵੀ ਮੰਗਲਵਾਰ ਤੋਂ ਆਨਲਾਈਨ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ। ਈਚ ਵਨ ਬਰਿੰਗ ਵਨ’ ਮੁਹਿੰਮ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਆਂਗਣਵਾੜੀ ਵਰਕਰਾਂ ਅਤੇ ਮਿਡ ਡੇ ਮੀਲ ਵਰਕਰਾਂ ਨੂੰ ਵੀ ਵਿਭਾਗ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਇਹਨਾਂ ਸਬਦਾਂ ਦਾ ਪ੍ਰਗਟਾਵਾ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਇੰਜੀ ਸੰਜੀਵ ਗੌਤਮ ਨੇ ਆਪਣੇ ਦਫਤਰ ਵਿੱਚ ਸਮੂਹ ਬੀਪੀਈਓਜ, ਅਤੇ ਪੜੋਂ ਪੰਜਾਬ ਪੜਾਓ ਪੰਜਾਬ ਟੀਮ ਕੋਆਰਡੀਨੇਟਰ ਅਤੇ ਬੀ.ਐਮ.ਟੀਜ. ਮੀਟਿੰਗ ਦੌਰਾਨ ਕੀਤਾ।
ਉਹਨਾਂ ਨੇ ਕਿਹਾ ਕਿ ਜਿਲਾ ਪਠਾਨਕੋਟ ਨੇ ਲਾਕ ਡਾਊਨ ਦੌਰਾਨ ਆਨਲਾਈਨ ਸਿੱਖਿਆ ਦੇ ਵਿੱਚ ਸੂਬੇ ਅੰਦਰ ਬਹੁਤ ਉੱਚਾ ਮੁਕਾਮ ਹਾਸਲ ਕੀਤਾ ਹੈ ਜਿਸ ਵਿੱਚ ਹਰ ਵਿਦਿਆਰਥੀ ਨੂੰ ਵਟਸਐਪ ਗਰੁੱਪਾਂ ਨਾਲ ਜੋੜਨ ਦਾ ਅਹਿਮ ਕਾਰਜ ਪ੍ਰਮੁੱਖ ਹੈ। ਜਿਲੇ ਵਿੱਚ ਆਨ-ਲਾਈਨ ਦਾਖਲਾ ਲਗਾਤਾਰ ਚੱਲ ਰਿਹਾ ਹੈ ਅਤੇ ਦਾਖਲੇ ਸਬੰਧੀ ਕਿਸੇ ਕਿਸਮ ਦੀ ਮੁਸਕਲ ਆਉਂਣ ਤੇ ਉਹਨਾਂ ਵੱਲੋਂ ਜਾਰੀ ਹੈਲਪ ਲਾਈਨ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਕਿਤਾਬਾਂ ਆਧਿਆਪਕਾਂ ਤੱਕ ਪਹੁੰਚਾ ਦਿੱਤੀਆਂ ਗਈਆਂ ਹਨ ਅਤੇ ਹਰ ਅਧਿਆਪਕ ਇਹਨਾਂ ਕਿਤਾਬਾਂ ਨੂੰ ਬੱਚਿਆਂ ਤੱਕ ਪਹੁੰਚਾਉਣਾ ਯਕੀਨੀ ਬਣਾਵੇਗਾ। ਪੜੋ ਪੰਜਾਬ ਪੜਾਓ ਪੰਜਾਬ ਜਿਲਾ ਕੋਆਰਡੀਨੇਟਰ ਵਨੀਤ ਮਹਾਜਨ ਨੇ ਕਿਹਾ ਕਿ ਪੜੋ ਪੰਜਾਬ ਟੀਮ ਮੈਂਬਰ ਜਿਲੇ ਦੇ ਸਮੂਹ ਅਧਿਆਪਕਾਂ ਦੇ ਨਾਲ ਰਾਬਤਾ ਕਾਇਮ ਕਰ ਕੇ ਵਿਭਾਗ ਦੀਆਂ ਸਮੇਂ ਸਮੇਂ ਤੇ ਆ ਰਹੀਆਂ ਹਦਾਇਤਾਂ ਅਤੇ ਈ ਕਾਂਟੈਂਟ ਤੋਂ ਉਹਨਾਂ ਨੂੰ ਜਾਣੂ ਕਰਵਾ ਰਹੇ ਹਨ। ਸਿੱਖਿਆ ਵਿਭਾਗ ਵੱਲੋਂ ਚਲਾਈ “ਘਰ ਘਰ ਸਿੱਖਿਆ“ ਮੁਹਿੰਮ ਇੱਕ ਸਮਾਜਿਕ ਲਹਿਰ ਦਾ ਰੂਪ ਧਾਰਨ ਕਰ ਚੁੱਕੀ ਹੈ ਅਤੇ ਅੱਜ ਜਿਲੇ ਦਾ ਹਰੇਕ ਅਧਿਆਪਕ ਇੱਕ ਦੂਜੇ ਤੋਂ ਮੂਹਰੇ ਹੋ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਵੱਖ ਵੱਖ ਵਿਸਿਆਂ ਦੇ ਪਾਠ ਤਿਆਰ ਕਰਕੇ ਵਿਦਿਆਰਥੀਆਂ ਨੂੰ ਭੇਜ ਰਹੇ ਹਨ।
 
ਮੀਟਿੰਗ ਵਿੱਚ ਬੀਪੀਈਓ ਕਿਸੋਰ ਚੰਦ, ਬੀਪੀਈਓ ਰਾਕੇਸ ਠਾਕੁਰ, ਬੀਪੀਈਓ ਕੁਲਦੀਪ ਸਿੰਘ, ਬੀਪੀਈਓ ਨੀਲਮ ਦੇਵੀ, ਕਾਰਜਕਾਰੀ ਬੀਪੀਈਓ ਰਸਿਮਾਂ ਦੇਵੀ, ਕਾਰਜਕਾਰੀ ਬੀਪੀਈਓ ਰਾਧਾ ਦੇਵੀ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਜਿਲਾ ਐਮਆਈਐਸ ਕੋਆਰਡੀਨੇਟਰ ਮਨੀਸ ਗੁਪਤਾ, ਜਿਲਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਅਤੇ ਸਮੂਹ ਬੀਐਮਟੀ ਹਾਜਰ ਸਨ।

LEAVE A REPLY

Please enter your comment!
Please enter your name here