30 ਜੂਨ ਤੱਕ ਜਮਾਂ ਕਰਵਾਇਆ ਜਾ ਸਕਦਾ ਹੈ ਆਨਲਾਈਨ ਪ੍ਰਾਪਰਟੀ-ਹਾਊਸ ਟੈਕਸ: ਨਿਗਮ ਕਮਿਸ਼ਨਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਵਲੋਂ ਪਬਲਿਕ ਦੀ ਸਹੂਲਤ ਲਈ ਪ੍ਰਾਪਰਟੀ ਟੈਕਸ-ਹਾਊਸ ਟੈਕਸ ਦੀ ਆਨਲਾਈਨ ਪੇਮੇਂਟ ਕਰਨ ਦੀ ਸੁਵਿਧਾ ਦਿੱਤੀ ਗਈ ਹੈ। ਪਬਲਿਕ ਘਰ ਬੈਠੇ ਹੀ ਪ੍ਰਾਪਰਟੀ ਟੈਕਸ ਆਨਲਾਈਨ ਨਗਰ ਨਿਗਮ ਦੀ ਵੈਬਸਾਈਟ https://mchoshiarpur.punjab.gov.in/ ਜਅੇ ਰਾਹੀਂ ਜਮਾਂ ਕਰਵਾ ਸਕਦੇ ਹਨ।

Advertisements

ਉਹਨਾਂ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਮਿਤੀ 30.06.2020 ਤੱਕ ਪ੍ਰਾਪਰਟੀ ਟੈਕਸ-ਹਾਊਸ ਦੇ ਬਕਾਇਆ ਜਾਤਯਕ ਮੁਸ਼ਤ ਜਮਾਂ ਕਰਵਾਉਣ ਤੇ 10 ਪ੍ਰਤੀਸ਼ਤ ਰਿਬੇਟ ਵੀ ਮਿਲੇਗਾ। ਇਸ ਤਰਾਂ ਪਬਲਿਕ ਇਸ ਨਗਰ ਨਿਗਮ ਦੀ ਵੈਬਸਾਈਟ ਦੀ ਵਰਤੋਂ ਕਰਦੇ ਹੋਏ ਆਨਲਾਈਨ ਟੈਕਸ ਅਦਾ ਕਰਕੇ ਇਸ ਸਹੂਲਤ ਦਾ ਲਾਭ ਉਠਾ ਸਕਦਾ ਹੈ।

LEAVE A REPLY

Please enter your comment!
Please enter your name here