ਵਾਟਰ ਸਪਲਾਈ, ਸੀਵਰੇਜ਼ ਦੇ ਬਿੱਲ ਤੇ ਨਵੇਂ ਕੁਨੈਕਸ਼ਨ ਦੀਆਂ ਫਾਈਲਾ ਆਨਲਾਈਨ ਪੇਮੇਂਟ ਦੀ ਸੁਵਿਧਾ ਸ਼ੁਰੂ : ਕਮਿਸ਼ਨਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਵਲੋਂ ਪਬਲਿਕ ਦੀ ਸਹੂਲਤ ਲਈ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਬਿੱਲ ਅਤੇ ਨਵੇਂ ਕੁਨੈਕਸ਼ਨਾਂ ਦੀ ਫਾਈਲਾ ਅਤੇ ਜਿਹੜੀਆ ਫਾਈਲਾ ਪਾਸ ਹੋ ਚੁੱਕੀਆ ਹਨ ਉਹਨਾਂ ਦੀ ਬਣਦੀ ਫੀਸ ਆਨਲਾਈਨ ਜਮਾਂ ਕਰਵਾਉਣ ਦੀ ਸੁਵਿਧਾ ਦਿੱਤੀ ਗਈ ਹੈ ਪਬਲਿਕ ਘਰ ਬੈਠੇ ਹੀ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਬਿੱਲ ਅਤੇ ਨਵੀਆ ਫਾਈਲਾ ਆਨਲਾਈਨ ਨਗਰ ਨਿਗਮ ਦੀ ਵੈਬਸਾਈਟ ਤੇ ਜਾ ਕੇ ਵਾਟਰ ਸਪਲਾਈ ਦਾ ਲਿੰਕ ਖੋਲ ਕੇ ਅਦਾਇਗੀ ਕਰ ਸਕਦੀ ਹੈ।

Advertisements

ਉਹਨਾਂ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਮਿਤੀ 30 ਜੂਨ 2020 ਤੱਕ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਬਕਾਇਆਜਾਤ ਯਕਮੁਸ਼ਤ ਕਰਾਉਣ ਤੇ ਕੋਈ ਜੁਰਮਾਨਾ ਸਰਚਾਰਜ ਵਸੂਲ ਨਹੀਂ ਕੀਤਾ ਜਾਵੇਗਾ। ਇਸ ਤਰਾਂ ਪਬਲਿਕ ਇਸ ਨਗਰ ਨਿਗਮ ਦੀ ਵੈਬਸਾਈਟ ਦੀ ਵਰਤੋਂ ਕਰਦੇ ਹੋਏ ਆਨਲਾਈਨ ਅਦਾ ਕਰਕੇ ਇਸ ਸਹੂਲਤ ਦਾ ਲਾਭ ਉਠਾ ਸਕਦੇ ਹੈ. ਵਧੇਰੇ ਜਾਣਕਾਰੀ ਲੈਣ ਲਈ ਹੈਲਪਲਾਈਨ ਨੰਬਰ 01882-220322 ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here