Wednesday, October 28, 2026
Home Punjab ਕੈਪਟਨ ਅਮਰਿੰਦਰ ਨੇ ਸ਼ਨੀਵਾਰ ਸ਼ਾਮ ਨੂੰ ਫੇਸ ਬੁੱਕ ਤੇ ਲਾਈਵ ਹੋ ਕੇ...

ਕੈਪਟਨ ਅਮਰਿੰਦਰ ਨੇ ਸ਼ਨੀਵਾਰ ਸ਼ਾਮ ਨੂੰ ਫੇਸ ਬੁੱਕ ਤੇ ਲਾਈਵ ਹੋ ਕੇ ਦਿੱਤੇ ਲੋਕਾਂ ਦੇ ਸਵਾਲਾਂ ਦੇ ਜਵਾਬ

ਪਠਾਨਕੋਟ (ਦ ਸਟੈਲਰ ਨਿਊਜ਼)। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਸ਼ਨੀਵਾਰ ਦੀ ਸਾਮ ਨੂੰ ਪੰਜਾਬ ਦੀ ਜਨਤਾ ਦੇ ਸਵਾਲਾਂ ਦੇ ਜਵਾਬ ਦੇਣ ਲਈ ਅਤੇ ਕੋਵਿਡ-19 ਸਬੰਧੀ ਪੰਜਾਬ ਦੇ ਮੋਜੂਦਾ ਸਥਿਤੀ ਤੇ ਗੱਲਬਾਤ ਕਰਨ ਲਈ ਫੇਸਬੁੱਕ ਤੇ ਲੋਕਾਂ ਨਾਲ ਰੁ ਬ ਰੂ ਹੋਏ ਅਤੇ ਪੰਜਾਬ ਭਰ ਦੇ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਵੀ ਦਿੱਤਾ। ਫੇਸਬੂੱਕ ਲਾਈਵ ਦੋਰਾਨ ਜਿਲਾ ਪਠਾਨਕੋਟ ਨਿਵਾਸੀ ਨੀਲਕੰਠ ਸਨਦੋਤਰਾ ਵੱਲੋਂ ਮੁੱਖ ਮੰਤਰੀ ਪੰਜਾਬ ਤੋਂ ਪੁੱਛਿਆ ਗਿਆ ਕਿ ਫਿਰ ਤੋਂ ਅੱਗੇ ਲਾੱਕ ਡਾਊਣ ਸਖਤੀ ਨਾਲ ਵਧਾਇਆ ਜਾਵੇਗਾ ।

Advertisements

ਪਠਾਨਕੋਟ ਨਿਵਾਸੀ ਨੀਲਕੰਠ ਸਨਦੋਤਰਾ ਨੇ ਫੇਸਬੁੱਕ ਤੇ ਲਾਈਵ ਮੁੱਖ ਮੰਤਰੀ ਪੰਜਾਬ ਨੂੰ ਪੁੱÎਛਿਆ ਲਾੱਕ ਡਾਊਂਣ ਵਧਾਉਂਣ ਸਬੰਧੀ ਪ੍ਰਸ਼ਨ

ਇਸ ਪ੍ਰਸ਼ਨ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਵਾਹਿਗੂਰੁ ਸਾਡੇ ਤੇ ਮਿਹਰ ਰੱਖੇ ਕਿ ਅੱਗੇ ਤੋਂ ਕੇਸ ਨਾ ਵੱਧਣ ਅਤੇ ਤੁਹਾਡਾ ਸਾਥ ਰਿਹਾ ਤਾਂ ਸਾਨੂੰ ਅੱਗੇ ਹੋਰ ਲਾੱਕਡਾਊਣ  ਨਹੀਂ  ਵਧਾਉਂਣਾ ਪਵੇਗਾ। ਉਹਨਾਂ ਕਿਹਾ ਕਿ ਉਹ ਜਨਤਾ ਦੇ ਸਵਾਲਾਂ ਦੇ ਜਵਾਬ ਦੇਣ ਲਈ ਤੀਸਰੀ ਵਾਰ ਆੱਨ ਲਾਈਨ ਲਾਈਵ ਹੋਵੇ ਹਨ ਅਤੇ ਜਲਦੀ ਹੀ ਫਿਰ ਤੋਂ ਆਨ ਲਾਈਨ ਫੇਸ ਬੁੱਕ ਤੇ ਲਾਈਵ ਹੋ ਕੇ ਪੰਜਾਬ ਦੀ ਜਨਤਾ ਵੱਲੋਂ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਦੇਣਗੇ।

LEAVE A REPLY

Please enter your comment!
Please enter your name here