ਕੈਬਿਨੇਟ ਮੰਤਰੀ ਅਰੋੜਾ ਨੇ ਕੀਤਾ ਵਾਟਰ ਸਪਲਾਈ, ਸੀਵਰੇਜ ਤੇ ਟਿਊਬਲ ਦੇ ਕੰਮ ਦਾ ਉਦਘਾਟਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। 15 ਸਾਲ ਪਹਿਲਾਂ ਰੂਪ ਨਗਰ ਤੇ ਮਹਾਰਾਜਾਂ ਰਣਜੀਤ ਨਗਰ ਵੱਸਣ ਦੇ ਸਮੇ ਤੇ ਰੁਕੀ ਰਹੀ ਵਾਟਰ ਸਪਲਾਈ ਅਤੇ ਸੀਵਰੇਜ ਦੀ ਸਮੱਸਿਆ ਨੂੰ ਮੁਹੱਲੇ ਦੇ ਕਾਂਗਰਸ ਦੇ ਮੋਤਵਾਰ ਪਰਮਜੀਤ ਸਿੰਘ ਟਿੱਮਾ ਦੇ ਸਹਿਯੋਗ ਨਾਲ ਹੱਲ ਕਰਨ ਲਈ ਹੁਸ਼ਿਆਰਪੁਰ ਦੇ ਵਿਧਾਇਕ ਤੇ ਉਦਯੋਗ ਮੰਤਰੀ ਸ਼ੁੰਦਰ ਸ਼ਾਮ ਅਰੋੜਾਂ ਨੇ ਬੀੜਾ ਚੁਕਿਆ। ਲੰਬੇ ਸਮੇ ਤੋ ਚਲੀ ਆ ਰਹੀ ਇਸ ਸਮੱਸਿਆ ਨੂੰ ਤੁਰੰਤ ਹੱਲ ਕਰਨ ਲਈ ਉਹਨਾਂ ਬੱਜਟ ਨੂੰ ਹੀ ਨਹੀ ਮੰਨਜੂਰ ਕਰਵਾਇਆ,  ਸਗੋ ਦੋਹਾਂ ਕੰਮਾਂ ਦੀ ਸ਼ੁਰੂਆਤ ਵੀ ਹੱਥੋ ਹੱਥੀ ਕਰਵਾ ਦਿੱਤੀ ਤੇ ਮੁਹੱਲੇ ਦੇ ਪ੍ਰਧਾਨ ਗੁਰਦੇਵ ਸਿੰਘ ਤੇ ਮੁਹੱਲੇ ਦੇ ਲੋਕਾਂ ਕੋਲੋ ਟੱਕ ਲਗਵਾਕੇ ਉਦਘਾਟਿਨ ਕੀਤਾ। ਇਲਾਕੇ ਦੇ ਲੋਕਾਂ ਨੇ ਇਸ ਮਸਲੇ ਤੇ ਜਿਥੇ  ਮੰਤਰੀ ਸਾਹਿਬ ਦਾ ਧੰਨਵਾਦ ਕੀਤਾ, ਉਥੇ ਖੁਸ਼ੀ ਵੀ ਸ਼ਾਝੀ ਕੀਤੀ ਇਹਨੇ ਸਾਲਾ ਬਆਦ ਕਿਸੇ ਲੀਡਰ ਨੇ ਵਾਇਦੇ ਦੇ ਅਨੁਰੂਪ ਉਹਨਾਂ ਦੀ ਬਾਂਹ ਫੜੀ । ਇਸ ਮੋਕੇ ਸ਼੍ਰੀ ਅਰੋੜਾਂ ਨੇ ਕਿਹਾ ਕਿ ਤੁਸੀ ਮੈਨੂੰ ਵਿਧਾਇਕ ਬਣਾਕੇ ਭੇਜਿਆ ਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨਾ ਮੇਰਾ ਫਰਜ ਬਣਦਾ ਹੈ।

Advertisements

ਉਹਨਾਂ ਕਿਹਾ ਕਿ ਇਹ ਸਾਰਾ ਕੰਮ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਕਾਂਗਰਸ ਵੱਲੋ ਵਾਰਡ ਨੰ 21 ਐਮ. ਸੀ. ਦੇ ਟਿਕਟ ਦੇ ਦਾਵੇਦਾਰ ਪਰਮਜੀਤਟਿੱਮਾ ਨੂੰ ਵੀ ਅਸ਼ੀਰਬਾਦ ਦੇ ਕੇ ਲੋਕਾਂ ਦੀ ਸੇਵਾ ਕਰਨ ਲਈ ਕਿਹਾ। ਉਹਨਾਂ ਦੱਸਿਆ ਕਿ ਅਮ੍ਰਿਤ ਪ੍ਰਜੈਕਟ ਦੋ ਅਧੀਨ ਜੋ 44 ਕਰੋੜ ਰੁਪਏ 100 ਵਾਟਰ ਸਪਲਾਈ ਤੇ ਸੀਵਰੇਜ  ਲਈ ਜਾਰੀ ਹੋਇਆ ਸੀ ਉਸ ਦੇ ਅਧੀਨ ਕੰਮ ਕਰਵਾਇਆ ਜਾ ਰਿਹਾ ਹੈ । ਉਹਨਾਂ ਕਿਹਾ ਹੁਸ਼ਿਆਪੁਰ ਹਲਕੇ ਦੇ ਪਿੰਡ ਅਤੇ ਸ਼ਹਿਰ ਦੇ ਮੁਹੱਲਿਆ ਦੀਆਂ ਸਮੱਸਿਆਵਾਂ ਆਪ ਸੁਣ ਰਹੇ ਹਨ ਤੇ ਨਾਲੋ-ਨਾਲ ਹੱਲ ਕਰਨ ਦੀ ਕੋਸ਼ਿਸ ਵੀ ਕੀਤੀ ਜਾ ਰਹੀ ਹੈ ।

ਇਸ ਮੋਕੇ ਜਤਿੰਦਰ ਪੁਰੀ, ਅਵਤਾਰ ਸਿੰਘ ਧਾਮੀ, ਉਕਾਰ ਸਿੰਘ, ਮੇਜਰ ਧਾਮੀ, ਜਗਰੂਪ ਸਿੰਘ ਧਾਮੀ, ਸੇਵਾ ਸਿੰਘ ਇੰਟਕ, ਜਤਿੰਦਰ ਕੁਮਾਰ ਲੱਕੀ, ਬਲਵਿੰਦਰ ਸਿੰਘ ਬਿੱਲਾ, ਮੈਡਮ ਹਰਭਜਨ ਪੁਰੀ, ਮੈਡਮ ਦਲਵਿੰਦਰ ਕੋਰ, ਮੈਡਮ ਸ਼ਕੁਤਲਾਂ, ਗੁਰਮੇਜ ਕੋਰ, ਮਨਜੀਤ ਸਿੰਘ ਬੰਟੀ, ਕੁਲਦੀਪ ਸਿੰਘ ਲਾਡੀ, ਬਲਜੀਤ ਸਿੰਘ ਸੂਬਾ ਐਸੀ/ਬੀ. ਸੀ. ਪ੍ਰਧਾਨ, ਤੀਰਥ ਰਾਮ, ਜਤਿੰਦਰ ਤਿਵਾੜੀ, ਅਨਿਲ ਕੁਮਾਰ  ਆਦਿ ਹਾਜ਼ਰ ਸਨ ।  

LEAVE A REPLY

Please enter your comment!
Please enter your name here