ਦੁਰਾਨਦਾਰਾਂ ਲਈ ਸ਼ਾਪਸ ਐਂਡ ਕਮਰਸ਼ਿਅਲ ਐਸਟੈਬਲਿਸ਼ਮੈਂਟ ਅਧੀਨ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ: ਮਨੋਜ ਸ਼ਰਮਾ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਅਧੀਨ ਆਉਂਦੇ ਸਾਰੇ ਦੁਕਾਨਦਾਰਾਂ, ਸਿਨੇਮਾ ਹਾਲ, ਹੋਟਲ, ਢਾਬਿਆਂ, ਰੇਸਟੋਰੈਂਟ, ਹਸਪਤਾਲ ਆਦਿ ਦੇ ਮਾਲਿਕਾਂ ਨੂੰ ਪੰਜਾਬ ਸ਼ਾਪਸ ਐਂਡ ਕਮਰਸ਼ਿਅਲ ਐਸਟੈਬਲਿਸ਼ਮੈਂਟ 1958 ਅਧੀਨ ਆਨ ਲਾਈਨ ਰਜਿਸਟ੍ਰੇਸ਼ਨ ਕਰਵਾਉਣਾ ਬਹੁਤ ਜਰੂਰੀ ਹੈ। ਇਹ ਪ੍ਰਗਟਾਵਾ ਮਨੋਜ ਸ਼ਰਮਾ ਇੰਨਫੋਰਸਮੈਂਟ ਅਫਸਰ ਲੇਬਰ ਵਿਭਾਗ ਪਠਾਨਕੋਟ ਨੇ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਸਾਰੇ ਦੁਕਾਨਦਾਰਾਂ, ਸਿਨੇਮਾ ਹਾਲ, ਹੋਟਲ, ਢਾਬਿਆਂ, ਰੇਸਟੋਰੈਂਟ, ਹਸਪਤਾਲ ਆਦਿ ਦੇ ਮਾਲਿਕਾਂ ਨੂੰ ਪੰਜਾਬ ਸਾਪਸ ਐਂਡ ਕਮਰਸਿਅਲ ਐਸਟੈਬਲਿਸਮੈਂਟਂ 1958 ਅਧੀਨ ਆਨ ਲਾਈਨ ਰਜਿਸਟ੍ਰੇਸ਼ਨ ਕਰਵਾਉਂਣਾ ਯਕੀਨੀ ਬਣਾਇਆ ਗਿਆ ਹੈ।

Advertisements

ਉਹਨਾਂ ਉਪਰੋਕਤ ਅਦਾਰਿਆਂ ਦੇ ਮਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਪਣੇ ਅਦਾਰੇ ਦੀ ਰਜਿਸਟ੍ਰੇਸ਼ਨ pblabour.gov.in ਸਾਈਟ ਤੇ ਆਨ ਲਾਈਨ ਲਿੰਕ ਕਰਕੇ ਕਰਵਾ ਸਕਦੇ ਹਨ। ਉਨਾਂ ਕਿਹਾ ਕਿ ਰਜਿਸਟ੍ਰੇਸ਼ਨ ਅਪਲਾਈ ਕਰਨ ਦੇ ਲਈ ਮਾਲਕ ਦਾ ਅਧਾਰ ਕਾਰਡ, ਅਦਾਰੇ ਦੀ ਫਰੰਟ ਅਤੇ ਅੰਦਰ ਦੀ ਫੋਟੋ,ਅਦਾਰੇ ਦਾ ਬਿੱਲ, ਇੱਕਰਾਰਨਾਮਾਂ ਜਾਂ ਰਜਿਸਟ੍ਰਰੀ ਦੀ ਕਾਪੀ ਅਟੈਚ ਕਰਨੀ ਲਾਜਮੀ ਹੋਵੇਗੀ।

ਉਨਾਂ ਇਹ ਵੀ ਅਪੀਲ ਕਰਦਿਆਂ ਕਿਹਾ ਕਿ ਹਰੇਕ ਦੁਕਾਨਦਾਰ ਦਾ ਫਰਜ ਬਣਦਾ ਹੈ ਕਿ ਇਸ ਸਮੇਂ ਅਸੀਂ ਕਰੋਨਾ ਮਹਾਂਮਾਰੀ ਦੇ ਚਲਦਿਆਂ ਜਿਸ ਸਥਿਤੀ ਵਿੱਚੋਂ ਗੁਜਰ ਰਹੇ ਹਾਂ ਉਸ ਨਾਲ ਨਿਪਟਨ ਲਈ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ। ਅਦਾਰੇ ਵਿੱਚ ਕੰਮ ਕਰਨ ਵਾਲੇ ਹਰੇਕ ਕਰਮਚਾਰੀ ਨੂੰ ਮਾਸਕ ਪਾਉਂਣਾ ਯਕੀਨੀ ਬਣਾਇਆ ਜਾਵੇ ਅਤੇ ਸਮਾਜਿੱਕ ਦੂਰੀ ਬਣਾਈ ਰੱਖਣਾ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਜਿਲਾ ਪਠਾਨਕੋਟ ਨੂੰ ਕਰੋਨਾ ਮੁਕਤ ਬਣਾਉਂਣ ਲਈ ਅਪਣਾ ਸਹਿਯੋਗ ਦੇਈਏ ਅਤੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਕਰਕੇ ਜਿਲਾ ਪਠਾਨਕੋਟ ਨੂੰ ਕਰੋਨਾ ਮੁਕਤ ਬਣਾਈਏ।

LEAVE A REPLY

Please enter your comment!
Please enter your name here