7 ਹੋਰ ਲੋਕ ਆਏ ਕੋਰੋਨਾ ਪਾਜੀਟਿਵ, ਸੰਖਿਆ ਹੋਈ 10

ਪਠਾਨਕੋਟ(ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਸ਼ਨੀਵਾਰ ਦੀ ਸ਼ਾਮ ਨੂੰ ਇੱਕ ਵਿਅਕਤੀ ਕੋਰੋਨਾ ਪਾਜੀਟਿਵ ਅਤੇ ਐਤਵਾਰ ਨੂੰ 6 ਹੋਰ ਲੋਕ ਕੋਰੋਨਾ ਪਾਜੀਟਿਵ ਆਉੰਣ ਨਾਲ ਜਿਲਾ ਪਠਾਨਕੋਟ ਵਿੱਚ ਕੋਰੋਨਾ ਪਾਜੀਟਿਵ ਲੋਕਾਂ ਦੀ ਸੰਖਿਆ 10 ਹੋ ਗਈ ਹੈ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

Advertisements

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਪਠਾਨਕੋਟ ਨਿਵਾਸੀ ਇੱਕ ਵਿਅਕਤੀ ਜੋ ਅੰਮ੍ਰਿਤਸਰ ਵਿਖੇ ਆਪਣੇ ਸੋਹਰੇ ਘਰ ਗਿਆ ਸੀ ਜਦ ਉਸ ਵਿਅਕਤੀ ਨੇ ਕਰੋਨਾ ਦੇ ਲੱਛਣ ਆਉਂਣ ਤੇ ਅੰਮ੍ਰਿਤਸਰ ਵਿਖੇ ਹੀ ਆਪਣੀ ਜਾਂਚ ਕਰਵਾਈ ਤਾਂ ਉਹ ਵਿਅਕਤੀ ਕਰੋਨਾ ਪਾਜੀਟਿਵ ਨਿਕਲਿਆ ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਹਸਪਤਾਲ ਵਿਖੇ ਦਾਖਲ ਕਰ ਲਿਆ ਗਿਆ।

ਇਸ ਤੋਂ ਇਲਾਵਾ ਪਿਛਲੇ ਦਿਨਾ ਦੌਰਾਨ ਪਠਾਨਕੋਟ ਵਿੱਚ ਦੋ ਲੋਕ ਕਰੋਨਾ ਪਾਜੀਟਿਵ ਪਾਏ ਗਏ ਸਨ। ਜਿਸ ਵਿੱਚੋਂ ਇੱਕ ਵਿਅਕਤੀ ਜੋ ਫਾਸਟ ਫੂਡ ਦੀ ਰੇਹੜੀ ਲਗਾਉਂਦਾ ਸੀ ਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੀ ਕਰੋਨਾ ਟੈਸਟ ਲਈ ਸੈਂਪਲਿੰਗ ਕੀਤੀ ਗਈ ਸੀ। ਜਿਸ ਦੀ ਅੱਜ ਰਿਪੋਰਟ ਆਉਂਣ ਤੇ ਉਸ ਵਿਅਕਤੀ ਦੇ 6 ਪਰਿਵਾਰਿਕ ਮੈਂਬਰ ਕਰੋਨਾ ਪਾਜੀਟਿਵ ਪਾਏ ਗਏ ਹਨ। ਉਹਨਾਂ ਦੱਸਿਆ ਕਿ ਇਸ ਸਮੇਂ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਮਰੀਜਾਂ ਦੀ ਸੰਖਿਆ 10 ਹੋ ਗਈ ਹੈ ਜਿਨਾਂ ਵਿੱਚੋਂ ਇੱਕ ਦਾ ਇਲਾਜ ਅੰਮ੍ਰਿਤਸਰ ਅਤੇ 9 ਕਰੋਨਾ ਪਾਜੀਟਿਵ ਲੋਕਾਂ ਨੂੰ ਚਿੰਤਪੂਰਨੀ ਮੈਡੀਕਲ ਕਾਲਜ ਬੰਧਾਨੀ ਵਿਖੇ ਬਣਾਏ ਆਈਸੋਲੇਸ਼ਨ ਸੈਂਟਰ ਵਿੱਚ ਆਈਸੋਲੇਟ ਕੀਤਾ ਜਾ ਰਿਹਾ ਹੈ।

ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਵਧਾਨ ਰਹੋਂ ਸੋਸਲ ਡਿਸਟੈਂਸ ਦੀ ਪਾਲਣਾ ਕਰੋ ਅਤੇ ਸਾਫ ਸਫਾਈ ਦਾ ਪੂਰਾ ਧਿਆਨ ਰੱਖੋਂ। ਉਹਨਾਂ ਕਿਹਾ ਕਿ ਕੋਈ ਵੀ ਵਿਅਕਤੀ ਘਰ ਤੋਂ ਬਾਹਰ ਮਾਸਕ ਤੋਂ ਬਿਨਾਂ ਨਹੀਂ ਨਿਕਲੇਗਾ।

LEAVE A REPLY

Please enter your comment!
Please enter your name here