ਯੁਵਕ ਸੇਵਾਵਾਂ ਵਿਭਾਗ ਨੇ ਐਲਾਨਿਆ ਟਿਕਟਾੱਕ ਮੁਕਾਬਲੇ ਦਾ ਨਤੀਜਾ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਕੋਵਿਡ-19 ਸਬੰਧੀ ਜਾਗਰੂਕਤਾ ਫੈਲਾਉਣ ਲਈ ਯੁਵਕ ਸੇਵਾਵਾਂ ਵਿਭਾਗ ਹੁਸ਼ਿਆਰਪੁਰ ਵਲੋਂ ਕਰਵਾਏ ਗਏ ਟਿਕਟਾਕ ਮੁਕਾਬਲਿਆਂ ਦੀ ਨਤੀਜੇ ਐਲਾਨ ਕੀਤੇ ਗਏ ਹਨ। ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪ੍ਰੀਤ ਕੋਹਲੀ ਨੇ ਦੱਸਿਆ ਕਿ ਖੁਸ਼ੀ ਦੀ ਗੱਲ ਹੈ ਕਿ ਨੌਜਵਾਨਾਂ ਦੇ ਕਰਵਾਏ ਗਏ ਮੁਕਾਬਲੇ ਮੀਡੀਆ ਜ਼ਰੀਏ ਸਫ਼ਲ ਸਾਬਤ ਹੋ ਸਕੇ ਹਨ।

Advertisements

ਉਨਾਂ ਦੱਸਿਆ ਕਿ ਜ਼ਿਲਾ ਹੁਸ਼ਿਆਰਪੁਰ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਦੇ ਵਿਦਿਆਰਥੀ ਐਤਬਾਰ ਸਿੰਘ ਪਹਿਲੇ, ਸਰਕਾਰੀ ਸਕੂਲ ਅੰਬਾਲਾ ਜੱਟਾਂ ਦੇ ਅਮਨਪ੍ਰੀਤ ਸਿੰਘ ਦੂਸਰੇ ਅਤੇ ਤੀਸਰੇ ਸਥਾਨ ‘ਤੇ ਦੋ ਵਿਦਿਆਰਥਣਾਂ ਰਹੀਆਂ, ਜਿਨਾਂ ਵਿੱਚ ਗੁਰੂ ਤੇਗ ਬਹਾਦਰ ਖਾਲਸਾ ਪਬਲਿਕ ਸਕੂਲ ਦਸੂਹਾ ਦੀ ਵਿਦਿਆਰਥਣ ਪਰਮਜੀਤ ਕੌਰ ਅਤੇ ਸਰਕਾਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਦੀ ਵਿਦਿਆਰਥਣ ਰੇਖਾ ਸ਼ਾਮਲ ਹਨ। ਉਹਨਾਂ ਦੱਸਿਆ ਕਿ ਇਹ ਟਿਕਟਾਕ ਮੁਕਾਬਲੇ ਹੁਸ਼ਿਆਰਪੁਰ ਤੋਂ ਇਲਾਵਾ ਜ਼ਿਲਾ ਕਪੂਰਥਲਾ ਵਿੱਚ ਵੀ ਕਰਵਾਏ ਗਏ ਸਨ ਅਤੇ ਕਪੂਰਥਲਾ ਦੇ ਨਤੀਜੇ ਵੀ ਐਲਾਨ ਕੀਤੇ ਗਏ ਹਨ।

LEAVE A REPLY

Please enter your comment!
Please enter your name here