ਜਿਲੇ ਵਿੱਚ 8 ਹੋਰ ਲੋਕਾਂ ਦੀ ਮੈਡੀਕਲ ਰਿਪੋਰਟ ਆਈ ਪਾਜੀਟਿਵ

ਪਠਾਨਕੋਟ(ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਅੱਜ ਸ਼ਨੀਵਾਰ ਨੂੰ 8 ਲੋਕਾਂ ਦੀ ਕਰੋਨਾ ਰਿਪੋਰਟ ਪਾਜੀਟਿਵ ਆਉਂਣ ਨਾਲ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਮਰੀਜਾਂ ਦੀ ਸੰਖਿਆ 28 ਹੋ ਗਈ ਹੈ। ਜਿਕਰਯੋਗ ਹੈ ਕਿ ਪਿਛਲੇ ਦਿਨ ਸੁਕਰਵਾਰ ਨੂੰ ਇੱਕ ਵਿਅਕਤੀ ਜਿਸ ਦੀ ਮੋਤ ਕਰੀਬ 3 ਦਿਨ ਪਹਿਲਾ ਹੋ ਗਈ ਸੀ ਅਤੇ ਜਿਸ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਸੀ ਅਤੇ 2 ਲੋਕਾਂ ਨੂੰ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਸਮਾਂ ਪੂਰਾ ਹੋਣ ਤੇ ਘਰ ਭੇਜ ਦਿੱਤਾ ਗਿਆ ਸੀ। 20 ਕਰੋਨਾ ਪਾਜੀਟਿਵ ਲੋਕਾਂ ਦਾ ਆਈਸੋਲੇਸ਼ਨ ਹਸਪਤਾਲ ਚਿੰਤਪੂਰਨੀ ਮੈਡੀਕਲ ਕਾਲਜ ਵਿੱਚ ਇਲਾਜ ਕੀਤਾ ਜਾ ਰਿਹਾ ਹੈ ਅਤੇ ਅੱਜ ਜਿਨਾ ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਉਹਨਾਂ ਨੂੰ ਵੀ ਜਲਦੀ ਆਈਸੋਲੇਸ਼ਨ ਹਸਪਤਾਲ ਵਿੱਚ ਪਹੁਚਾਇਆ ਜਾਵੇਗਾ।

Advertisements

ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਹਨਾਂ ਦੱਸਿਆ ਕਿ ਜਿਨਾਂ 8 ਲੋਕਾਂ ਦੀ ਅੱਜ ਕਰੋਨਾ ਪਾਜੀਟਿਵ ਰਿਪੋਰਟ ਆਈ ਹੈ ਉਹਨਾਂ ਵਿੱਚੋਂ 4 ਲੋਕ ਉਹਨਾਂ ਦੋ ਨੋਜਵਾਨਾਂ ਦੇ ਸੰਪਰਕ ਵਿੱਚ ਸਨ ਜਿਨਾਂ ਦੇ ਪਿਛਲੇ ਦਿਨਾਂ ਦੋਰਾਨ ਜਲੰਧਰ ਵਿੱਚ ਕਰੋਨਾ ਪਾਜੀਟਿਵ ਰਿਪੋਰਟ ਆਈ ਸੀ। ਇਸ ਤੋਂ ਇਲਾਵਾ 3 ਲੋਕ ਅੰਦਰੂਨ ਬਾਜਾਰ ਪਠਾਨਕੋਟ ਦੇ ਰਹਿਣ ਵਾਲੇ ਹਨ ਅਤੇ ਇੱਕ ਉਬਰਾਏ ਗਲੀ ਦਾ ਨਿਵਾਸੀ ਹੈ ਇਨਾ ਚਾਰ ਲੋਕਾਂ ਦੀ ਮੈਡੀਕਲ ਰਿਪੋਰਟ ਵੀ ਕਰੋਨਾ ਪਾਜੀਟਿਵ ਆਈ ਹੈ। ਉਹਨਾਂ ਦੱਸਿਆ ਕਿ ਹੁਣ ਜਿਲਾ ਪਠਾਨਕੋਟ ਵਿੱਚ 28 ਲੋਕ ਕਰੋਨਾ ਪਾਜੀਟਿਵ ਹੋ ਗਏ ਹਨ।

ਜਿਕਰਯੋਗ ਹੈ ਕਿ ਪਿਛਲੇ ਦਿਨਾਂ ਦੋਰਾਨ ਮੀਰਪੁਰ ਕਾਲੋਨੀ ਤੋਂ ਇਹ ਵਿਅਕਤੀ ਜਿਸ ਦੀ ਮੋਤ ਹੋ ਗਈ ਸੀ ਅਤੇ ਉਸ ਵਿਅਕਤੀ ਨੂੰ ਕਰੋਨਾ ਦੇ ਲੱਛਣ ਹੋਣ ਕਾਰਨ ਉਸ ਦੀ ਮੈਡੀਕਲ ਜਾਂਚ ਲਈ ਸੈਂਪਲਿੰਗ ਕੀਤੀ ਗਈ ਸੀ ਇਸ ਨਾਲ ਹੀ ਇਸ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਦੀ ਵੀ ਸੈਂਪਲਿੰਗ ਕੀਤੀ ਗਈ ਸੀ। ਰਿਪੋਰਟ ਆਉਂਣ ਤੇ ਉਪਰੋਕਤ ਵਿਅਕਤੀ ਜਿਸ ਦੀ ਮੋਤ ਹੋ ਗਈ ਸੀ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਅਤੇ ਉਸ ਦੇ ਪਰਿਵਾਰ ਦੇ 3 ਮੈਂਬਰਾਂ ਦੀ ਮੈਡੀਕਲ ਰਿਪੋਰਟ ਵੀ ਕਰੋਨਾ ਪਾਜੀਟਿਵ ਆਈ ਸੀ, ਇਸ ਤੋਂ ਇਲਾਵਾ ਇੱਕ ਮਹਿਲਾ ਜੋ ਮਾਧੋਪੁਰ ਨਿਵਾਸੀ ਸੀ ਅਤੇ ਕਰੋਨਾ ਲੱਛਣ ਹੋਣ ਤੇ ਉਸ ਦੀ ਵੀ ਮੈਡੀਕਲ ਰਿਪੋਰਟ ਲਈ ਸੈਂਪਲਿੰਗ ਕੀਤੀ ਗਈ ਸੀ ਦੀ ਵੀ ਮੈਡੀਕਲ ਰਿਪੋਰਟ ਪਾਜੀਟਿਵ ਪਾਈ ਗਈ ਸੀ। ਉਹਨਾਂ ਦੱਸਿਆ ਕਿ 2 ਦਿਨ ਪਹਿਲਾ ਜੋ ਜਲੰਧਰ ਵਿਖੇ ਪਠਾਨਕੋਟ ਨਿਵਾਸੀ 2 ਲੋਕਾਂ ਦੀ ਮੈਡੀਕਲ ਰਿਪੋਰਟ ਵੀ ਕਰੋਨਾ ਪਾਜੀਟਿਵ ਆਈ ਸੀ। ਉਹਨਾਂ ਦੱਸਿਆ ਕਿ ਉਪਰੋਕਤ ਕਰੋਨਾ ਪਾਜੀਟਿਵ ਲੋਕਾਂ ਨਾਲ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਲੋਕਾਂ ਦੀ ਸੰਖਿਆ 23 ਹੋ ਗਈ ਸੀ ਜਿਨਾਂ ਵਿੱਚੋਂ ਇੱਕ ਦੀ ਮੋਤ ਹੋ ਗਈ ਹੈ ਅਤੇ ਬਾਕੀ 22 ਲੋਕਾਂ ਵਿੱਚੋਂ 2 ਲੋਕਾਂ ਨੂੰ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਦੇ ਆਧਾਰ ਤੇ ਘਰਾਂ ਨੂੰ ਭੇਜ ਦਿੱਤਾ ਹੈ। ਉਹਨਾਂ ਦੱਸਿਆ ਕਿ ਇਸ ਸਮੇਂ ਪਠਾਨਕੋਟ ਵਿਖੇ 28 ਕਰੋਨਾ ਪਾਜੀਟਿਵ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here