ਮਿਸ਼ਨ ਫਤਿਹ ਨੂੰ ਕਾਮਯਾਬ ਬਣਾਉਣ ਲਈ ਕੋਵਿਡ-19 ਤਹਿਤ ਡੋਰ-ਟੂ-ਡੋਰ ਹੋਵੇਗਾ ਸਰਵੇ: ਡਾ.ਵਿਨੋਦ ਸਰੀਨ

ਪਠਾਨਕੋਟ (ਦ ਸਟੈਲਰ ਨਿਊਜ਼)। ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬੇ ਭਰ ਚ ਕਰੋਨਾ ਦੀ ਮਹਾਂਮਾਰੀ ਤੋਂ ਬਚਾਅ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ  ਹਨ। ਇਨਾਂ ਉਪਰਾਲਿਆਂ ਤਹਿਤ ਹੁਣ ਸਿਹਤ ਵਿਭਾਗ ਦੇ ਕਰਮਚਾਰੀ ਘਰ-ਘਰ ਜਾ ਕੇ ਕਰੋਨਾ ਜਾਂਚ ਲਈ ਸਰਵੇ ਕਰਨਗੇ। ਇਸ ਸਬੰਧੀ ਸਿਵਲ ਸਰਜਨ ਪਠਾਨਕੋਟ ਡਾ.ਵਿਨੋਦ ਸਰੀਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਮਿਸਨ ਫਤਿਹ ਨੂੰ ਕਾਮਯਾਬ ਬਣਾਉਣ ਲਈ ਅਤੇ ਕਰੋਨਾ ਵਰਗੀ ਬੀਮਾਰੀ ਤੇ ਮਾਤ ਪਾਉਣ ਲਈ  ਜ਼ਿਲਾ ਪਠਾਨਕੋਟ ਵਿੱਚ ਹੁਣ ਘਰ ਘਰ ਸਰਵੇ ਕੀਤਾ ਜਾਏਗਾ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਫਲੂ ਵਰਗੇ ਲੱਛਣਾਂ ਦਾ ਪਤਾ ਲਗਾ ਕੇ ਕੋਵਿਡ ਦੀ ਜਾਂਚ ਸਮੇਂ ਸਿਰ ਕੀਤੀ ਜਾ ਸਕੇ। ਉਨਾਂ ਦੱਸਿਆ ਕਿ ਕੋਈ ਮਰੀਜ਼ ਜੇਕਰ ਕਿਸੇ ਵੀ ਬਿਮਾਰੀ ਤੋਂ ਗ੍ਰਸਤ ਹੈ ਜਾਂ ਕੋਈ ਵਿਅਕਤੀ ਕਿਸੇ ਵੀ ਬੀਮਾਰੀ ਦੀ ਪਿਛਲੇ ਲੰਬੇ ਤੋਂ ਦਵਾਈ ਲੈ ਰਿਹਾ ਹੋਵੇ ਤਾਂ ਉਸ ਦੀ ਵੀ ਕਰੋਨਾ ਜਾਂਚ ਕੀਤੀ ਜਾਵੇਗੀ ਕਿਉਂਕਿ ਅਜਿਹੇ ਵਿਅਕਤੀ ਨੂੰ ਕੋਵਿਡ ਸੰਕਰਮਣ ਦਾ  ਖਤਰਾ ਆਮ ਨਾਲੋਂ ਵਧੇਰੇ ਹੁੰਦਾ ਹੈ।

Advertisements

ਜਿਕਰਯੋਗ ਹੈ ਕਿ ਇਸ ਸਬੰਧੀ ਉਹਨਾਂ ਨੇ ਬੀਤੇ ਸੋਮਵਾਰ ਨੂੰ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਅਤੇ ਪ੍ਰੋਗਰਾਮ ਅਫਸਰਾਂ ਨਾਲ ਮੀਟਿੰਗ ਵੀ ਕੀਤੀ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੇ ਦਿਸਾ ਨਿਰਦੇਸਾਂ ਅਨੁਸਾਰ ਵੱਧ ਤੋਂ ਵੱਧ ਕਰੋਨਾ ਦੀ ਬੀਮਾਰੀ ਸਬੰਧੀ ਸੈਂਪਲ ਲਏ  ਜਾਣ ਲਈ ਹਦਾਇਤ ਕੀਤੀ ਤਾਂ ਕੀ ਪੋਜੀਟੀਵ ਮਰੀਜਾਂ ਦਾ ਪਤਾ ਲਗਾ ਕੇ ਉਹਨਾਂ ਦਾ ਸਮੇਂ ਸਿਰ ਇਕਾਂਤਵਾਸ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ 1 ਜਿਲਾ ਹਸਪਤਾਲ ਤੋਂ ਇਲਾਵਾ 4 ਸੀ.ਐੱਚ.ਸੀ. (ਬੁੰਗਲ ਬਧਾਨੀ, ਨਰੋਟ ਜੈਮਲ ਸਿੰਘ, ਘਰੋਟਾ, ਸੁਜਾਨਪੁਰ) ਅਤੇ ਰ.ਸ.ਡ ਸਾਹਪੁਰਕੰਢੀ ਵਿਖੇ ਦੇ ਸੈਂਪਲ ਲਏ ਜਾਣਗੇ। ਸੈਂਪਲ ਕੁਲੈਕਸ਼ਨ ਲਈ ਅਲੱਗ ਅਲੱਗ ਕੈਟਾਗਰੀ (ਅਧਿਕਾਰੀ/ਕਰਮਚਾਰੀ) ਨੂੰ ਟ੍ਰੇਨਿੰਗ ਦੇ ਦਿੱਤੀ ਹੈ ਅਤੇ ਲੋੜੀਂਦਾ ਸਾਜੋ ਸਾਮਾਨ ਵੀ ਮੁਹੱਈਆ ਕਰਵਾ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਉਹਨਾਂ ਨੇ ਸਮੂਹ ਅਧਿਕਾਰੀਆਂ ਨਾਲ  ਸਰਕਾਰ ਦੀਆਂ ਜਾਰੀ ਹਦਾਇਤਾਂ ਅਨੁਸਾਰ ਸਾਰੇ ਜ਼ਿਲਿਆਂ ਵਿੱਚ ਘਰ ਘਰ ਜਾ ਕੇ ਆਨਲਾਈਨ ਐਪ ਰਾਹੀ ਸਰਵੀਲੈਂਸ ਦੀ ਯੋਜਨਾ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਉਹਨਾਂ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਆਪਣੇ  ਏਰੀਏ ਦੀ ਮੈਪਿੰਗ ਕਰਕੇ ਅਤੇ ਵਲੰਟੀਅਰ ਤੇ ਸੁਪਰਵਾਈਜ਼ਰ ਦੀ ਪਛਾਣ ਕਰਕੇ ਉਹਨਾਂ ਨੂੰ ਆਨਲਾਈਨ ਐਪ ਦੀ ਸਿਖਲਾਈ ਅਤੇ ਹੋਰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਕਿਹਾ। ਇਸ ਪ੍ਰੋਗਰਾਮ ਦਾ ਮੁੱਖ ਮੰਤਵ  ਕੋਵਿਡ-19 ਦੇ ਲੱਛਣਾਂ ਨਾਲ ਗ੍ਰਸਤ/ਪੀੜਤ ਵਿਅਕਤੀ ਦੀ ਭਾਲ ਕਰਕੇ  ਟੈਸਟ ਕਰਵਾ ਕੇ ਕੋਵਿਡ-19 ਵਾਲੇ ਵਿਅਕਤੀ ਦੀ ਪਛਾਣ ਕਰਕੇ ਉਹਨਾਂ ਦਾ ਸਮੇਂ ਸਿਰ ਇਕਾਂਤਵਾਸ ਕੀਤਾ ਜਾ ਸਕੇ। ਇਸ ਮੌਕੇ ਸਮੂਹ  ਐੱਸ ਐੱਮ ਓ. ਡਾਕਟਰ ਭੁਪਿੰਦਰ ਸਿੰਘ, ਡਾ. ਸੁਨੀਤਾ, ਡਾ. ਰਵੀ ਕਾਂਤ, ਡਾ. ਬਿੰਦੂ ਗੁਪਤਾ, ਡਾ.ਅਨੀਤਾ ਪ੍ਰਕਾਸ, ਡਾ. ਅਭੈ ਗਰਗ, ਡਾ.ਵਿਨੀਤ ਬੱਲ, ਪ੍ਰਿਆ ਮਹਾਜਨ, ਬਲਵੰਤ ਸਿੰਘ ਅਮਨਦੀਪ ਸਿੰਘ ਗੁਰਪ੍ਰੀਤ ਕੌਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here