ਪਠਾਨਕੋਟ (ਦ ਸਟੈਲਰ ਨਿਊਜ਼)। ਅਭਿਜੀਤ ਕਪਲਿਸ ਵਧੀਕ ਜਿਲਾ ਮੈਜਿਸਟ੍ਰੇਟ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੇ ਆਦੇਸਾਂ ਅਨੁਸਾਰ ਪੰਜਾਬ ਰਾਜ ਵਿੱਚ ਕੋਵਿਡ 19 ਦੇ ਖਤਰੇ ਨੂੰ ਨਜਿੱਠਣ ਲਈ ਸੇਵਾ ਕੇਂਦਰਾਂ ਤੇ ਅਸਲੇ ਨਾਲ ਸਬੰਧਤ ਸਾਰੀਆਂ ਸੇਵਾਵਾਂ ਨੂੰ 31 ਮਾਰਚ 2020 ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਸੀ, ਇਸ ਤਰਾਂ ਕੋਵਿਡ ਕਾਰਨ ਲਗਾਏ ਕਰਫਿਓ ਅਤੇ ਲਾੱਕ ਡਾਊਣ ਦੋਰਾਨ 19 ਮਾਰਚ 2020 ਤੋਂ 31 ਮਈ 2020 ਤੱਕ ਅਸਲੇ ਨਾਲ ਸਬੰਧਤ ਸਾਰੀਆਂ ਸੇਵਾਵਾਂ ਸੁਵਿਧਾ ਕੇਂਦਰ ਵਿੱਚ ਨਹੀਂ ਮਿਲੀਆਂ ਹਨ।
ਉਹਨਾਂ ਦੱਸਿਆ ਕਿ ਅਸਲੇ ਨਾਲ ਸਬੰਧਤ ਅਹਿਮ ਸੇਵਾਵਾਂ ਜਿਵੇਂ ਅਸਲਾ ਲਾਇਸੰਸ ਦੀ ਰੀਨਿਊਅਲ, ਹਥਿਆਰਾ ਦੇ ਖਰੀਦ ਪੀਰੀਅਡ ਵਿੱਚ ਵਾਧਾ ਕਰਨ ਅਤੇ ਹਥਿਆਰ ਵੇਚਣ ਲਈ ਐਨ.ਓ.ਸੀ. ਦੀ ਵੈਲਡਿਟੀ ਵਿੱਚ ਵਾਧਾ ਕਰਨ ਨਾਲ ਸਬੰਧ ਰੱਖਦੀਆਂ ਹਨ। ਜੇਕਰ ਇਨਾਂ ਤਿੰਨੋ ਸੇਵਾਵਾਂ ਦੇ ਸਮੇਂ ਵਿੱਚ ਜਾ ਗਰੇਸ ਪੀਰੀਅਡ ਦੀ ਵੈਲੀਡਿਟੀ 19 ਮਾਰਚ 2020 ਤੋਂ 31 ਮਈ 2020 ਤੱਕ ਖਤਮ ਹੋਈ ਹੈ ਤਾਂ ਇਹਨਾਂ ਨੂੰ ਇੱਕ ਮਹੀਨੇ ਦਾ ਹੋਰ ਸਮਾਂ ਭਾਵ ਮਿਤੀ 30 ਜੂਨ 2020 ਤੱਕ ਦਿੱਤਾ ਜਾਂਦਾ ਹੈ। ਉਨਾਂ ਦੱਸਿਆ ਕਿ 30 ਜੂਨ 2020 ਤੱਕ ਪ੍ਰਾਰਥੀ ਬਿਨਾਂ ਕਿਸੇ ਲੇਟ ਫੀਸ ਅਤੇ ਜੁਰਮਾਨੇ ਤੋਂ ਇਹ ਸੇਵਾਵਾਂ ਪ੍ਰਾਪਤ ਕਰਨ ਦਾ ਹੱਕਦਾਰ ਹੋਵੇਗਾ ਅਤੇ ਲੇਟ ਫੀਸ ਜਾ ਜੁਰਮਾਨਾ 30 ਜੂਨ 2020 ਤੋਂ ਬਾਅਦ ਦੇ ਪੀਰੀਅਡ ਦਾ ਹੀ ਲਿਆ ਜਾਵੇਗਾ।