ਜਿਲੇ ਵਿੱਚ ਸ਼ੱਕੀ ਲੱਛਣਾ ਵਾਲੇ 532 ਵਿਆਕਤੀਆਂ ਦੇ ਲਏ ਸੈਂਪਲ:ਸਿਵਲ ਸਰਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ  532 ਸੈਂਪਲ ਲੈਣ  ਤੇ  ਜਿਲੇ ਵਿੱਚ ਹੁਣ  ਤੱਕ  ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 7952 ਹੋ ਗਈ ਹੈ, ਤੇ 6383 ਨੈਗਟਿਵ ਅਤੇ 1403 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ ।  24 ਸੈਪਲ ਇੰਵੈਲਡ ਹਨ , 5 ਦੀ ਮੌਤ ਤੇ ,  ਐਕਟਿਵ 9 ਕੇਸ ਹਨ । ਇਹ ਜਾਣਕਾਰੀ ਸਿਵਲ ਸਰਜਨ ਡਾ ਜਸਬੀਰ ਸਿੰਘ ਵੱਲੋ ਅੱਜ ਮੀਡੀਆ ਨਾਲ ਸਾਝੀ ਕੀਤੀ ।

Advertisements

ਉਹਨਾਂ ਦੱਸਿਆ ਕਿ ਅੱਜ ਜਿਲੇ ਨਾਲ ਸਬੰਧਿਤ 1 ਵਿਆਕਤੀ ਦੀ  ਅਮ੍ਰਿਤਸਰ ਤੋ ਪਾਜੇਟਿਵ ਰਿਪੋਟ ਪ੍ਰਾਪਤ ਹੋਈ ਹੈ ਜਿਸ ਦਾ ਕੋਰੋਨਾ ਵਾਇਰਸ ਦਾ ਸੈਪਲ 6 ਜੂਨ ਨੂੰ ਲੈਣ ਤੇ 8 ਜੂਨ ਨੂੰ ਪਾਜੇਟਿਵ ਪਾਇਆ ਗਿਆ ਅਤੇ ਇਸ ਮਰੀਜ ਦੀ ਰਿਪੋਟ ਅੱਜ ਇਸ ਦਫਤਰ ਨੂੰ ਪ੍ਰਾਪਤ ਹੋਈ ਹੈ ਇਹ ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕਾ ਹੈ  । ਇਹ ਮਰੀਜ ਜਿਲੇ ਨਾਲ ਸਬੰਧਿਤ ਸਿਹਤ ਕੇਜਰ ਬਲਾਕ ਪਾਲਦੀ ਦੇ ਅਧੀਨ  ਸ਼ਮੀ ਕੁਮਾਰ 30 ਜੋ ਬੀ. ਐਸ. ਐਫ. ਦਾ ਕਰਮਚਾਰੀ ਹੈ ਇਸ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ 146 ਹੋ ਗਈ ਹੈ ਅਤੇ  ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ  ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋ ਬਾਹਰ ਨਿਕਲ ਸਮੇ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀ ਕਰਦਾ ਉਸ ਨੂੰ ਸਰਕਾਰ ਵੱਲੋ ਜੁਰਮਾਨਾ ਕੀਤਾ ਜਾਵੇਗਾ ।  

LEAVE A REPLY

Please enter your comment!
Please enter your name here