ਸਮਾਜ ਸੇਵੀ ਸੰਸਥਾਵਾਂ ਨੇ ਮਿਸ਼ਨ ਫ਼ਤਿਹ ਦੇ ਬੈਜ਼ਿਜ਼ ਲਗਾ ਕੇ ਕੋਰੋਨਾ ਤੋਂ ਬਚਾਅ ਸਬੰਧੀ ਕੀਤਾ ਜਾਗਰੂਕ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਕਰੋਨਾ ਮਹਾਂਮਾਰੀ ਪ੍ਰਤੀ ਜਾਗਰੂਕ ਕਰਨ ਅਤੇ ਇਸ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਹਦਾਇਤਾਂ ਸਬੰਧੀ ਜਾਣੂ ਕਰਵਾਉਣ ਲਈ ਚਲਾਈ ਗਈ ਜਾਗਰੂਕਤਾ ਮੁਹਿੰਮ ਤਹਿਤ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਜ਼ਿਲੇ ਵਿਚ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਬੈਂਚ ਲਗਾ ਕੇ ਡੋਰ ਟੂ ਡੋਰ ਜਾਗਰੂਤਾ ਮੁਹਿੰਮ ਰਾਹੀਂ ਘਰਾਂ ਵਿਚ ਜਾ ਕੇ ਲੋਕਾਂ ਨੂੰ ਮਾਸਕ ਪਾਉਣ, ਸਮੇਂ ਸਮੇਂ ਤੇ ਹੱਥ ਧੋਣ, ਸਮਾਜਿਕ ਦੂਰੀ ਬਣਾਉਣ, ਸਿਰਫ ਲੋੜ ਅਨੁਸਾਰ ਹੀ ਘਰਾਂ ਤੋਂ ਬਾਹਰ ਨਿਕਲਣ ਅਤੇ ਸਰਕਾਰ ਵੱਲੋਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਫਲੈਟ ਵੀ ਵੰਡੇ ਗਏ।

Advertisements

ਉਨਾਂ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਬਿਮਾਰੀ ਪ੍ਰਤੀ ਅਸੀਂ ਸਾਵਧਾਨੀਆਂ ਵਰਤ ਕੇ ਹਦਾਇਤਾਂ ਦੀ ਪਾਲਣਾ ਕਰਕੇ ਇਸ ਤੋਂ ਬਚ ਸਕਦੇ ਹਾਂ। ਉਨਢਾਂ ਲੋਕਾਂ ਨੂੰ ਘਰ ਘਰ ਜਾ ਕੇ ਇਹ ਵੀ ਅਪੀਲ ਕੀਤੀ ਕਿ ਉਹ ਖੁਦ ਵੀ ਸਾਵਧਾਨੀਆਂ ਵਰਤਣ ਅਤੇ ਕਰੋਨਾ ਦੀ ਰੋਕਥਾਮ ਲਈ ਜਾਗਰੂਕ ਹੋਣ ਅਤੇ ਹੋਰਨਾਂ ਨੂੰ ਵੀ ਜਾਗਰੂਕ ਕਰਨ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਦੇ ਨਿਰਦੇਸ਼ਾਂ ਹੇਠ ਪੰਜਾਬ ਸਰਕਾਰ ਦੇ ਮਿਸ਼ਨ ਫਤਹਿ ਕੋਵਿਡ-19 ਮਹਾਂਮਾਰੀ ਦੇ ਖਾਤਮੇ ਲਈ ਅਤੇ ਨਹਿਰੂ ਯੁਵਾ ਕੇਂਦਰ ਪਠਾਨਕੋਟ/ਗੁਰਦਾਸਪੂਰ ਭਾਰਤ ਸਰਕਾਰ ਵਲੋਂ ਅਤੇ ਪਬਲਿਕ ਵਿਕਾਸ ਕੌਂਸਿਲ ਐਨ. ਜੀ. ਓ. ਅਤੇ ਰੋਡ ਸੇਫਟੀ ਐਂਡ ਚੈਰੀਟੇਬਲ ਸੋਸਾਇਟੀ ਐਨ ਜੀ ਓ ਦੀ ਚੈਅਰਪਰਸਨ ਮੈਡਮ ਨਿਰਮਲਜੀਤ ਜੀਤ ਕੌਰ ਦੀ ਅਗਵਾਈ ਹੇਠ ਕਸ਼ਮੀਰੀ ਮੁਹੱਲਾ ਸੁਜਾਨਪੁਰ ਵਿਖੇ ਸੰਸਥਾ ਦੇ ਪੀ.ਆਰ.ਓ. ਸੁਨੀਲ ਸਾਈਂ. ਯੂਥ ਪ੍ਰਧਾਨ ਦਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਇੱਟੀ ਭਜੁਰਾ, ਰੇਲਵੇ ਰੋਡ. ਕਬੀਰ ਨਗਰ. ਟੈਂਪੂ ਅੱਡਾ ਸੁਜਾਨਪੁਰ ਗਜਰੇੜ, ਮਲਕਪੁਰ ਗੰਦਲਾ ਲਾਹੜੀ, ਵੱਖ ਵੱਖ ਥਾਵਾਂ ਤੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਕਰੋਨਾ ਵਾਈਰਸ ਨੂੰ ਹਰਾਉਣ ਲਈ ਇਕ ਜਾਗੁਰਤਾ ਮੁਹਿੰਮ ਛੇੜ ਕੇ ਇਸ ਭਿਆਨਕ ਮਹਾਂਮਾਰੀ ਨੂੰ ਕਾਬੂ ਕਰਨ ਤੇ ਖਤਮ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਜਿਸ ਦਾ ਆਗਾਜ ਡਿਪਟੀ ਕਮਿਸ਼ਨਰ ਜੀ ਦੇ ਦਫਤਰ ਤੇ ਸ਼ੁਰੂ ਹੋ ਕੇ ਜਿਲਾ ਪ੍ਰਸ਼ਾਸਨ ਦੇ ਵੱਖ ਵੱਖ ਸਰਕਾਰੀ ਪ੍ਰਾਈਵੇਟ ਅੰਦਾਰੀਆਂ ਤੋਂ ਹੁੰਦਾ ਪਿੰਡਾਂ ਕਸਬਿਆਂ ਗਲ਼ੀਆਂ ਮੁਹਲਿਆਂ ਸ਼ਹਿਰ ਤੋਂ ਹੁੰਦਾ ਹਰੇਕ ਨਾਗਰਿਕ ਨੂੰ ਇਸ ਮੁਹਿੰਮ ਨਾਲ ਜੋੜ ਕੇ ਮਿਸ਼ਨ ਫਤਿਹ ਕੋਵਿਡ-19 ਮਹਾਂਮਾਰੀ ਨੂੰ ਖਤਮ ਕਰਨ ਤੇ ਜ਼ਿਲਾ ਪ੍ਰਸ਼ਾਸਨ ਦੀਆਂ ਸਹਿਯੋਗੀ ਗੈਰ ਸਰਕਾਰੀ ਸੰਸਥਾਵਾਂ ਸੰਗਠਨਾਂ, ਐਨ ਜੀ. ਓ ਨਾਲ ਮਿਲ ਕੇ ਪੰਜਾਬ ਫਾਇਟ੍ਰਸ ਕਰੋਨਾ ਦੇ ਜਾਗਰੁਕਤਾ ਪੈਂਫਲੇਟ ਵਿੱਚ ਦਿਤੀਆਂ ਹਦਾਇਤਾਂ, ਨਿਯਮ ਦੀ ਪਾਲਣਾ ਕਰਨਾ ਤੇ ਗਰੀਬਾਂ ਪ੍ਰਵਾਸੀ ਮਜਦੂਰਾਂ ਦਿਹਾੜੀਦਾਰ, ਆਮ ਨਾਗਰਿਕਾਂ ਪ੍ਰਤੀ ਆਪਣਾ ਫਰਜ਼ ਨਿਭਾ ਕੇ ਪੰਜਾਬ ਸਰਕਾਰ, ਨੂੰ ਆਪਣਾ ਸਹਿਯੋਗ ਦੇਣਾ ਹੀ ਮਿਸ਼ਨ ਫਤਿਹ ਹੈ ਇਹ ਦੇਸ਼ ਪ੍ਰਤੀ ਵਫ਼ਾਦਾਰੀ ਪੰਜਾਬ, ਭਾਰਤ ਅਤੇ ਪੰਜਾਬੀਅਤ ਤੇ ਪੰਜਾਬੀਆਂ ਦੀ ਚੰਗੀ ਸਿਹਤ, ਤੰਦਰੁਸਤੀ ਚੜ•ਦੀ ਕਲਾਂ ਦੀ ਪ੍ਰਤਿਬਿੰਬ ਹੈ।

ਸਰਕਾਰ ਤੇ ਸਿਹਤ ਵਿਭਾਗ, ਪੁਲਿਸ ਪ੍ਰਸ਼ਾਸਨ ਵਲੋਂ ਕੋਵਿਡ -19. ਮਹਾਂਮਾਰੀ ਸਬੰਧੀ ਪਾਲਣਾ, ਤੇ ਬਚਾਅ ਲਈ ਕਿਸੇ ਚੀਜ਼ ਨੂੰ ਛੂਹਣ ਤੋਂ ਬਾਅਦ ਬਾਰ ਬਾਰ ਹੱਥਾਂ ਨੂੰ ਧੋਵੋ,  ਘਰੋਂ ਬਾਹਰ ਜਾਣ ਲੱਗਿਆ ਮਾਸਕ ਦੀ ਵਰਤੋਂ ਕਰੋ, ਇਕ ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖੋ। ਇਸ ਮੌਕੇ ਸੰਸਥਾ ਦੇ ਮੀਡੀਆ ਸਕੱਤਰ ਰੰਜੀਵ ਥਾਪਾ, ਦਫ਼ਤਰੀ ਸਕੱਤਰ ਨਰਿੰਦਰ ਨਿੰਦੀ, ਵਿਕਰਮ ਮਹਾਜਨ ਵਿੱਕੀ, ਬੰਟੀ ਮਹਾਜਨ ਮਲਕਪੁਰ ਗੁਰਦੀਪ ਸਿੰਘ. ਅਸ਼ਵਨੀ ਭਗਤ ਕੋਆਰਡੀਨੇਟਰ, ਸੁਭਾਸ਼ ਕਾਲਾ ਸਕੱਤਰ ਰੋਡ ਸੇਫਟੀ ਐਂਡ ਚੈਰੀਟੇਬਲ ਸੋਸਾਇਟੀ, ਮਹਿੰਦਰ ਪਾਲ, ਅਮਿਤ, ਸਾਜਨ ਕੁਮਾਰ, ਸੁਖਵਿੰਦਰ ਸਿੰਘ, ਜਸ਼ਵਿੰਦਰ ਬੈਂਸ,ਰਾਜਾ, ਪਰਵਿੰਦਰ, ਸੁਰਜੀਤ ਕੁਮਾਰ, ਭੁਪਿੰਦਰ ਸਿੰਘ, ਕਮਲਜੀਤ, ਜਤਿੰਦਰ ਸ਼ਰਮਾ, ਕਿਸ਼ਨ ਸਿੰਘ, ਸੱਤਪਾਲ ਪ੍ਰਧਾਨ, ਸ਼ੰਕਰ ਅੰਬੇਡਕਰੀ ਸਕੱਤਰ, ਸਤਪਾਲ ਮਜੋਤਰਾ ਆਦਿ ਹਾਜ਼ਿਰ ਸਨ।

LEAVE A REPLY

Please enter your comment!
Please enter your name here