ਸ਼ਹੀਦ ਮੱਖਣ ਸਿੰਘ ਸਕੂਲ ਦੀਆਂ 6 ਵਿਦਿਆਰਥਣਾਂ ਨੇ ਕੀਤੀ ਐਨ.ਐਮ.ਐਮ.ਐਸ. ਪ੍ਰੀਖਿਆ ਪਾਸ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਪਿਛਨੇ ਕਰੀਬ ਤਿੰਨ ਮਹੀਨਿਆਂ ਤੋਂ ਕਰੋਨਾ ਵਾਈਰਸ ਦੇ ਵਿਸਥਾਰ ਦੇ ਚਲਦਿਆਂ ਭਾਵੇ ਕਿ ਸਕੂਲਾਂ ਨੂੰ ਬੰਦ ਕੀਤਾ ਹੋਇਆ ਹੈ ਪਰ ਸਕੂਲਾਂ ਦੇ ਬੰਦ ਹੋਣ ਦੇ ਬਾਵਜੂਦ ਵੀ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਘਰਾਂ ਅੰਦਰ ਰਹਿ ਕੇ ਆਨ ਲਾਈਨ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਤਰਾਂ-ਤਰਾਂ ਦੀਆਂ ਆਨ ਲਾਈਨ ਪ੍ਰੀਖਿਆਵਾਂ ਵਿੱਚ ਭਾਗ ਵੀ ਲੈ ਰਹੇ ਹਨ ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਭਵਿੱਖ ਉਜਵੱਲ ਹੋ ਸਕੇ। ਇਸ ਦੇ ਨਾਲ ਹੀ ਵਿਦਿਆਰਥੀਆਂ ਵੱਲੋਂ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਸ਼ਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸਕੂਲ, ਪਠਾਨਕੋਟ ਦੀਆਂ ਵਿਦਿਆਰਥਣਾਂ ਨੇ ਐਨ.ਐਮ.ਐਮ.ਐਸ. ਪ੍ਰੀਖਿਆ  ਦਿੱਤੀ ਸੀ ਅਤੇ ਇਕ ਵਾਰ ਫੇਰ ਆਪਣੀ ਪ੍ਰਤਿਭਾ ਦਾ ਲੋਹਾ ਮਨਾਉਂਦੇ ਹੋਏ ਸਾਬਿਤ ਕਰ ਦਿਤਾ ਹੈ ਕਿ  ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਕਿਸੇ ਤੋ ਘੱਟ ਨਹੀਂ ਹਨ।

Advertisements

ਜਿਲੇ ਦਾ ਪਹਿਲਾ ਸਕੂਲ ਜਿਸ ਦੀਆਂ ਸੱਭ ਤੋ ਵੱਧ ਵਿਦਿਆਰਥਣਾਂ ਨੇ ਇਹ ਪ੍ਰੀਖਿਆ ਕੀਤੀ ਪਾਸ, ਵਿਦਿਆਰਥਣਾਂ ਨੇ ਲਿਆ ਪ੍ਰਣ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਰਾਂਗੇ ਕਾਮਯਾਬ

ਜਾਣਕਾਰੀ ਦਿੰਦਿਆਿਂ ਪ੍ਰਿੰਸੀਪਲ ਮੀਨਮ ਸ਼ਿਖਾ ਨੇ ਦਸਿਆ ਕਿ ਰਾਜ ਸਾਇੰਸ ਸਿੱਖਿਆ ਸੰਸਥਾ, ਪੰਜਾਬ ਵਲੋ ਹਰ ਵਰੇ ਨੈਸ਼ਨਲ-ਮੀਨਜ-ਕਮ-ਮੈਰਿਟ ਸਕਾਲਰਸ਼ਿਪ (ਐਨ.ਐਮ.ਐਮ.ਐਸ.)  ਪ੍ਰੀਖਿਆ ਲਈ ਜਾਂਦੀ  ਹੈ। ਜਿਸ ਵਿਚ ਉਹਨਾਂ ਦੇ ਸਕੂਲ ਦੀਆਂ ਵਿਦਿਆਰਥਣਾਂ ਨੇ ਇਹ ਪ੍ਰੀਖਿਆ ਦਿਤੀ ਸੀ। ਇਹ ਸਕਾਲਰਸ਼ਿਪ ਪ੍ਰੀਖਿਆ ਰਾਧਿਕਾ,ਸਾਧਵੀ,ਭੁਮਿਕਾ,ਮਾਨਸੀ,ਨੇਹਾ ਅਤੇ ਭੁਮਿਕਾ ਮਹਾਜਨ ਨੇ ਪਾਸ ਕੀਤੀ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ। ਉਹਨਾਂ ਦੱਸਿਆ ਕਿ ਜਿਹਨਾਂ ਵਿਦਿਆਰਥਣਾਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ, ਉਹਨਾਂ ਨੂੰ ਬਾਰਹਵੀਂ ਜਮਾਤ ਤਕ ਹਰ ਮਹੀਨੇ 1000 ਰੁਪਏ ਵਜੀਫਾ ਮਿਲਿਆ ਕਰੇਗਾ । ਪ੍ਰਿੰਸੀਪਲ  ਨੇ ਦੱਸਿਆ ਕਿ ਉਹਨਾਂ ਦਾ ਸਕੂਲ ਜਿਲੇ ਦਾ ਪਹਿਲਾ ਸਕੂਲ ਹੈ ਜਿਸ ਦੇ ਸੱਭ ਤੋ ਵੱਧ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ । ਇਸ ਪ੍ਰੀਖਿਆ ਵਿਚ ਅੱਵਲ ਰਹੀਆਂ ਵਿਦਿਆਰਥਣਾਂ  ਨੂੰ ਪ੍ਰਿੰਸੀਪਲ ਮੀਨਮ ਸ਼ਿਖਾ ਵਲੋ ਮੂੰਹ ਮਿਠਾ ਕਰਵਾਇਆ ਗਿਆ ਅਤੇ ਇਹਨਾਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਅਤੇ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ । ਜਿਲਾ ਸਿੱਖਿਆ ਅਫਸਰ( ਸੈਕੰਡਰੀ) ਜਗਜੀਤ ਸਿੰਘ ਅਤੇ ਪ੍ਰਿੰਸੀਪਲ ਮੀਨਮ ਸ਼ਿਖਾ ਨੇ ਇਸ ਪ੍ਰਾਪਤੀ ਲਈ ਗਾਈਡ ਅਧਿਆਪਕ ਰਾਜਿੰਦਰ ਕੁਮਾਰ, ਸਤੀਸ਼ ਬਾਲਾ , ਸੀਮਾ ਕਟੋਚ ਅਤੇ ਵਿਦਿਆਰਥਣਾਂ ਦੇ ਮਾਪਿਆਂ ਨੂੰ ਵਧਾਈ ਦਿਤੀ।

ਇਸ ਮੋਕੇ ਤੇ ਪ੍ਰਿਸੀਪਲ ਮੀਨਮ ਸਿਖਾ ਨੇ ਕਿਹਾ ਕਿ ਜਿਵੇ ਕਿ ਸਾਰਾ ਪੰਜਾਬ ਕਰੋਨਾ ਵਾਈਰਸ ਦੇ ਵਿਸਥਾਰ ਦੇ ਚਲਦਿਆਂ ਸੰਕਟ ਦੀ ਘੜੀ ਵਿੱਚੋਂ ਗੁਜਰ ਰਿਹਾ ਹੈ ਇਸ ਸਮੇਂ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਜਾਗਰੁਕ ਕਰੀਏ ਤਾਂ ਜੋ ਪੰਜਾਬ ਨੂੰ ਕਰੋਨਾ ਮੁਕਤ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਮਿਸ਼ਨ ਫਤਿਹ ਅਧੀਨ ਸਿੱਖਿਆ ਵਿਭਾਗ ਵੱਲੋਂ ਜਿਆਦਾ ਤੋਂ ਜਿਆਦਾ ਬੱਚਿਆਂ ਨੂੰ ਜਾਗਰੁਕ ਕਰਕੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਦਾ ਸੰਦੇਸ਼ ਹਰੇਕ ਵਿਦਿਆਰਥੀ ਹਰੇਕ ਨਾਗਰਿਕ ਤੱਕ ਪਹੁੰਚਾਉਂਣ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਹੈ।  

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਸਕੂਲਾਂ ਵਿੱਚ ਆਨ ਲਾਈਨ ਦਾਖਲੇ ਚੱਲ ਰਹੇ ਹਨ ਅਤੇ ਕੋਈ ਵੀ ਵਿਦਿਆਰਥੀ ਜਾਂ ਉਹਨਾਂ ਦੇ ਮਾਪੇ ਸਕੂਲ ਵਿੱਚ ਦਾਖਿਲਾ ਕਰਵਾਉਂਣਾ ਚਾਹੁੰਦੇ ਹਨ ਤਾਂ ਉਹਨਾਂ ਦੇ ਮੋਬਾਇਲ ਨੰਬਰ 84275-55944 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੋਕੇ ਰਾਜਿੰਦਰ ਕੁਮਾਰ, ਨੇਹਾ ਗੁਪਤਾ, ਸਤੀਸ਼ ਬਾਲਾ, ਸੀਮਾ ਕਟੋਚ,ਆਸ਼ਾ, ਬ੍ਰਿਜ ਰਾਜ, ਰੋਹਿਤ, ਕ੍ਰਿਸ਼ਨ ਕੁਮਾਰ,ਕੀਮਤੀ ਲਾਲ ਆਦਿ ਅਧਿਆਪਕ ਹਾਜਰ ਸਨ ।

LEAVE A REPLY

Please enter your comment!
Please enter your name here