ਵਿਧਾਇਕ ਅਮਿਤ ਵਿੱਜ ਨੇ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ 61 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਕਰਵਾਇਆ ਸ਼ੁਭਾਅਰੰਭ

ਪਠਾਨਕੋਟ (ਦ ਸਟੈਲਰ ਨਿਊਜ਼), ਰਿਪੋਟ: ਸ਼ਵੇਤਾ ਰਾਣਾ। ਪੰਜਾਬ ਸਰਕਾਰ ਵੱਲੋਂ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਕਰੋਨਾ ਵਾਈਰਸ ਦੇ ਵਿਸਥਾਰ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਸਮੇਂ ਤੇ ਆਦੇਸ ਦਿੱਤੇ ਗਏ ਸਨ, ਅਸੀਂ ਸਾਰਿਆਂ ਨੇ ਮਿਲ ਕੇ ਬਹੁਤ ਵਧੀਆ ਕਾਰਗੁਜਾਰੀ ਦਿਖਾਈ ਵੱਖ ਵੱਖ ਵਿਭਾਗਾਂ ਵੱਲੋਂ ਵੀ ਸਹਿਯੋਗ ਕੀਤਾ ਗਿਆ ਅਤੇ ਪਹਿਲਾ ਨਾਲੋ ਹੁਣ ਸਥਿਤੀ ਵਿੱਚ ਕਾਫੀ ਸੁਧਾਰ ਵੀ ਹੈ। ਭਾਵੇ ਕਿ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਵਿਕਾਸ ਕਾਰਜਾਂ ਵਿੱਚ ਠਹਿਰਾਓ ਆਇਆ ਸੀ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ ਨਾਲ ਫਿਰ ਤੋਂ ਵਿਕਾਸ ਕਾਰਜਾਂ ਨੂੰ ਸ਼ੁਰੂ ਕੀਤਾ ਗਿਆ ਹੈ। ਇਹ ਪ੍ਰਗਟਾਵਾ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਵਿਧਾਨ ਸਭਾ ਹਲਕਾ ਪਠਾਨਕੋਟ ਦੇ ਵੱਖ ਵੱਖ ਪਿੰਡਾਂ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਉਂਣ ਮਗਰੋਂ ਕੀਤਾ। ਉਨਾਂ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਦੋਰਾ ਕੀਤਾ ਗਿਆ ਅਤੇ ਵਿਕਾਸ ਕਾਰਜਾਂ ਨੂੰ ਸ਼ੁਰੂ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਆਸ਼ੀਸ ਵਿੱਜ, ਗਗਨਦੀਪ ਸਰਪੰਚ, ਨਰਿੰਦਰ ਕਾਲਾ ਸਰਪੰਚ, ਵਿਕਰਮ,ਦਰਸ਼ਨ, ਨਰੇਸ ਮਹਾਜਨ, ਰਾਣਾ, ਪੱਪੂ ਮਹਾਜਨ, ਸੁਰਜੀਤ ਸਰਪੰਚ, ਨੀਲਮ, ਜਸਵੀਰ , ਰਾਮ ਸਵਰੂਪ ਅਤੇ ਹੋਰ ਪਾਰਟੀ ਕਾਰਜਕਰਤਾ ਹਾਜ਼ਰ ਸਨ

Advertisements

ਵਿਧਾਇਕ ਨੇ ਕਿਹਾ ਮਿਸ਼ਨ ਫਤਿਹ ਨੂੰ ਕਾਮਯਾਬ ਕਰਕੇ ਪੰਜਾਬ ਨੂੰ ਕਰੋਨਾ ਮੁਕਤ ਬਣਾਉਂਣਾ ਸਾਡਾ ਮੁੱਖ ਉਦੇਸ਼ 

ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਪਠਾਨਕੋਟ ਦੇ ਅਬਾਦਗੜ ਵਿਖੇ 5 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਅਤੇ ਡ੍ਰੇਨ ਦੇ ਵਿਕਾਸ ਕਾਰਜ, ਛੋਟਾ ਆਬਾਦਗੜ ਵਿਖੇ 5.12 ਲੱਖ ਰੁਪਏ ਦੀ ਲਾਗਤ ਨਾਲ ਨਿਕਾਸੀ ਡ੍ਰੇਨ ਦਾ ਵਿਕਾਸ, ਰੇਲਵੇ ਕਾਲੋਨੀ ਮੀਰਥਲ ਵਿਖੇ 2 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਅਤੇ ਡ੍ਰੇਨ ਦਾ ਵਿਕਾਸ ਕਾਰਜ, ਨਾਲੂੰਗਾ ਵਿਖੇ 5.50 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਅਤੇ ਡ੍ਰੇਨ ਦਾ ਵਿਕਾਸ ਕਾਰਜ, 20 ਲੱਖ ਰੁਪਏ ਦੀ ਲਾਗਤ ਨਾਲ ਮੀਰਥਲ ਵਿਖੇ ਗਲੀਆਂ ਅਤੇ ਡ੍ਰੇਨ ਦਾ ਵਿਕਾਸ ਕਾਰਜ 5.75 ਲੱਖ ਰੁਪਏ ਦੀ ਲਾਗਤ ਨਾਲ ਜੰਦਰੇਈ ਵਿਖੇ ਗਲੀਆਂ ਅਤੇ ਡ੍ਰੇਨ ਦਾ ਵਿਕਾਸ ਕਾਰਜ ਅਤੇ ਪਿੰਡ ਗੁੜਾਂ ਕਲਾ ਵਿਖੇ 17.5 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਅਤੇ ਡ੍ਰੇਨ ਦਾ ਵਿਕਾਸ ਕਾਰਜਾਂ ਦਾ ਸੁਭਾਅਰੰਭ ਕਰਵਾਇਆ ਗਿਆ ਹੈ। ਵਿਧਾਇਕ ਅਮਿਤ ਵਿੱਜ ਨੇ ਕਿਹਾ ਕਿ ਭਾਵੇ ਕਿ ਸਾਰਿਆਂ ਤੇ ਕੋਵਿਡ-19 ਦੇ ਚਲਦਿਆਂ ਅੋਖੀ ਘੜੀ ਸੀ ਪਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਤਰਾ ਦੇ ਲੋਕਾਂ ਦਾ ਧਿਆਨ ਰੱਖਿਆ ਗਿਆ ਹੈ ਮੋਕੇ ਤੇ ਸਾਰੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ ਅਤੇ ਹੁਣ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾਇਆ ਗਿਆ ਹੈ। ਉਨਾਂ ਦੱਸਿਆ ਕਿ ਉਪਰੋਕਤ 7 ਕੰਮਾਂ ਨੂੰ ਸੁਰੂ ਕਰਵਾਇਆ ਗਿਆ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਵਿਕਾਸ ਕਾਰਜਾਂ ਦੇ ਨਿਰਮਾਣ ਸਮੇਂ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ

LEAVE A REPLY

Please enter your comment!
Please enter your name here