ਜਿਲੇ ਦੇ ਬੀ.ਡੀ.ਪੀ.ਓ. ਦਫਤਰਾਂ ਵਿਖੇ ਖੋਲੇ ਗਏ ਰੋਜ਼ਗਾਰ ਸਹਾਇਤਾ ਕੇਂਦਰ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ/ਸਵੈ-ਰੋਜ਼ਗਾਰ ਦੇਣ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਰੋਜ਼ਗਾਰ ਵਿਭਾਗ ਵੱਲੋਂ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੋਕੇ ਉਪਲੱਬਦ ਕਰਵਾਉਣ ਸਬੰਧੀ ਹਰੇਕ ਬੀ.ਡੀ.ਪੀ.ਓ. ਦਫਤਰਾਂ ਵਿਚ ਰੋਜ਼ਗਾਰ ਸਹਾਇਤਾ ਕੇਂਦਰ ਖੋਲੇ ਗਏ ਹਨ। ਇਹ ਜਾਣਕਾਰੀ ਗੁਰਮੇਲ ਸਿੰਘ ਜਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ, ਅਫਸਰ ਪਠਾਨਕੋਟ ਨੇ ਦਿੱਤੀ। ਉਹਨਾਂ ਜਿਲਾ ਪਠਾਨਕੋਟ ਦੇ ਬੇਰੋਜ਼ਗਾਰ ਨੋਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਪਣੇ ਬਲਾਕ ਵਿੱਚ ਸਥਿਤ ਬੀ.ਡੀ.ਪੀ.ਓ. ਦਫਤਰਾਂ ਨਾਲ ਸੰਪਰਕ ਕਰਕੇ ਸਵੈ-ਰੋਜ਼ਗਾਰ ਸਬੰਧੀ, ਨੋਕਰੀਆਂ ਸਬੰਧੀ, ਕੈਰੀਅਰ ਨਾਲ ਸਬੰਧਤ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ।

Advertisements

ਜਿਲਾ ਰੋਜ਼ਗਾਰ  ਅਫਸਰ  ਨੇ ਦੱਸਿਆ ਕਿ ਪੜੇ ਲਿਖੇ ਪ੍ਰਾਰਥੀ ਨੋਕਰੀਆਂ ਲਈ ਅਪਣਾ ਨਾਮ ਆਨ ਲਾਈਨ www.pgrkam.com portal ਤੇ ਰਜਿਸਟਰ ਕਰ ਸਕਦੇ ਹਨ, ਜਿਹਨਾਂ ਪ੍ਰਾਰਥੀਆਂ ਨੇ ਅਪਣਾ ਕਾਰੋਬਾਰ ਕਰਨਾਂ ਹੈ ਉਹ ਅਪਣਾ ਨਾਮ ਸਵੈ-ਰੋਜਗਾਰ ਲਿੰਕ https://bit.ly/selfemploymentformptk ਤੇ  ਰਜਿਸਟਰ  ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਲੇਬਰ ਦਾ ਨੋਕਰੀ ਸਬੰਧੀ ਲਿੰਕ  https://bit.ly/labourformptk ਤੇ ਆਪਣੇ ਨਾਮ ਰਜਿਸਟਰ ਕਰ ਸਕਦੇ ਹਨ। ਉਹਨਾਂ ਨੇ ਦੱਸਿਆ ਕਿ ਹਰੇਕ ਬਲਾਕ ਵਿਚ ਰੋਜ਼ਗਾਰ ਸਹਾਇਤਾ ਕੇਂਦਰ ਖੋਲਿਆ ਇਕ ਹਫਤਾ ਹੋ ਗਿਆ ਜੋ ਕਿ ਸਚਾਰੂ ਢੰਗ ਨਾਲ ਚਲ ਰਿਹਾ ਹੈ। ਉਹਨਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।

LEAVE A REPLY

Please enter your comment!
Please enter your name here