ਘਰ ਬੈਠੇ ਈ ਸੰਜੀਵਨੀ ਉ. ਪੀ. ਡੀ. ਰਾਹੀਂ ਡਾਕਟਰੀ ਸਲਾਹ ਲਈ ਜਾ ਸਕਦੀ ਹੈ: ਡਾ ਜਸਬੀਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਸ਼ਵੇਤਾ ਰਾਣਾ। ਮਿਸ਼ਨ ਫਹਿਤੇ ਤਹਿਤ ਕੋਰੋਨਾ ਮਾਹਾਮਾਰੀ ਦੋਰਾਨ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ ਘਰ ਬੈਠੇ ਹੀ ਈ ਸੰਜੀਵਨੀ ਉ. ਪੀ. ਡੀ. ਰਾਹੀੰ ਡਾਕਟਰੀ ਸਲਾਹ ਲਈ ਜਾ ਸਕਦੀ ਹੈ । ਇਸ ਦਾ ਗੱਲ ਦਾ ਪ੍ਰਗਟਾਵਾ ਕਰਦਿਆ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ  ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਡਾਕਟਰ ਦਿਵਸ ਦੇ ਮੋਕੇ ਕੀਤਾ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਉਹਨਾਂ ਦੱਸਿਆ ਕਿ ਜਿਲਾ ਹੁਸ਼ਿਆਰਪੁਰ ਵਿੱਚ ਅੱਜ ਪਹਿਲੀ ਜੁਲਾਈ ਤੋਂ ਈ ਸੰਜੀਵਨੀ ਆਨਲਾਈਨ ਉ. ਪੀ. ਡੀ. ਸੇਵਾਵਾਂ ਦੀ ਸ਼ੁਰੂਆਤ ਹੋ ਚੁੱਕੀ ਹੈ ।

Advertisements

ਕੋਵਿਡ-19 ਦੇ ਮੱਦੇ ਨਜ਼ਰ ਹਸਪਤਾਲਾ ਵਿੱਚ ਭੀੜ ਹੋਣ ਤੋ ਰੋਕਣ ਲਈ ਟੈਲੀਮੈਡੀਸਨ ਪ੍ਰੋਗਰਾਮ ਰਾਜ ਭਰ ਸ਼ੁਰੂ ਹੋ ਚੁੱਕਾ ਹੈ । ਪਹਿਲਾਂ ਈ ਸੰਜੀਵਨੀ ਉ. ਪੀ. ਡੀ. ਲਈ ਕੰਪਉਟਰ , ਲੈਬਟਾਪ ਆਦਿ ਦੀ ਜ਼ਰੂਰਤ ਹੁੰਦੀ ਸੀ ਪਰ ਆਮ ਲੋਕਾਂ ਨੂੰ ਕੰਪਿਉਟਰ ਜਾਂ ਲੈਬਟਾਪ ਰਾਹੀਂ ਡਾਕਟਰ ਨਾਲ ਸਪੰਰਕ ਕਰਨ ਵਿੱਚ ਮੁਸ਼ਕਲ ਆ ਰਹੀ ਸੀ ਪਰ ਹੁਣ ਫੋਨ ਰਾਹੀ ਡਾਕਟਕ ਦੀ ਸੇਵੇਰ 8 ਵਜੇ ਤੋ ਲੈ ਕੇ ਦੁਪਿਹਰ 2 ਵਜੇ ਸਲਾਹ ਲਈ ਜਾ ਸਕਦਾ ਹੈ  ਇਸ ਆਨ ਲਾਈਨ ਉ. ਪੀ. ਡੀ. ਰਾਹੀ ਆਮ ਬਿਮਾਰੀਆਂ ਤੋ ਇਲਾਵਾਂ ਜੱਚਾ ਬੱਚਾ ਸਿਹਤ ਸੰਭਾਲ ਸੇਵਾਵਾਂ ਵੀ ਮੁਹੀਆਂ ਕਰਵਾਈਆਂ ਜਾਂ ਰਹੀਆ ਹਨ । ਉਹਨਾਂ ਇਹ ਵੀ ਦੱਸਿਆ ਕਿ ਉ. ਪੀ. ਡੀ. ਦਾ ਸਮਾਂ ਸੋਮਵਾਰ ਤੋ ਸ਼ਨੀਵਾਰ ਤੱਕ 8 ਤੋ 2 ਵਜੇ ਤੱਕ ਹੋਵੇਗਾ, ਮੁੱਫਤ ਸਿਹਤ ਸਲਾਹ ਲੈਣ ਲਈ esanjeevaniopd.in ਤੇ ਵੀ ਲਾਗਇਨ ਕੀਤਾ ਜਾ ਸਕਦਾ ਹੈ ।

LEAVE A REPLY

Please enter your comment!
Please enter your name here