ਸ਼ਿਵ ਸੈਨਾ ਆਗੂ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਿਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਲੋਕ ਇਨਸਾਫ ਪਾਰਟੀ ਦੀ ਇੱਕ ਵਿਸ਼ੇਸ਼ ਮੀਟਿੰਗ ਅੱਡਾ ਚੱਬੇਵਾਲ ਵਿੱਚ ਹੋਈ। ਜਿਸ ਵਿੱਚ ਬਲਵਿੰਦਰ ਸਿੰਘ ਬੈੰਸ ਸਰਪ੍ਰਸਤ ਅਤੇ ਸਿਮਰਜੀਤ ਸਿੰਘ ਬੈੰਸ ਪ੍ਰਧਾਨ ਲੋਕ ਇਨਸਾਫ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਨੂੰ ਮਜਬੂਤ ਕਰਨ ਲਈ ਜੋ ਮੁਹਿੰਮ ਚਲਾਈ ਗਈ ਹੈ, ਉਸ ਤਹਿਤ ਅੱਜ ਹਲਕਾ ਚੱਬੇਵਾਲ ਵਿੱਚ ਅਵਤਾਰ ਸਿੰਘ ਡਾਂਡੀਆਂ ਮੀਤ ਪ੍ਰਧਾਨ ਦੋਆਬਾ ਜੋਨ ਅਤੇ ਜਥੇਦਾਰ ਪਰਮਜੀਤ ਸਿੰਘ ਫੋਜੀ ਬੂਥਗੜ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਵਿੱਚ ਸ਼ਿਵ ਸੈਨਾ ਆਗੂ ਬੀਬੀ ਮਨਜੀਤ ਕੋਰ ਚੱਬੇਵਾਲ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਿਲ ਹੋਏ, ਜਿਸ ਨਾਲ ਹਲਕਾ ਚੱਬੇਵਾਲ ਵਿੱਚ ਲੋਕ ਇਨਸਾਫ਼ ਪਾਰਟੀ ਨੂੰ ਤਕੜਾ ਹੁੰਗਾਰਾ ਮਿਲਿਆ।

Advertisements

ਇਸ ਮੋਕੇ ਸਰਪੰਚ ਸੋਢੀ ਰਾਮ ਹਲਕਾ ਇੰਚਾਰਜ, ਕੁਲਵੰਤ ਸਿੰਘ ਸਿੱਧੂ, ਜਥੇਦਾਰ ਬਲਵੀਰ ਸਿੰਘ ਮਹਿਤਪੁਰ, ਮਨੀ ਚੱਬੇਵਾਲ, ਹੈਪੀ ਬਾੜੀਆਂ, ਕਿਰਨ, ਸ਼ੁਸ਼ਮਾ, ਰਾਣੀ ਆਦਿ ਪਾਰਟੀ ਆਗੂ ਹਾਜਰ ਸਨ।

LEAVE A REPLY

Please enter your comment!
Please enter your name here