ਮਿਸ਼ਨ ਫਹਿਤ ਦੇ ਤਹਿਤ ਸਿਹਤ ਵਿਭਾਗ ਨੇ ਵੱਖ ਵੱਖ ਸੰਸਥਾਨਾਂ ਤੇ ਕਰਵਾਏ ਸਪੰਰਕ ਪ੍ਰੋਗਰਾਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਵਿਡ 19 ਉਤੇ ਫਹਿਤ ਹਾਸਲ ਕਰਨ ਲਈ ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੇ ਗਏ ਮਿਸ਼ਨ ਫਹਿਤ ਦੇ ਤਹਿਤ ਸਿਹਤ ਵਿਭਾਗ ਨੇ ਇਕ ਦਿਨਾਂ ਸਪੰਰਕ ਪ੍ਰੋਗਰਾਮ ਜਿਲੇ ਦੇ ਵੱਖ ਵੱਖ ਸਿਹਤ ਸੰਸਥਾਵਾਂ ਵਿਖੇ ਕਰਵਾਇਆ ਗਿਆ । ਸਿਵਲ ਸਰਜਨ ਡਾ ਜਸਬੀਰ ਸਿੰਘ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ ਜਿਲਾਂ ਹਸਪਤਾਲ ਤੋ ਇਸ ਦੀ ਸ਼ੁਰੂਆਤ ਕੀਤੀ । ਸਿਵਲ ਹਸਪਤਾਲ  ਵਿੱਚ ਆਉਣ ਵਾਲੇ ਮਰੀਜਾਂ ਅਤੇ ਉਹਨਾਂ ਦੇ ਪਰਿਵਾਰਿਕ ਮੈਬਰਾਂ ਨੂੰ ਕੋਵਿਡ 19 ਨਾਲ ਲੜੋ , ਸੁਰੱਖਿਅਤ ਰਹੋ , ਅਤੇ ਤੰਦਰੁਸਤ ਰਹੋ ਦਾ ਸੁਨੇਹਾ ਸਾਂਝਾ ਕੀਤਾ ਗਿਆ ।

Advertisements

ਇਸ ਮੋਕੇ ਉ. ਪੀ. ਡੀ., ਐਮਰਜੈਂਸੀ , ਲੈਬਟੈਸਟ ਲਈ ਖੜੇ ਮਰੀਜਾਂ ਨੂੰ ਸਮਾਜਿਕ ਦੂਰੀ ਰੱਖਣ, ਮੂੰਹ ਤੇ ਮਾਸਿਕ ਲਗਾਉਣ ਦੀ ਮਹੱਤਤਾ ਬਾਰੇ ਦੱਸਦਿਆ  ਜਿਲਾਂ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਕਿਹਾ ਕਿ ਕਿਸੇ ਵੀ ਵਸਤੂ ਨੂੰ ਛੂਹਣ ਤੋ ਬਆਦ ਹੱਥ ਜਰੂਰ ਧੋਵੋ ਅਤੇ ਸਮੇ ਸਮੇ ਤੇ ਹੱਥ ਧੋਦੇ ਰੱਹੋ , ਘਰ ਤੋ ਬਾਹਰ ਨਿਕਲਣ ਸਮੇ ਮੂੰਹ ਤੇ ਮਾਸਿਕ ਲਗਾਕੇ ਬਾਹਰ ਜਾਓ। ਇਕ ਦੂਜੇ ਤੋ ਸਮਾਜਿਕ ਦੂਰੀ ਬਣਾਈ ਰੱਖੋ ਅਤੇ ਹੁਣ ਜਨਤਕ ਥਾਂਵਾ ਤੇ ਥੁੱਕਣ ਤੋ ਪਰਹੇਜ ਕਰਨ ਨਾਲ ਕੋਰੋਨਾ ਵਾਇਰਸ ਦੇ ਫਲਾਅ ਨੂੰ ਰੋਕ ਸਕਦੇ ਹਾਂ । ਇਸ ਮੋਕੇ ਬੀ. ਸੀ. ਸੀ. ਅਮਨਦੀਪ ਸਿੰਘ , ਗੁਰਵਿੰਦਰ ਸਿੰਘ ਅਤੇ ਅਸ਼ੋਕ ਕੁਮਾਰ ਹਾਜਰ ਸੀ ।

LEAVE A REPLY

Please enter your comment!
Please enter your name here