
ਪਠਾਨਕੋਟ(ਦ ਸਟੈਲਰ ਨਿਊਜ਼)। ਪਿਛਲੇ ਕਰੀਬ ਤਿੰਨ ਮਹੀਨਿਆਾਂ ਤੋਂ ਪੂਰਾ ਪੰਜਾਬ ਕਰੋਨਾ ਵਾਈਰਸ ਦੇ ਵਿਸਥਾਰ ਦੇ ਚਲਦਿਆਂ ਪ੍ਰਭਾਵਿਤ ਹੋਇਆ ਹੈ। ਫਿਰ ਭਾਵੇ ਉਹ ਕਿਸੇ ਦਾ ਨਿੱਜੀ ਕੰਮ ਹੋਵੇ ਜਾਂ ਕਿਸੇ ਪ੍ਰਾਈਵੇਟ ਖੇਤਰ ਵਿੱਚ ਕੰਮ ਹੋਵੇ, ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਦੇਣ ਲਈ ਮਿਸ਼ਨ ਫਤਿਹ ਮੂਹਿੰਮ ਚਲਾਈ ਜਾ ਰਹੀ ਹੈ ਅਤੇ ਪੰਜਾਬ ਸਰਕਾਰ, ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਵਿਭਾਗ, ਪੰਜਾਬ ਵਲੋਂ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਰੋਜ਼ਗਾਰ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਤਹਿਤ ਜ਼ਿਲਾ ਪ੍ਰਸ਼ਾਸਨ ਦੀ ਯੋਗ ਅਗਵਾਈ ਹੇਠ ਕਿਰਤੀਆਂ/ਮਜਦੂਰਾਂ ਅਤੇ ਪੜੇ ਲਿਖੇ ਨੌਜਵਾਨਾਂ ਨੂੰ ਰੋਜਗਾਰ ਦਿਵਾਉਣ ਦੇ ਲਈ ਯਤਨ ਸ਼ੁਰੂ ਕਰ ਦਿੱਤੇ ਗਏ ਹਨ। ਇਹ ਪ੍ਰਗਟਾਵਾ ਗੁਰਮੇਲ ਸਿੰਘ ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਪਠਾਨਕੋਟ ਨੇ ਕੀਤਾ। ਉਹਨਾਂ ਕਿਹਾ ਕਿ ਕਿਰਤੀਆਂ/ਮਜਦੂਰਾਂ ਅਤੇ ਖੇਤੀਬਾੜੀ ਅਤੇ ਹੋਰ ਉਸਾਰੀ ਦੇ ਕੰਮਾਂ ਲਈ ਰੋਜ਼ਗਾਰ ਦੀ ਭਾਲ ਕਰਨ ਵਾਲਿਆਂ ਲਈ ਵੈਬ ਲਿੰਕ: https://bit.ly/labourformptk ਤਿਆਰ ਕੀਤਾ ਗਿਆ ਹੈ। ਜਿਸ ਤੇ ਉਹ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹਨ ਤਾਂ ਜੋ ਉਨਾਂ ਦੀ ਜਰੂਰਤ ਅਨੁਸਾਰ ਕੰਮ ਮੁਹੱਈਆ ਕਰਵਾਇਆ ਜਾ ਸਕੇ।

ਇਸੇ ਤਰਾਂ ਕਿਸਾਨਾਂ/ਫੈਕਟਰੀ ਮਾਲਕਾਂ, ਉਸਾਰੀ ਨਾਲ ਸਬੰਧਤ ਠੇਕੇਦਾਰਾਂ ਤੇ ਹੋਰ ਕਿਸੇ ਨੂੰ ਕੰਮ ਲਈ ਜੇ ਕਿਰਤੀਆਂ ਦੀ ਲੋੜ ਹੋਵੇ ਤਾਂ ਉਹ ਵੈਬ ਲਿੰਕ: https://bit.ly/vacancycollectionformptk ਤੇ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹਨ। ਜਦ ਕਿ ਪੜੇ ਲਿਖੇ ਬੇਰੋਜ਼ਗਾਰ, ਸਕਿਲਡ ਅਤੇ ਸੈਮੀ ਸਕਿਲਡ ਨੌਜਵਾਨ ਵਿਭਾਗ ਦੀ ਵੈਬਸਾਈਟ https://www.pgrkam.com ਤੇ ਆਪਣਾ ਨਾਮ ਰਜਿਸਟਰਡ ਕਰਨ ਤਾਂ ਜੋ ਉਹਨਾਂ ਦੀ ਯੋਗਤਾ ਅਨੁਸਾਰ ਰੋਜ਼ਗਾਰ ਦਿਵਾਇਆ ਜਾ ਸਕੇ। ਇਸੇ ਤਰਾਂ ਜੋ ਜਿਹੜੇ ਨੌਜਵਾਨ ਆਪਣਾ ਸਵੈ ਰੋਜ਼ਗਾਰ ਕਰਨਾ ਚਾਹੁੰਦੇ ਹਨ ਤਾਂ ਉਹ ਪ੍ਰਾਰਥੀ ਵੈਬ ਲਿੰਕ: https://bit.ly/selfemploymentformptk ਤੇ ਰਜਿਸਟਰਡ ਹੋ ਸਕਦੇ ਹਨ। ਵਧੇਰੇ ਜਾਣਕਾਰੀ ਲਈ ਦਫਤਰ ਦੇ ਹੈਲਪਲਾਈਨ ਨੰਬਰ 7657825214 ਤੇ ਸਪੰਰਕ ਕੀਤਾ ਜਾ ਸਕਦਾ ਹੈ। ਦਫਤਰ ਦੀ ਹੈਲਪਲਾਈਨ ਈਮੇਲ: dbeeptkhelpline0gmail.com ਤੇ ਵੀ ਆਪਣੀ ਸੂਚਨਾ ਭੇਜ ਸਕਦੇ ਹਨ। ਸਰਕਾਰ ਵਲੋਂ ਬੇਰੋਜ਼ਗਾਰ ਪ੍ਰਾਰਥੀਆਂ ਦੀ ਸਹੂਲਤ ਲਈ ਹਰੇਕ ਬੀ.ਡੀ.ਪੀ.ਓ ਦਫਤਰ ਵਿਖੇ ਰੋਜ਼ਗਾਰ ਸਹਾਇਤਾ ਸੈਂਟਰ ਖੋਲੇ ਗਏ ਹਨ। ਰੋਜ਼ਗਾਰ, ਸਵੈ ਰੋਜ਼ਗਾਰ ਅਤੇ ਹੁਨਰ ਪ੍ਰਾਪਤੀ ਕੋਰਸਾਂ ਲਈ ਜਾਣਕਾਰੀ ਪ੍ਰਾਪਤ ਕਰਨ ਲਈ ਸਬੰਧਤ ਬੀ.ਡੀ.ਪੀ.ਓ ਦਫਤਰ ਵਿਖੇ ਸਪੰਰਕ ਕੀਤਾ ਜਾ ਸਕਦਾ ਹੈ।












