ਜਿਲਾ ਸਿਖਲਾਈ ਕੇਂਦਰ ਵਿਖੇ ਵਿਸ਼ਵ ਅਬਾਦੀ ਦਿਵਸ ਦੇ ਮੌਕੇ ਸੈਮੀਨਾਰ ਆਯੋਜਿਤ

ਹੁਸ਼ਿਆਰਪਰ (ਦ ਸਟੈਲਰ ਨਿਊਜ਼)। ਮਿਸ਼ਨ ਫਹਿਤ ਪੰਜਾਬ ਅਤੇ ਕੋਰੋਨਾ ਦੀ ਮਹਾਂਮਾਰੀ ਵਿੱਚ ਵਿਸ਼ਵ ਅਬਾਦੀ ਦਿਵਸ ਦੇ ਮੌਕੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਸਿਵਲ ਸਰਜਨ ਡਾ. ਜਸਬੀਰ ਸਿੰਘ ਦੀ ਪ੍ਰਧਾਨਗੀ ਹੇਠ ਜਿਲਾਂ ਸਿਖਲਾਈ ਕੇਂਦਰ ਵਿਖੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਕ ਸੈਮੀਨਾਰ ਕੀਤਾ ਗਿਆ। ਇਸ ਮੋਕੇ ਡਾ. ਪਵਨ ਕੁਮਾਰ ਸਹਾਇਕ ਸਿਵਲ ਸਰਜਨ, ਡਾ. ਜੀ. ਐਸ. ਕਪੂਰ ਪ੍ਰੈਗਰਾਮ ਅਫਸਰ ਤੇ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਵੀ ਹਾਜਰ ਸਨ।

Advertisements

ਆਪਣੇ ਸੰਬੋਧਨ ਵਿੱਚ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਕਿਹਾ ਕਿ ਵਿਸ਼ਵ ਆਬਦੀ ਦਿਵਸ ਇਸ ਆਪਦਾ ਵਿੱਚ ਵੀ ਪਰਿਵਾਰ ਨਿਯੋਜਨ ਦੀ ਤਿਆਰੀ, ਸੱਕਸ਼ਮ ਰਾਸਟਰ ਅਤੇ ਪਰਿਵਾਰ ਦੀ ਪੂਰੀ ਜਿਮੇਵਾਰੀ ਦੇ ਥੀਮ ਤਹਿਤ ਪਰਿਵਾਰ ਨਿਯੋਜਨ ਨਾਲ ਪਰਿਵਾਰ ਦੀ ਯੋਜਨਾ ਬੰਦੀ ਨਾਲ ਮਨਾਇਆ ਜਾ ਰਿਹਾ ਹੈ।

ਅਬਾਦੀ ਦਿਵਸ ਮਨਾਉਣ ਦਾ ਮਕਸਦ ਵਧਦੀ ਆਬਾਦੀ ਕਾਰਨ ਪੈਣ ਵੈਲੇ ਬੁਰੇ ਪ੍ਰਭਾਵਾਂ ਨੂੰ ਜਾਗਕੂਕ ਕਰਨਾ ਹੈ । ਆਬਾਦੀ ਦੇ ਲਿਹਾਜ ਤੋ ਭਾਰਤ ਪੂਰੀ ਦੁਨੀਆੰ ਵਿੱਚ ਦੂਸਰੇ ਨੰਬਰ ਤੇ ਹੈ ਅਤੇ ਜੇਕਰ ਅੱਜ ਅਸੀ ਆਬਾਦੀ ਦੀ ਵਿਕਾਸ ਦਰ ਨੂੰ ਕਾਬੂ ਹੇਠ ਨਾ ਕੀਤਾ ਤਾਂ ਅਸੀ ਜਲਦ ਹੀ ਪਹਿਲਾਂ ਸਥਾਨ ਪ੍ਰਾਪਤ ਕਰ ਲਵਾਗੇ । ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਪਰਿਵਾਰ ਨਿਯੋਜਨ ਬਾਰੇ ਜਾਗਰੂਕ ਕਰਨਾ ਅਤੇ ਉਹਨਾਂ ਨੂੰ ਆਬਾਦੀ ਕੰਟਰੋਲ ਕਰਨ ਲਈ ਸੇਵਵਾਂਂ ਦੇਣਾ ਚੌਣਤੀ ਪੂਰਵਕ ਕੰਮ ਹੈ । 11 ਤੇ 24 ਜੁਲਾਈ ਤੱਕ ਜਨ ਸੰਖਿਆ ਸਥਿਰਤਾ ਪੰਦਰਵਾੜੇ ਦੌਰਾਨ ਜਿਲੇ ਦੀਆ ਸਿਹਤ ਸੰਸਥਾਵਾਂ ਤੇ ਪਰਿਵਾਰ ਨਿਯੋਜਨ ਦੇ ਕੱਚੇ ਅਤੇ ਪੱਕੇ ਤਰੀਕਿਆ ਦੀਆਂ ਸੇਵਾਵਾਂ ਦਿੱਤੀਆ ਜਾਣੀਆ ਹਨ, ਕਿਉ ਜੋ  ਪਰਿਵਾਰ ਨਿਯੋਜਨ ਦੇ ਨਾਲ ਸਾਡਾ ਭਵਿੱਖ ਸਾਰਥਿਕ ਹੋਵੇਗਾ । ਵਧਦੀ ਆਬਾਦੀ ਦੇਸ਼ ਦੇ ਵਿਕਾਸ ਦੇ ਵਿੱਚ ਰੁਕਾਵਟ ਬਣਦੀ ਹੈ।

ਇਸ ਮੋਕੇ ਡਾ. ਗੁਰਦੀਪ ਸਿੰਘ ਕਪੂਰ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ ਪਰਿਵਾਰ ਨਿਯੋਜਨ ਇਕ ਖੁਸ਼ਿਹਾਲ ਪਰਿਵਾਰ ਦੀ ਚਾਬੀ ਹੈ  ਅਤੇ ਦੋ ਬੱਚਿਆ ਵਿੱਚ ਅੰਤਰਾਲ  ਮਾਂ ਅਤੇ ਬੱਚੇ ਲਈ ਤੰਦਰੁਸਤੀ ਅਤੇ ਸੁਰੱਖਿਆਤਾ ਪ੍ਰਦਾਨ ਕਰਦੀ ਹੈ ਪਿੰਡ ਪੱਧਰ ਤੇ ਆਸ਼ਾ ਵਰਕਰ ਤੇ ਸਿਹਤ ਕਰਮਚਾਰੀ ਦੀ ਸਲਾਹ ਨਾਲ ਪਰਿਵਾਰ ਨਿਯੋਜਨ ਦਾ ਕੋਈ ਵੀ ਤਰੀਕਾ ਅਪਣਾਇਆ ਜਾ ਸਕਦਾ ਹੈ । ਦੋ ਬੱਚਿਆਂ ਵਿੱਚ ਅੰਤਰਾਲ ਰੱਖਣ ਲਈ ਐਮਰਜੈਸੀ ਕੰਟਰਾਸੈਪਿਟਿਵ ਗੋਲੀਆਂ, ਟੀਕਾਂ ਅੰਤਰਾ ਅਤੇ ਛਾਇਆ ਗੋਲੀਆਂ ਸਹਾਇਕ ਹਨ ਅਤੇ ਪਰਿਵਾਰ ਸੀਮਤ ਹੋਣ ਤੇ ਪੱਕੇ ਤਰੀਕੇ ਰਾਹੀ ਨਲਬੰਦੀ ਅਤੇ ਨਸਬੰਦੀ ਅਪਣਾ ਕੇ  ਪਰਿਵਾਰ ਨਿਯੋਜਤ ਕੀਤਾ ਜਾ ਸਕਦਾ ਹੈ ਅਤੇ ਇਹ ਸਾਰੀਆਂ ਸੇਵਾਵਾਂ ਸਰਕਾਰ ਵੱਲੋ ਮੁੱਫਤ ਦਿੱਤੀਆ ਜਾ ਰਹੀਆ ਹਨ।  ਇਸ ਸੈਮੀਨਾਰ ਨੂੰ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਵੱਲੋ ਵੀ ਸਬੋਧਨ ਕੀਤਾ।

ਇਸੇ ਤਰਾਂ ਐਮ. ਸੀ. ਐਚ ਸਿਵਲ ਹਸਪਤਾਲ ਵਿਖੇ ਵੀ ਡਾ. ਗੁਰਦੀਪ ਸਿੰਘ ਕਪੂਰ ਜਿਲਾਂ ਟੀਕਾਕਰਨ ਅਫਸਰ ਦੀ ਪ੍ਰਧਾਨਗੀ ਤੇ ਇਕ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ  ਵਿਸ਼ਵ ਅਬਾਦੀ ਦਿਵਸ ਤੇ ਗਰਭਵਤੀ ਮਾਂਵਾ ਨੂੰ ਨਲਬੰਦੀ ਤੇ ਨਸਬੰਦੀ ਬਾਰੇ ਜਾਣਕਾਰੀ ਦਿੱਤੀ ਤੇ ਵੱਧ ਰਹੀ ਅਬਾਦੀ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ।

LEAVE A REPLY

Please enter your comment!
Please enter your name here