ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਮੀਟਿੰਗ ਕਰਕੇ 5 ਅਪ੍ਰੈਲ ਨੂੰ ਹੋਣ ਵਾਲੇ ਸੰਘਰਸ਼ ਦੀ ਕੀਤੀ ਤਿਆਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਕਪੂਰਥਲਾ ਦੀ ਨਕੋਦਰ ਸਿਟੀ ਡਿਵੀਜ਼ਨ ਤੇ ਨਕੋਦਰ ਸਬ ਅਰਬਨ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਜਲੰਧਰ ਜੋਨ ਪ੍ਰਧਾਨ ਇੰਦਰਪ੍ਰੀਤ ਸਿੰਘ ਤੇ ਕਪੂਰਥਲਾ ਸਰਕਲ ਮੀਤ ਪ੍ਰਧਾਨ ਗੁਰਜੰਟ ਸਿੰਘ,ਨਕੋਦਰ ਡਿਵੀਜਨ ਪ੍ਰਧਾਨ ਸਰਬਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਤੇ ਮੀਤ ਪ੍ਰਧਾਨ ਲੈਂਬਰ ਸਿੰਘ, ਪ੍ਰੈਸ ਸਕੱਤਰ ਮੰਗਤ ਰਾਮ, ਸਹਾਇਕ ਸਕੱਤਰ ਜਗਦੀਪ ਥਾਪਰ ਤੇ ਗੁਰਪਾਲ ਸਿੰਘ ਕਮੇਟੀ ਮੈਂਬਰ ਆਦਿ ਹਾਜ਼ਰ ਹੋਏ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਜਲੀ ਅਦਾਰੇ ਚ’ ਕੰਮ ਕਰਦੇ ਪਾਵਰਕਾਮ ਸੀ.ਐੱਚ.ਬੀ ਤੇ ਡਬਲਿਊ ਕਾਮੇ ਨਿੱਜੀਕਰਨ ਨੀਤੀ ਦੀ ਚੱਕੀ ਚ’ ਪੀਸੇ ਜਾ ਰਹੇ ਹਨ। ਸੀ.ਐੱਚ.ਬੀ ਅਤੇ ਡਬਲਿਊ ਕਾਮੇ ਸਹਾਇਕ-ਲਾਈਮੈਨਾਂ ਅਤੇ ਲਾਈਮੈਨਾਂ ਦਾ ਕੰਮ ਕਰ ਰਹੇ ਹਨ।

Advertisements

ਬਿਜਲੀ ਸਪਲਾਈ ਨੂੰ ਬਹਾਲ ਰੱਖਣ ਲਈ ਇਹ ਕਾਮੇ ਦਿਨ-ਰਾਤ ਮਿਹਨਤ ਕਰਦੇ ਹਨ। ਨਿਗੂਣੀਆਂ ਤਨਖ਼ਾਹਾਂ ਤੇ ਕੰਮ ਕਰਵਾਇਆ ਜਾ ਰਿਹਾ ਹੈ। ਜਿਸ ਚ’ ਘਰਾਂ ਦਾ ਗੁਜਾਰਾ ਬੜਾ ਮੁਸਕਿਲ ਨਾਲ ਚੱਲਦਾ ਹੈ ਅਤੇ ਸੀ.ਐੱਚ.ਬੀ ਤੇ ਡਬਲਿਊ ਉਹ ਕਾਮੇ ਹਨ ਜੋ ਬਿਜਲੀ ਸਪਲਾਈ ਨੂੰ ਬਹਾਲ ਰੱਖਦਿਆਂ-2 ਕਈ ਕਾਮੇ ਮੋਤ ਦੇ ਮੂੰਹ ਚ’ ਪੈ ਜਾਦੇੰ ਹਨ ਅਤੇ ਕਈ ਅਪੰਗ ਹੋ ਜਾਦੇੰ ਹਨ ਜਿਹਨਾਂ ਦੇ ਪਰਿਵਾਰ ਮਿਲਣਯੋਗ ਮੁਆਵਜੇ ਨੂੰ ਵੀ ਤਰਸਦੇ ਰਹਿੰਦੇ ਹਨ। ਸਰਕਾਰੀ ਗਰੰਟੀ ਨੂੰ ਖਤਮ ਕਰਕੇ ਨੋਜਵਾਨਾਂ ਦਾ ਭਵਿੱਖ ਜਿੱਥੇ ਖਾਤਮਾ ਕੀਤਾ ਹੈ ਉੱਥੇ ਹੀ ਸਸਤੀ ਬਿਜਲੀ ਪੈਦਾਵਾਰੀ/ਸਰਕਾਰੀ ਰੁਜ਼ਗਾਰ ਮਿਲਣ ਦੇ ਸੋਮੇ ਵੀ ਖਤਮ ਕੀਤੇ ਜਾ ਰਹੇ ਹਨ। ਰੰਗ-ਬਰੰਗੀਆਂ ਸਰਕਾਰਾਂ ਆਈਆਂ ਹਰੇਕ ਨੇ ਹੀ ਆਊਟ-ਸੋਰਸਿੰਗ ਕਾਮਿਆਂ ਨੂੰ ਰੈਗੂਲਰ ਕਰਨ ਦਾ ਕੋਝਾ ਮਜਾਕ ਉਡਾਇਆ। ਸਰਕਾਰਾਂ ਦੀਆਂ ਹੀ ਪਾਲਸੀਆਂ ਦੇ ਤਹਿਤ ਸਰਕਾਰੀ ਅਦਾਰਿਆਂ ਵਿੱਚ ਕੰਮ ਕਰ ਰਹੇ ਹਨ। ਪਰ ਅੱਜ ਜਦੋਂ ਰੈਗੂਲਰ ਦੀ ਗੱਲ ਚੱਲਦੀ ਹੈ ਤਾਂ ਕੋਰਟਾਂ ਦਾ ਬਹਾਨਾ ਬਣਾ ਕੇ ਆਊਟ-ਸੋਰਸਿੰਗ ਕਾਮਿਆਂ ਨੂੰ ਰੈਗੂਲਰ ਕਰਨ ਤੋਂ ਪਾਸਾ ਵੱਟਿਆ ਜਾ ਰਿਹਾ । ਅੱਜ ਮੋਜੂਦਾ ਆਪ ਦੀ ਸਰਕਾਰ ਵੀ ਆਊਟ-ਸੋਰਸਿੰਗ ਕਾਮਿਆਂ ਨੂੰ ਵਿਭਾਗ ‘ਚ ਲੈਣ ਤੋ ਪਾਸਾ ਵੱਟਿਆ ਜਾ ਰਿਹਾ ਹੈ। ਵਿਧਾਨਸਭਾ ਅਤੇ ਸਟੇਜਾ ਉੱਤੇ ਪਹਿਲਾਂ ਵਾਲੀਆਂ ਸਰਕਾਰਾਂ ਵਾਗ ਸਿਰਫ ਬਿਆਨ ਬਾਜੀ ਹੀ ਕੀਤੀ ਜਾ ਰਹੀ ਹੈ। ਮਿਤੀ 07-06-2022 ਨੂੰ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਨਾਲ ਮੀਟਿੰਗ ਹੋਈ ਸੀ। ਜਿਸ ‘ਚ ਜਥੇਬੰਦੀ ਵਲੋਂ ਸੀ.ਐੱਚ.ਬੀ ਤੇ ਡਬਲਿਊ ਕਾਮਿਆਂ ਨੂੰ ਵਿਭਾਗ ਚ’ ਰੈਗੂਲਰ ਕਰਨ ਤੇ ਸਰਕਾਰ ਨੂੰ ਬੱਚਤ ਹੋਣ ਬਾਰੇ ਜਾਣਕਾਰੀ ਪੇਸ਼ ਕੀਤੀ । ਦੂਜਾ ਕਰੰਟ ਨਾਲ ਮੋਤ ਤੇ ਅਪੰਗ ਕਾਮਿਆਂ ਦੇ ਪਰਿਵਾਰਾਂ ਨੂੰ ਮੁਆਵਜਾ ਨੌਕਰੀ ਪੈਨਸ਼ਨ ਦੀ ਮੰਗ ਅਤੇ ਘੱਟੋ-ਘੱਟ ਗੁਜਾਰੇ-ਯੋਗ ਤਨਖਾਹ ਨਿਸ਼ਚਿਤ ਕਰਨ ਅਤੇ ਕਰੋੜਾਂ ਰੁਪਏ ਦੇ ਠੇਕੇਦਾਰਾਂ ਕੰਪਨੀਆਂ ਵਲੋਂ ਕੀਤੇ ਗਏ ਘਪਲਿਆਂ ਦੀ ਬਕਾਇਆ ਰਾਸ਼ੀ ਦੀ ਮੰਗ ਕੀਤੀ। ਜਿਸ ਚ’ ਮੁੱਖ ਮੰਤਰੀ ਵਲੋਂ ਮੰਗਾਂ ਹੱਲ ਕਰਨ ਦਾ ਭਰੋਸਾ ਹੀ ਦਿੱਤਾ ਗਿਆ ਪਰ ਹੱਲ ਨਾ ਹੋਇਆ।

ਜਿਸ ਕਾਰਨ ਕਾਮਿਆਂ ਨੂੰ ਦੁਬਾਰਾ ਸੰਘਰਸ਼ ਦਾ ਰਾਹ ਤਿਆਰ ਕਰਨਾ ਪਿਆ । ਸੰਘਰਸ਼ ਦੌਰਾਨ ਬਿਜਲੀ ਮੰਤਰੀ ਹਰਭਜਨ ਈ.ਟੀ.ਓ ਅਤੇ ਉੱਚ ਅਧਿਕਾਰੀਆਂ ਨਾਲ ਵੀ ਕਈ ਵਾਰ ਮੀਟਿੰਗਾਂ ਹੋਈਆਂ ਜਿਸ ‘ਚ ਭਰੋਸੇ ਹੀ ਦਿੱਤੇ ਗਏ ਪਰ ਹੱਲ ਨਾ ਹੋਇਆ। ਆਏ ਦਿਨ ਸੀ.ਐੱਚ.ਬੀ ਤੇ ਡਬਲਿਊ ਕਾਮਾ ਮੋਤ ਮੂੰਹ ਚ’ ਪੈ ਰਿਹਾ ਹੈ। ਸੰਘਰਸ਼ ਦੌਰਾਨ ਆਪਣੀਆਂ ਮੰਗਾਂ ਦਾ ਹੱਲ ਕਰਵਾਉਣ ਲਈ ਦੁਬਾਰਾ ਪ੍ਰਸਾਸ਼ਨ ਅਧਿਕਾਰੀਆਂ ਤਹਿਸੀਲਦਾਰਾਂ/ਐੱਸ.ਡੀ.ਐੱਮ/ਡੀ.ਸੀ ਦਫ਼ਤਰ ਅਧਿਕਾਰੀਆਂ ਵਲੋਂ ਅਨੇਕਾਂ ਵਾਰ ਮੁੱਖ ਮੰਤਰੀ ਨਾਲ ਮੀਟਿੰਗਾਂ ਫਿਕਸ ਕਰਵਾਈਆਂ ਪਰ ਮੁੱਖ ਮੰਤਰੀ ਵਲੋਂ ਮੀਟਿੰਗ ਕਰਕੇ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ।ਜਿਸ ਦੇ ਰੋਸ ਵਜੋਂ ਸੀ.ਐੱਚ.ਬੀ ਕਾਮੇ ਲਗਾਤਾਰ ਸੰਘਰਸ਼ ਦੇ ਰਾਹ ਤੇ ਹਨ। । ਅੱਜ ਪਾਵਰਕਾਮ ਮਨੇਜਮੈੰਟ ਅਤੇ ਪੰਜਾਬ ਸਰਕਾਰ ਸੰਘਰਸ਼ ਸੰਬੰਧੀ ਨੋਟਿਸ ਭੇਜਿਆ ਗਿਆ ਕਿ ਜੇ ਮੁੱਖ ਮੰਤਰੀ ਸਾਹਿਬ ਮੀਟਿੰਗ ਕਰਕੇ ਸੀ.ਐੱਚ.ਬੀ ਤੇ ਡਬਲਿਊ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਦੇ ਤਾਂ ਮਿਤੀ 5 ਅਪ੍ਰੈਲ 2023 ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਪਟਿਆਲੇ ਦੀਆਂ ਸੜਕਾਂ ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ ਫੀਲਡ ਚ’ ਮੁੱਖ ਮੰਤਰੀ ਦੇ ਪਹੁੰਚਣ ‘ਤੇ ਕਾਲੀਆਂ ਝੰਡੀਆਂ ਨਾਲ ਰੋਸ ਵਿਖਾਵੇ ਕਰਨਗੇ।

LEAVE A REPLY

Please enter your comment!
Please enter your name here