ਆਦਿ ਧਰਮੀ ਸਮਾਜ ਦੀਆਂ ਮੰਗਾਂ ਨੂੰ ਲੈ ਕੇ ਵਫਦ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲਿਆ

ਮਾਹਿਲਪੁਰ (ਦ ਸਟੈਲਰ ਨਿਊਜ਼), ਰਿਪੋਰਟ: ਜਸਵਿੰਦਰ ਹੀਰ। ਸ਼੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਅਤੇ ਆਦਿ ਧਰਮੀ ਸਮਾਜ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਇੱਕ ਵਫਦ ਡਾ. ਕੇਵਲ ਸਿੰਘ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ਼੍ਰੀ ਖੁਰਾਲਗੜ• ਸਾਹਿਬ, ਸੰਤ ਜਸਵਿੰਦਰ ਸਿੰਘ ਨਾਂਗਿਆਂ ਦਾ ਡੇਰਾ ਸੱਚ ਖੰਡ ਡਾਂਡੀਆਂ ਖਜਾਨਚੀ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਧਾਇ ਸੁਸਾਇਟੀ ਪੰਜਾਬ ਦੀ ਅਗਵਾਈ ਹੇਠ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲਿਆ।

Advertisements

ਇਸ ਮੌਕੇ ਵਫਦ ਵਲੋਂ ਇੱਕ ਲਿਖਤੀ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਸਤਿਕਾਰਯੋਗ 15 ਭਗਤ ਸਾਹਿਬਾਨਾਂ ਦੀ ਬਾਣੀ ਧੰਨ ਧੰਨ ਸ਼੍ਰੀ ਗੁਰੂ ਗ੍ਰਾਂਥ ਸਾਹਿਬ ਜੀ ਅੰਦਰ ਦਰਜ ਹੈ ਉਨ•ਾਂ ਸਾਰੇ ਹੀ ਭਗਤਾਂ ਨੂੰ ਗੁਰੂ ਜਾਂ ਸਤਿਗੁਰੂ ਕਹਿ ਕੇ ਸੰਬੋਧਨ ਕੀਤਾ ਜਾਵੇ। ਇਸ ਦੇ ਨਾਲ ਹੀ ਝੋਨੇ ਦੀ ਲਵਾਈ ਸਮੇਂ ਗਰੀਬ ਮਜਦੂਰ ਵਰਗ ਲਈ ਜਾਤ ਤੇ ਅਧਾਰ ਦੇ ਗੁਰੂ ਘਰਾਂ ਅੰਦਰ ਮਤੇ ਪਾਏ ਜਾ ਰਹੇ ਹਨ ਇਸ ਨਾਲ ਜਾਤ ਪਾਤ ਦਾ ਪਾੜਾ ਹੋਰ ਵਧਿਆ ਹੈ। ਇਨ•ਾਂ ਲੌਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੰਤ ਜਸਵਿੰਦਰ ਸਿੰਘ ਡਾਂਡੀਆਂ ਵਲੋਂ ਪਿੰਡ ਟੋਡਰਪਰ ਵਿਖੇ ਸ਼੍ਰੀ ਗੁਰੂ ਰਵਿਦਾਸ ਘਰ ਦੇ ਨਿਸ਼ਾਨ ਸਾਹਿਬ ਹਰਿ ਤੇ ਖੰਡੇ ਦੇ ਮਸਲੇ ਦਾ ਮੁੱਦਾ ਵੀ ਜੋਰ ਸ਼ੋਰ ਨਾਲ ਉਠਾਇਆ ਗਿਆ ਤਾਂ ਕਿ ਭਾਈਚਾਰਕ ਸਾਂਝ ਬਣੀ ਰਹੇ।

ਉਨ•ਾਂ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਵਲੋਂ ਹਰਿ ਦਾ ਨਿਸ਼ਾਨ ਪ੍ਰਮਾਣਿਤ ਹੈ ਤੇ ਹਰ ਸ਼੍ਰੀ ਗੁਰੂ ਰਵਿਦਾਸ ਘਰ ਵਿਖੇ ਹਰਿ ਦਾ ਨਿਸ਼ਾਨ ਝੂਲਦਾ ਹੈ। ਇਸ ਮੌਕੇ ਸਕੱਤਰ ਡਾ. ਦਿਲਬਾਗ ਸਿੰਘ, ਕੈਸ਼ੀਅਰ ਹਰਭਜਨ ਸਿੰਘ, ਭਾਈ ਬਲਰਾਮ ਸਿੰਘ, ਬਾਬਾ ਨਰੇਸ਼ ਸਿੰਘ, ਭਾਈ ਮਨਜੀਤ ਸਿੰਘ, ਪ੍ਰੇਮ ਸਿੰਘ ਲੀਲ, ਮੇਵਾ ਸਿੰਘ, ਸਰਪੰਚ ਕੁਲਦੀਪ ਸਿੰਘ, ਰਜਿੰਦਰ ਸਿੰਘ, ਸਤਨਾਮ ਸਿੰਘ, ਨਰਿੰਦਰ ਸਿੰਘ, ਗੁਰਦਿਆਲ ਸਿੰਘ,  ਹਰਜਿੰਦਰ ਸਿੰਘ ਟੋਡਰਪੁਰ ਵੀ  ਹਾਜਰ ਸਨ।

LEAVE A REPLY

Please enter your comment!
Please enter your name here