ਗੁੱਜਰਪਰਿਵਾਰਾਂ ਨੂੰ ਅਪੀਲ: ਸੰਭਾਵਿਤ ਹੜ ਪ੍ਰਭਾਵਿੱਤ ਖੇਤਰਾਂ ਤੋਂ ਉੱਠ ਕੇ ਸੁਰੱਖਿਅਤ ਸਥਾਨਾਂ ਤੇ ਰਹਿਣ

ਪਠਾਨਕੋਟ (ਦ ਸਟੈਲਰ ਨਿਊਜ਼)। ਫਲੱਡ ਸੀਜਨ ਦੋਰਾਨ ਦਰਿਆਵਾਂ ਆਦਿ ਦੇ ਕਿਨਾਰੇ ਬੈਠੇ ਗੁਜਰ ਪਰਿਵਾਰਾਂ ਅਤੇ ਲੋਕਾਂ ਨੂੰ ਜਾਗਰੁਕ ਕਰਨ ਸਬੰਧੀ ਅਪੀਲ ਕਰਦਿਆਂ ਅਰਵਿੰਦ ਪ੍ਰਕਾਸ ਵਰਮਾਂ ਜਿਲਾ ਮਾਲ ਅਫਸਰ ਪਠਾਨਕੋਟ ਨੇ ਦੱਸਿਆ ਕਿ 15 ਜੂਨ 2020 ਤੋਂ ਫਲੱਡ ਸੀਜਨ 2020 ਸੁਰੂ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਕਈ ਵਾਰ ਡੈਮਾਂ ਵਿੱਚ ਪਾਣੀ ਦੀ ਸਮਰੱਥਾ ਵੱਧ ਹੋਣ ਕਾਰਨ ਅਚਾਨਕ ਪਾਣੀ ਛੱਡਣਾ ਪੈ ਸਕਦਾ ਹੈ। ਉਹਨਾਂ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਉਪਰੋਕਤ ਵਿਸੇ ਸਬੰਧੀ ਜਾਗਰੂਕ ਕਰਨ ਲਈ ਦਰਿਆਵਾਂ ਦੇ ਕਿਨਾਰੇ ਬੈਠੇ ਗੁੱਜਰ ਪਰਿਵਾਰਾਂ ਅਤੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਜਾਣ ਲਈ ਅਪੀਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਗੁੱਜਰ ਪਰਿਵਾਰਾਂ ਨੂੰ ਸੰਭਾਵਿਤ ਹੜਾਂ ਦੀ ਸਥਿਤੀ ਤੋਂ ਜਾਗਰੁਕ ਵੀ ਕਰਵਾਇਆ ਜਾ ਰਿਹਾ ਹੈ। ਕਿਉਕਿ ਦਰਿਆਵਾਂ ਦੇ ਕਿਨਾਰਿਆਂ ਤੇ ਬੈਠੇ ਗੁਜਰ ਪਰਿਵਾਰ ਅਕਸਰ ਸੰਭਾਵਿਤ ਹੜਾਂ ਵਾਲੇ ਸਥਾਨਾਂ ਤੇ ਪ੍ਰਭਾਵਿਤ ਹੁੰਦੇ ਹਨ।

Advertisements

ਜਿਲਾ ਮਾਲ ਅਫਸਰ ਨੇ ਦੱਸਿਆ ਕਿ ਫਲੱਡ ਸੀਜਨ 2020 ਨੂੰ ਧਿਆਨ ਵਿੱਚ ਰੱਖਦਿਆਂ ਗੁੱਜਰ ਪਰਿਵਾਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਪਸੂ ਧੰਨ ਜਿਵੈਂ ਮੱਝਾਂ, ਗਾਵਾਂ, ਬੱਕਰੀਆਂ ਆਦਿ ਨੂੰ ਨਹਿਰਾਂ,  ਨਾਲਿਆਂ ਆਦਿ ਦੇ ਕਿਨਾਰਿਆਂ ਤੇ ਲੈ ਕੇ ਜਾਣ ਤੋਂ ਗੁਰੇਜ ਕਰਨ। ਉਹਨਾਂ ਕਿਹਾ ਕਿ ਗੁਜਰ ਪਰਿਵਾਰਾਂ ਨੂੰ ਅਪੀਲ ਹੈ ਕਿ  ਸੰਭਾਵਿਤ ਹੜਾਂ ਨੂੰ ਧਿਆਨ ਚੋਂ ਰੱਖਦਿਆਂ ਪ੍ਰਭਾਵਿਤ ਖੇਤਰਾਂ ਤੋਂ ਸੁਰੱਖਿਅਤ ਸਥਾਨਾਂ ਤੇ ਪਹੁੰਚ ਕਰਨ।

ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਜਿਲਾ ਪਠਾਨਕੋਟ ਦੇ ਸਾਰੇ ਪੁਲਿਸ ਥਾਨਿਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹਨਾਂ ਵੱਲੋਂ ਨਹਿਰਾਂ ਜਾਂ ਨਹਿਰਾਂ ਦੇ ਹੈਡਾਂ ਤੇ ਨਜਰ ਰੱਖਣ,  ਕਿਉਕਿ ਗਰਮੀ ਹੋਣ ਕਰਕੇ ਸਾਰੇ ਬੱਚੇ ਅਤੇ ਨੋਜਵਾਨ ਇਹਨਾਂ ਤੇ ਅਕਸਰ ਨਹਾਉਂਦੇ ਰਹਿੰਦੇ ਹਨ। ਜਿਹਨਾਂ ਕਰਕੇ ਆਏ ਦਿਨ ਕੋਈ ਨਾ ਕੋਈ ਘਟਨਾ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਅਜਿਹੇ ਬੱਚੇ ਜਾਂ ਨੋਜਵਾਨਾਂ ਨੂੰ ਹੜ ਬਾਰੇ ਜਾਗਰੁਕ ਕਰਦਿਆਂ ਅਪੀਲ ਕੀਤੀ ਜਾ ਰਹੀ ਹੈ ਕਿ ਪ੍ਰਤੀਬੰਦਿਤ ਨਹਿਰਾਂ ਆਦਿ ਸਥਾਨਾਂ ਤੇ ਨਾ ਨਹਾਇਆ ਜਾਵੇ ਤਾਂ ਜੋ ਕਿਸੇ ਅਣਸੁਖਾਵੀ ਘਟਨਾਂ ਤੋਂ ਬਚਿਆ ਜਾ ਸਕੇ।

LEAVE A REPLY

Please enter your comment!
Please enter your name here