ਹੁਣ ਆਈ ਰਿਪੋਰਟ ਵਿੱਚ 80 ਮਰੀਜ ਹੋਰ ਆਏ ਪਾਜੀਟਿਵ, ਐਕਟਿਵ ਮਰੀਜਾਂ ਦੀ ਗਿਣਤੀ ਹੋਈ 169

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਅਕਤੀਆਂ ਦੇ 622 ਨਵੇਂ ਸੈਂਪਲ ਲੈਣ ਨਾਲ ਅਤੇ 1192 ਸੈਪਲਾਂ ਦੀ ਰਿਪੋਟ ਆਉਣ ਤੇ 80 ਵਿਅਕਤੀਆਂ ਦੀ ਰਿਪੋਟ ਪਾਜਟਿਵ ਪਾਈ ਗਈ ਹੈ। ਜਿਸ ਨਾਲ ਜਿਲੇ ਵਿੱਚ ਪਾਜੇਟਿਵ ਕੇਸਾ ਦੀ ਗਿਣਤੀ 378 ਹੋ ਗਈ ਹੈ ।ਜਿਨਾਂ ਵਿੱਚ 67 ਸੈਪਲਾ ਬੀ.ਐਸ.ਐਫ ਖੜਕਾ ਕੈਂਪ ਦੇ ਹਨ ਤੇ 13 ਸੈਂਪਲ ਗੰੜਸੰਕਰ ਦੇ ਹਨ।

Advertisements

ਜਿਲੇ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 23,340 ਹੋ ਗਈ ਹੈ ਅਤੇ ਲੈਬ ਤੇ ਪ੍ਰਾਪਤ ਰਿਪੋਟਾਂ ਅਨੁਸਾਰ 21,984 ਸੈਪਲ ਨੈਗਟਿਵ ਅਤੇ 974 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ। ਪਾਜੇਟਿਵ ਕੇਸਾਂ ਦੀ ਗਿਣਤੀ 378 ਹੋ ਗਈ ਤੇ 31 ਸੈਪਲ ਇੰਨਵੈਲਡ ਹਨ। ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਜਿਲੇ ਵਿੱਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ 169 ਕੇਸ ਐਕਟਿਵ ਹਨ ਜਦ ਕਿ 199 ਠੀਕ ਹੋ ਘਰ ਜਾ ਚੁਕੇ ਹਨ। ਸਿਹਤ ਸਲਾਹ ਸੰਬਧੀ ਜਾਰੀ ਕਰਦੇ ਸਮੇ ਸਮੇ ਸਿਰ ਦਿੱਤੀਆ ਹਦਾਇਤਾ ਜਿਵੇ ਮਾਸਿਕ ਪਾਉਣਾ, ਸਮਾਜਿਕ ਦੂਰੀ ਦੀ ਪਾਲਣਾ ਕਰਨਾ ਅਤੇ  ਹੱਥਾ ਦੀ ਸਫਾਈ ਰੱਖਣੀ ਬਾਰੇ ਕਿਹਾ ।

LEAVE A REPLY

Please enter your comment!
Please enter your name here