ਰਾਈਸ ਮਿੱਲਰਾਂ ਨੂੰ ਰਾਹਤ: ਆਨਲਾਈਨ ਰਜਿਸਟ੍ਰੇਸ਼ਨ ਲਈ ਜ਼ਿਲਾ ਜਾਂ ਫੀਲਡ ਫੂਡ ਸਪਲਾਈ ਦਫ਼ਤਰ ਆਉਣ ਦੀ ਲੋੜ ਨਹੀਂ: ਆਸ਼ੂ

ਚੰਡੀਗੜ (ਦ ਸਟੈਲਰ ਨਿਊਜ਼)। ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੇ ਸਮੂਹ ਚੌਲ ਮਿੱਲਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਨਲਾਈਨ ਰਜਿਸਟ੍ਰੇਸ਼ਨ ਨਾਲ ਸਬੰਧਤ ਕਿਸੇ ਵੀ ਕੰਮ ਲਈ ਕਿਸੇ ਜ਼ਿਲਾ ਅਤੇ ਫੀਲਡ ਦਫ਼ਤਰ ਆਉਣ ਦੀ ਖੇਚਲ ਨਾ ਕਰਨ। ਵਿਭਾਗ ਨੇ ਚੌਲ ਮਿੱਲਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਲਈ https://anaajkharid.in  ਪੋਰਟਲ ਤੇ ਵਿਸਥਾਰਤ ਪ੍ਰਬੰਧ ਕੀਤੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਖੁਰਾਕ ਅਤੇ ਸਿਵਲ ਸਪਲਾਈਜ਼ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਵਿਭਾਗ ਨੇ https://anaajkharid.in ਪੋਰਟਲ ‘ਤੇ ਚੌਲ ਮਿੱਲਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਲਈ ਪ੍ਰਬੰਧ ਕੀਤੇ ਹਨ।

Advertisements

ਉਹਨਾਂ ਕਿਹਾ ਕਿ ਮਿੱਲਰਾਂ ਨੂੰ ਨਵੀਂ ਰਾਈਸ ਮਿੱਲ ਦੀ ਆਨਲਾਈਨ ਰਜਿਸਟਰੇਸ਼ਨ, ਮੌਜੂਦਾ ਰਾਈਸ ਮਿੱਲ ਦੀ ਸਮਰੱਥਾ ਵਧਾਉਣ, ਰਾਈਸ ਮਿੱਲ ਦੀ ਭਾਈਵਾਲੀ/ਸੰਗਠਨ ਦੀ ਤਬਦੀਲੀ ਦੇ ਮਾਮਲੇ ਵਿੱਚ ਡੀ ਨੋਵੋ ਰਜਿਸਟ੍ਰੇਸ਼ਨ, ਲੀਜ਼ ਰਾਈਸ ਮਿੱਲਜ਼ ਦੀ ਰਜਿਸਟ੍ਰੇਸ਼ਨ., ਸੀ.ਐੱਮ.ਆਰ. ਸਕਿਊਰਿਟੀ ਜਮਾ ਕਰਵਾਉਣ, ਲੇਵੀ ਸਕਿਊਰਿਟੀ ਜਮਾ ਕਰਾਉਣ, ਰਿਲੀਜ਼ ਆਰਡਰ ਜਾਰੀ ਕਰਨ ਲਈ ਬਿਨੈ-ਪੱਤਰ ਅਤੇ ਨਾ-ਵਾਪਸੀਯੋਗ ਆਰ.ਓ. ਫੀਸ ਜਮਾ ਕਰਵਾਉਣ ਅਤੇ ਹੋਰ ਕੰਮ ਕਰਵਾਉਣ ਲਈ ਕਿਸੇ ਵੀ ਖੇਤਰ ਜਾਂ ਜ਼ਿਲਾ ਦਫ਼ਤਰ ਆਉਣ ਦੀ ਲੋੜ ਨਹੀਂ। ਆਸ਼ੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਿਹੜੀਆਂ ਮਿੱਲਾਂ ਪਹਿਲਾਂ ਹੀ ਵਿਭਾਗ ਕੋਲ ਰਜਿਸਟਰ ਹਨ, ਉਹ ਆਪਣੇ ਆਪ ਹੀ ਪੋਰਟਲ ‘ਤੇ ਪ੍ਰਦਰਸ਼ਿਤ ਹੋਣਗੀਆਂ। ਉਹਨਾਂ ਨੂੰ ਸਬੰਧਤ ਡੀਐਫਐਸਸੀਐਸ ਵੱਲੋਂ ਆਪਣੀ ਲਾਗ ਇਨ ਆਈ ਡੀ ਦਿੱਤੀ ਗਈ ਹੈ ਅਤੇ ਉਨਾਂ ਦੇ ਜੀਪੀਐਸ ਕੋਆਰਡੀਨੇਟ ਸਬੰਧਤ ਡੀਐਫਐਸਸੀ ਦਫਤਰ ਵੱਲੋਂ ਪੋਰਟਲ ‘ਤੇ ਅਪਲੋਡ ਕੀਤੇ ਜਾਣਗੇ। ਉਨਾਂ ਅੱਗੇ ਦੱਸਿਆ ਕਿ ਵਿਭਾਗ ਵਲੋਂ ਪੋਰਟਲ ਸਬੰਧੀ ਸਵਾਲਾਂ ਦੇ ਹੱਲ ਲਈ ਹੈਲਪਲਾਈਨ ਵੀ ਸਥਾਪਿਤ ਕੀਤੀ ਗਈ ਹੈ ਅਤੇ ਮਿੱਲਰ ਈ-ਮੇਲ ਆਈਡੀ [email protected]  ਅਤੇ ਕਿਸੇ ਵੀ ਕੰਮਕਾਜੀ ਦਿਨ ਮੋਬਾਈਲ ਨੰਬਰ: 7743011156, 7743011157 ਜਾਂ 7743011154 ਤੇ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here