ਕਰਫਿਊ ਦੀ ਉਲੰਘਣਾ ਕਰਨ ਵਾਲੇ 14 ਵਿਅਕਤੀਆ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ 4 ਮਾਮਲੇ ਦਰਜ

ਪਠਾਨਕੋਟ (ਦ ਸਟੈਲਰ ਨਿਊਜ਼)। ਮਾਨਯੋਗ ਦੀਪਕ ਹਿਲੋਰੀ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਜਿਲਾ ਪਠਾਨਕੋਟ ਵਿੱਚ ਕੋਵਿਡ-19 ਮਹਾਂਮਾਰੀ ਤੋ ਬਚਣ ਲਈ ਪੰਜਾਬ ਸਰਕਾਰ ਵੱਲੋ ਜਾਰੀ ਹੋਈਆ ਹਦਾਇਤਾਂ ਦੀ ਉਲੰਘਣਾ ਕਰਕੇ 5 ਵਿਅਕਤੀਆਂ ਤੋਂ ਵੱਧ ਇਕੱਠੇ ਬੈਠ ਕੇ ਹੋਟਲ/ਢਾਬੇ ਵਿੱਚ ਪਾਰਟੀ ਕਰਦੇ ਦੌਰਾਨ ਸ਼ਰਾਬ ਪੀਦੇ ਅਤੇ ਨਾਈਟ ਕਰਫਿਊ ਦੀ ਉਲੰਘਣਾ ਕਰਨ ਵਾਲੇ 14 ਵਿਅਕਤੀਆਂ ਦੇ ਖਿਲਾਫ 4 ਮੁਕੱਦਮੇ ਵੱਖ ਵੱਖ ਧਰਾਵਾਂ 68-1-14 Ex Act,  188,269,270 IPC,  51 Disaster Management Act, 3 Epidemic Act ਅਧੀਨ ਦਰਜ ਰਜਿਸਟਰ ਕੀਤੇ ਗਏ ਹਨ।

Advertisements

ਜਿਹਨਾ ਵਿੱਚੋ ਥਾਣਾ ਡਵੀਜ਼ਨ ਨੰਬਰ.1 ਵਿਖੇ 2 ਮੁਕੱਦਮੇ ਬਰਖਿਲਾਫ ਸ਼ਾਮ ਲਾਲ ਪੁੱਤਰ ਪ੍ਰੀਤਮ ਚੰਦ ਵਾਸੀ ਮਨਵਾਲਾ ਵੱਡਾ, ਵਿਜੇ ਕੁਮਾਰ ਮਹਾਜਨ ਪੁੱਤਰ ਜਨਕ ਰਾਜ ਮਹਾਜਨ ਵਾਸੀ ਮੁਹੱਲਾ ਕਾਜ਼ੀਪੁਰ, ਕਮਲ ਕੁਮਾਰ ਪੁੱਤਰ ਕੁਬੇਰ ਬਹਾਦੁਰ ਵਾਸੀ ਓਂਕਾਰ ਨਗਰ ਨੇੜੇ ਪੁਰਾਣੀ ਕਚਹਿਰੀ ਪਠਾਨਕੋਟ, ਲਕਛਮਨ ਬਹਾਦੁਰ ਰਾਵਲ ਪੁੱਤਰ ਲਾਲ ਬਹਾਦੁਰ ਵਾਸੀ ਬੈਕਸਾਈਡ ਪੁਰਾਣੀ ਕਚਹਿਰੀ ਪਠਾਨਕੋਟ ਅਤੇ ਵਿਕਾਸ ਪੁੱਤਰ ਅਸ਼ਵਨੀ ਕੁਮਾਰ, ਸਾਹਿਲ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀਆਨ ਮੀਰਪੁਰ ਕਲੋਨੀ ਮਾਡਲ ਟਾਊਨ ਪਠਾਨਕੋਟ, ਸਾਹਿਲ ਪੁੱਤਰ ਵਿਜੇ ਕੁਮਾਰ ਵਾਸੀ ਅਕਾਲਗੜ ਤਾਜਪੁਰ ਜਿਲਾ ਪਠਾਨਕੋਟ, ਰਜੇਸ਼ ਕੁਮਾਰ ਪੁੱਤਰ ਰਾਮ ਲੁਭਾਇਆ ਵਾਸੀ ਸੈਣੀ ਮੁੱਹਲਾ ਬਜਰੀ ਕੰਪਨੀ ਪਠਾਨਕੋਟ, ਸਰਬਜੋਤ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਸੈਕਟਰ-15 ਮਿਉਂਸੀਪਲ ਕਲੋਨੀ ਪਠਾਨਕੋਟ, ਅਕਾਸ਼ ਪੁੱਤਰ ਮਦਨ ਲਾਲ, ਕਰਨ ਪੁੱਤਰ ਅਸ਼ਵਨੀ ਕੁਮਾਰ ਵਾਸੀਆਨ ਇੰਦਰਾ ਕਲੋਨੀ ਪਠਾਨਕੋਟ, ਜਗਜੀਤ ਸਿੰਘ ਪੁੱਤਰ ਸੱਤਪਾਲ ਸਿੰਘ ਵਾਸੀ ਖਾਲਸਾ ਹਿੰਦ ਢਾਬਾ ਰੇਲਵੇ ਰੋਡ ਪਠਾਨਕੋਟ। ਥਾਣਾ ਸੁਜਾਨਪੁਰ ਵਿਖੇ 1 ਮੁਕੱਦਮਾ ਬਰਖਿਲਾਫ ਬਲਦੇਵ ਸਿੰਘ ਪੁੱਤਰ ਸਰੈਣ ਸਿੰਘ ਵਾਸੀ ਸ਼ੇਰਪੁਰ ਸਦਰ ਗੁਰਦਾਸਪੁਰ ਥਾਣਾ ਧਾਰਕਲਾਂ ਵਿਖੇ 1 ਮੁਕੱਦਮਾ ਬਰਖਿਲਾਫ ਰੋਹਿਤ ਸ਼ਰਮਾ ਪੁੱਤਰ ਵਿਸ਼ਵਾ ਦਾਸ ਵਾਸੀ ਪਿੰਡ ਭੱਟਵਾਂ ਜਿਲਾ ਪਠਾਨਕੋਟ ਦਰਜ ਰਜਿਸਟਰ ਕੀਤੇ ਗਏ ਹਨ।

ਇਸ ਤੋ ਇਲਾਵਾ ਰਾਤ ਦੇ ਕਰਫਿਉ ਨੂੰ ਲਾਗੂ ਕਰਨ ਦੇ ਲਈ ਪਠਾਨਕੋਟ ਪੁਲਿਸ ਵੱਲੋ ਸਪੈਸ਼ਲ ਮੁਹਿਮ ਚਲਾਈ ਜਾ ਰਹੀ ਹੈ ਕਰਫਿਉ ਦੇ ਕਾਨੂੰਨਾ ਦੀ ਉਲਘੰਨਾ ਕਰਨ ਵਾਲੇ ਵਿਅਕਤੀਆਂ ਖਿਲ਼ਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਘਰਾਂ ਵਿੱਚ ਕੀਤੀਆਂ ਜਾਣ ਵਾਲਿਆ ਨਿੱਜੀ ਪਾਰਟੀਆਂ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਘਰਾ ਵਿੱਚ 5  ਤੋਂ ਵੱਧ ਵਿਅਕਤੀਆ ਵੱਲੋ ਇੱਕਠੇ ਹੋ ਕੇ ਪਾਰਟੀ ਨਾ ਕੀਤੀ ਜਾਵੇ। ਇਹਨਾਂ ਹਦਾਇਤਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਸਬੰਧਤ ਵਿਅਕਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।

LEAVE A REPLY

Please enter your comment!
Please enter your name here