ਸਿਹਤ ਮੁਲਾਜਮ ਸੰਘਰਸ਼ ਕਮੇਟੀ ਦੀ ਭੁੱਖ ਹੜਤਾਲ ਦੂਜੇ ਦਿਨ ਵੀ ਜ਼ਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਮੁਲਾਜਮ ਸੰਘਰਸ਼ ਕਮੇਟੀ ਵੱਲੋ ਸੂਬਾ ਪੱਧਰੀ ਕਾਲ ਦੇ ਅੱਜ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਅੱਗੇ ਸਿਹਤ ਕਰਮਚਾਰੀਆਂ ਵੱਲੋ ਅੱਜ ਭੁੱਖ ਹੜਤਾਲ ਦੂਜੇ ਦਿਨ ਵਿੱਚ ਸ਼ਾਮਿਲ ਹੋ ਗਈ ਹੈ ਤੇ ਭੁੱਖ ਹੜਤਾਲ ਵਿੱਚ ਸ਼ਾਮਿਲ ਮਨਮਿੰਦਰ ਕੋਰ , ਮੀਨਾ ਰਾਣੀ,  ਨੀਲਮ , ਵਿਨੋਦ ਕੁਮਾਰ , ਤੇ ਬਲਜਿੰਦਰ ਸਿੰਘ ਹਾਜਰ ਹਨ  । ਇਸ ਮੋਕੇ ਕੋਵਿਡ-19 ਦੀ ਹਦਾਇਤਾ ਦੀ ਪਾਲਣਾ ਕਰਦੇ ਹੋਏ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ । ਇਸ ਮੋਕੇ ਬਲਜਿੰਦਰ ਸਿੰਘ ਸੰਘਰਸ਼ ਕਮੇਟੀ ਵੱਲੋ ਐਨ. ਐਚ. ਐਮ. ਅਤੇ 2211 ਅਤੇ ਠੇਕੇ ਅਧਾਰਿਤ ਕਾਮਿਆ ਨੂੰ ਪੱਕਾ ਕਰਨ ਅਤੇ ਨਵ ਨਿਯੁਕਤ ਕਾਮਿਆ ਦਾ ਪ੍ਰਵੇਸ਼ਨ ਪੀਰਡ ਦੋ ਸਾਲ ਕਰਨ ਅਤੇ ਸਮੁਚੇ ਮਲਟੀਪਰਪਜ ਕੇਡਰ ਨੂੰ ਕੋਵਿਡ-19 ਦੋਰਾਨ ਕੀਤੇ ਕੰਮ ਬਦਲੇ ਸ਼ਪੈਸ਼ਲ ਇੰਕਰੀਮੈਟ ਦੇਣ ਤੱਕ ਲਗਤਾਰ ਸੰਘਰਸ਼ ਕੀਤਾ ਜਾਵੇਗਾ ।

Advertisements

ਉਹਨਾਂ ਇਹ ਵੀ ਦੱਸਿਆ ਕਿ ਸੰਘਰਸ਼ ਕਮੇਟੀ ਵੱਲੋ ਡਾਇਰੈਕਟਰ ਸਿਹਤ, ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ ਨੂੰ ਪਹਿਲਾ ਵੀ ਐਸ. ਐਮ. ਉਜ, ਅਤੇ ਸਿਵਲ ਸਰਜਨ ਰਾਹੀ ਮੰਗ ਪੱਤਰ ਭੇਜੇ ਜਾ ਚੁੱਕੇ ਹਨ ਤੇ ਪੰਜਾਬ ਸਰਕਾਰ ਵੱਲੋ ਇਸ ਤੇ ਕੋਈ ਵੀ ਧਿਆਨ ਨਹੀ ਦਿੱਤਾ ਗਿਆ । ਜਿਸ ਕਰਕੇ ਸਿਹਤ ਮੁਲਾਜਮ ਸੰਘਰਸ਼ ਕਮੇਟੀ ਵੱਲੋ ਰੋਸ ਦੇ ਤੋਰ ਤੇ ਫੈਸਲਾ ਕੀਤਾ ਗਿਆ ਕਿ ਸਰਕਾਰ ਦੀਆਂ ਮਾਰੂ ਨੀਤੀਆ ਦਾ ਸਿਹਤ ਕਾਮੇ ਡੱਟ ਕੇ ਵਿਰੋਧ ਕਰਨਗੇ, ਤੇ ਕੀਤੇ ਹੋਏ ਕੰਮ ਦੀ ਰਿਪਟਿੰਗ ਨਹੀ ਕਰਨਗੇ । ਇਸ ਮੋਕੇ ਮਨਮਿੰਦਰ ਕੋਰ ਮਲਟੀਪਰਪਜ ਫੀਮੇਲ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਸਿਹਤ ਕਾਮਿਆ ਦੀਆਂ ਮੰਗਾ ਨਾ ਮੰਨੀਆਂ ਤਾਂ 7 ਅਗਸਤ 2020 ਨੂੰ ਮੁੱਖ ਮੰਤਰੀ ਪੰਜਾਬ ਦੇ ਮੋਤੀ ਮਹਿਲ ਦਾ ਘਿਰਾਉ ਕੀਤਾ ਜਾਵੇਗਾ । ਇਸ ਮੋਕੇ ਐਂਟੀਲਰਾਵਾ ਸਕੀਮ ਦੇ ਪ੍ਰਧਾਨ ਗੁਰਵਿੰਦਰ ਸਿੰਘ ਵੱਲੋ ਸੰਬੋਧਨ ਕਰਦਿਆ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਜੇਕਰ ਇਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇ ਵਿੱਚ ਐਟੀਲਾਰਵਾ ਵੱਲੋ ਵੀ ਇਹਨਾਂ ਦੀ ਭੁਖ ਹੜਤਾਲ ਵਿੱਚ ਸ਼ਾਮਿਲ ਹੋ ਕੇ ਪੰਜਾਬ ਸਰਕਾਰ  ਦਾ ਵਿਰੋਧ ਕੀਤਾ ਜਾਵੇਗਾਂ । ਇਸ ਮੋਕੇ ਕੁਲਦੀਪ ਕੋਰ ਸੁਖਜੀਤ ਕੋਰ ਜਤਿੰਦਰ ਜੋਲੀ ਅਤੇ ਅਜੈ ਕੁਮਾਰ ਵੀ ਇਸ ਮੋਕੇ ਹਾਜਰ ਸਨ।                                 

LEAVE A REPLY

Please enter your comment!
Please enter your name here