ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 164 ਵਿਆਕਤੀਆਂ ਦੇ ਸੈਪਲ ਲੈਣ ਨਾਲ ਅਤੇ ਲੈਬ ਤੋ 829 ਸੈਪਲਾਂ ਦੀ ਰਿਪੋਟ ਆਉਣ ਤੇ 42 ਪਾਜੇਟਿਵ ਮਰੀਜ ਹੋਰ ਆਉਣ ਨਾਲ ਪਾਜੇਟਿਵ ਮਰੀਜਾ ਦੀ ਗਿਣਤੀ 503 ਹੋ ਗਈ ਹ, ਇਥੇ ਇਹ ਦੱਸਣਯੋਗ ਹੈ ਕਿ 1 ਮਰੀਜ ਪੀ. ਜੀ. ਆਈ. ਚੰਡੀਗੜ ਤੋ ਰਿਪੋਟ ਹੋਇਆ ਹੈ, 19 ਬੀ. ਐਸ. ਐਫ. ਦੇ ਜਵਾਨ ਗੜਸੰਕਰ ਬਲਾਕ ਦੇ 9 ਮਰੀਜ ਹਨ ਬੈਕ ਮੁਲਜਾਮ, 5 ਦਸੂਹਾ ਦੇ, 2 ਹਰਟਾ ਬਡਲਾ, 1 ਪੋਸੀ , 1 ਕੇਸ ਬੰਜਰਬਾਗ ਲੋਕਲ ਹੁਸਿਆਰਪੁਰ, 3 ਕੇਸ ਟਰੂਨਿਟ ਮਸ਼ੀਨ ਦੇ ਹਨ ਉਹ ਵੀ ਜਿਲੇ ਦੇ ਵੱਖ ਵੱਖ ਬਲਾਕਾ ਦੇ ਹਨ , ਇਸ ਤਰਾਂ ਸਾਰੇ 42 ਕੇਸ ਪਾਜੇਟਿਵ ਬਣਦੇ ਹਨ ਇਹ ਸਾਰੇ ਮਰੀਜ ਸਪੰਰਕ ਵਾਲੇ ਹਨ।
ਇਹਨਾਂ ਗੱਲਾ ਦਾ ਪ੍ਰਗਟਾਵਾਂ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਕੀਤਾ ਤੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲੇ ਦੇ ਕੁੱਲ ਸੈਪਲਾਂ ਦੀ ਗਿਣਤੀ 26062 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 24736 ਸੈਪਲ ਨੈਗਟਿਵ, ਜਦਕਿ 801 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 54 ਸੈਪਲ ਇਨਵੈਲਡ ਹਨ । ਐਕਟਿਵ ਕੇਸਾ ਦੀ ਗਿਣਤੀ 231 ਹੈ , 259 ਮਰੀਜ ਆਪਣੇ ਘਰ ਠੀਕ ਹੋ ਜਾ ਚੁੱਕੇ ਹਨ ਤੇ ਜਿਲੇ ਵਿੱਚ ਹੁਣ ਤੱਕ 13 ਮੌਤਾਂ ਹੋ ਚੁਕੀਆ ਹਨ । ਸਿਵਲ ਸਰਜਨ ਨੇ ਸਿਹਤ ਐਡਵਾਈਜਰੀ ਦਿੰਦੇ ਹੋÂ ਦੱਸਿਆ ਕਿ ਕੋਰੋਨਾ ਨੂੰ ਹਰਾਉਣ ਲਈ ਅਤੇ ਮਿਸ਼ਨ ਫਹਿਤ ਪ੍ਰਾਪਤ ਕਰਨ ਲਈ ਸਾਨੂੰ ਸਮਾਜਿਕ ਨਿਯਮਾ ਦੀ ਦੂਰੀ , ਘਰ ਤੋ ਬਹਾਰ ਨਿਕਲਣ ਸਮੇ ਮੂੰਹ ਤੇ ਮਾਸਿਕ ਲਗਾਉਣ ਅਤੇ ਸਮੇ ਸਮੇ ਸਿਰ ਹੱਥਾਂ ਦੀ ਸਫਾਈ ਨੂੰ ਯਕੀਨੀ ਬਣਾਉਣ ਨਾਲ ਅਸੀ ਕੋਰੋਨਾ ਦੇ ਫੈਲਾਅ ਨੂੰ ਰੋਕ ਸਕਦੇ ਹਾਂ ।