ਜ਼ਿਲਾ ਪ੍ਰਸ਼ਾਸਨ ਨੇ 119 ਹਜ਼ਾਰ ਲੀਟਰ ਦੁੱਧ, 760 ਕਿਲੋ ਪਨੀਰ, 11 ਹਜ਼ਾਰ ਕਿਲੋ ਦਹੀਂ, 21 ਹਜ਼ਾਰ ਲੀਟਰ ਲੱਸੀ ਅਤੇ 528 ਕਿਲੋ ਖੀਰ ਲੋਕਾਂ ਦੇ ਘਰਾਂ ਤੱਕ ਪਹੁੰਚਾਈ

ਜਲੰਧਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਤਹਿਤ ਕੋਵਿਡ-19 ਮਹਾਂਮਾਰੀ ਦੌਰਾਨ ਲੋਕਾਂ ਦੇ ਘਰਾਂ ਤੱਕ 119000 ਲੀਟਰ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦ ਮੁਹੱਈਆ ਕਰਵਾਏ ਗਏ।

Advertisements

ਜਨਰਲ ਮੇਨੈਜਰ ਅਸਿਟ ਸ਼ਰਮਾ ਦੀ ਅਗਵਾਈ ਵਿੱਚ ਮਿਲਕਫ਼ੈਡ ਦੀਆਂ ਟੀਮਾਂ ਵਲੋਂ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਤਰਾਂ ਤੱਕ ਦੁੱਧ ਅਤੇ ਦੁੱਧ ਦੇ ਉਤਪਾਦਾਂ ਦੀ ਸਪਲਾਈ ਕੀਤੀ ਜਾ ਰਹੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਮਿਲਕਫ਼ੈਡ ਦੀਆਂ ਟੀਮਾਂ ਵਲੋਂ ਅੱਜ 119000 ਲੀਟਰ ਦੁੱਧ,760 ਕਿਲੋ ਪਨੀਰ, 11000 ਕਿਲੋ ਦਹੀਂ, 21000 ਲੀਟਰ ਲੱਸੀ ਅਤੇ 528 ਖੀਰ ਵੱਖ-ਵੱਖ ਆਥੋਰਾਈਜ਼ ਡੀਲਰਾਂ ਵਲੋਂ ਲੋਕਾਂ ਦੇ ਘਰਾਂ ਤੱਕ ਪਹੁੰਚਾਈ ਗਈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦਸਿਆ ਕਿ ਜ਼ਿਲਾ ਪ੍ਰਸ਼ਾਸਨ ਵਚਨਬੱਧ ਹੈ ਕਿ ਜ਼ਿਲ੍ਹੇ ਵਿੱਚ ਕਿਸੇ ਨੂੰ ਜਰੂਰੀ ਚੀਜਾਂ ਦੀ ਪ੍ਰਾਪਤੀ ਲਈ ਕੋਈ ਮੁਸ਼ਕਿਲ ਪੇਸ਼ ਨਾ ਆਵੇ।

LEAVE A REPLY

Please enter your comment!
Please enter your name here