6 ਮਰੀਜ ਪਾਜੇਟਿਵ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ 526 ਹੋਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 497 ਵਿਆਕਤੀਆਂ ਦੇ ਸੈਪਲ ਲੈਣ ਨਾਲ ਅਤੇ ਲੈਬ ਤੋ 167 ਸੈਪਲਾਂ ਦੀ ਰਿਪੋਟ ਆਉਣ ਤੇ 5 ਪਾਜੇਟਿਵ ਮਰੀਜ ਹੋਰ ਆਉਣ ਨਾਲ ਅਤੇ 1 ਮਰੀਜ ਦੀ ਰਿਪੋਟ ਪੀ ਜੀ ਆਈ ਚੰਡੀਗੜ ਤੋ  ਪਾਜੇਟਿਵ ਹੋਣ ਨਾਲ ਮਰੀਜਾ ਦੀ ਗਿਣਤੀ 526 ਹੋ ਗਈ ਹੈ ।  ਜਿਲੇ ਦੇ ਕੁੱਲ ਸੈਪਲਾਂ ਦੀ ਗਿਣਤੀ 27326 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 25519 ਸੈਪਲ  ਨੈਗਟਿਵ, ਜਦਕਿ 1262 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 55 ਸੈਪਲ ਇਨਵੈਲਡ ਹਨ ।

Advertisements

ਐਕਟਿਵ ਕੇਸਾ ਦੀ ਗਿਣਤੀ 147 ਹੈ ਠੀਕ ਹੋ ਚੁਕੇ ਮਰੀਜਾ ਦੀ ਗਿਣਤੀ 365 ਹੋ ਗਈ ਹੈ ।ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਪਿੰਡ ਬੁਢੀ ਪਿੰਡ  ਟਾਂਡਾ , ਬਜਵਾੜਾ ਕਲਾ  , ਸਾਹਰੀ , ਆਲਮਪੁਰ  ਅਤੇ ਕਾਲੇਵਾਲ ਤੋ ਇਕ ਇਕ ਮਰੀਜ ਰਿਪੋਟ ਹੋਇਆ ਹੈ ਜਦਕਿ ਪੀਜੀਆਈ ਤੋ ਮੁਕੇਰੀਆਂ ਸਬ ਡਿਵੀਜਨ ਦੇ ਪਿੰਡ ਲਤੀਫਪੁਰ ਵਾਸੀ ਬਲਬੀਰ ਸਿੰਘ 45 ਗੁਰਦਿਆ ਅਤੇ ਜਿਗਰ ਦੀ ਬੀਮਾਰੀ ਤੋ ਪਹਿਲਾਂ ਪੀੜਤ ਵਿਆਕਤੀ ਦੀ ਮੌਤ ਕੋਰੋਨਾ ਪਾਜੇਟਿਵ ਹੋਣ ਕਰਕੇ ਹੋਈ ਹੈ ਜਿਸ ਨਾਲ ਮੌਤਾ ਦੀ ਗਿਣਤੀ 14 ਹੋ ਗਈ ਹੈ । ਸਿਹਤ ਐਡਵਾਈਜਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਕੋਰੋਨਾ ਨੂੰ ਹਰਾਉਣ ਲਈ ਅਤੇ ਮਿਸ਼ਨ ਫਹਿਤ ਪ੍ਰਾਪਤ ਕਰਨ ਲਈ ਸਾਨੂੰ ਸਮਾਜਿਕ ਨਿਯਮਾ ਦੀ ਦੂਰੀ, ਘਰ ਤੋ ਬਹਾਰ ਨਿਕਲਣ ਸਮੇ ਮੂੰਹ ਤੇ ਮਾਸਿਕ ਲਗਾਉਣ ਅਤੇ ਸਮੇ ਸਮੇ ਸਿਰ ਹੱਥਾਂ ਦੀ ਸਫਾਈ ਨੂੰ ਯਕੀਨੀ ਬਣਾਉਣ ਨਾਲ ਅਸੀ ਕੋਰੋਨਾ ਦੇ ਫੈਲਾਅ ਨੂੰ ਰੋਕ ਸਕਦੇ ਹਾਂ ।

LEAVE A REPLY

Please enter your comment!
Please enter your name here