2 ਮਰੀਜ ਹੋਰ ਪਾਜੇਟਿਵ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ 528 ਹੋਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 384 ਵਿਆਕਤੀਆਂ ਦੇ ਸੈਪਲ ਲੈਣ ਨਾਲ ਅਤੇ ਲੈਬ ਤੋ 23 ਸੈਪਲਾਂ ਦੀ ਰਿਪੋਟ ਆਉਣ ਤੇ 2 ਪਾਜੇਟਿਵ ਮਰੀਜ ਹੋਰ ਆਏ ਹਨ ਅਤੇ 1 ਮਰੀਜ ਜਗਦੀਸ਼ ਮਿੱਤਰ 63 ਵਾਸੀ ਮਹਿਲਪੁਰ ਦੀ ਰਿਪੋਟ ਪੀਜੀਆਈ ਚੰਡੀਗੜ ਤੋਂ ਅਤੇ ਦੂਜਾ ਮਰੀਜਾ ਚਰਨ ਸਿੰਘ ਸੈਣੀ 72 ਸਾਲ ਅਸਲਾਮਬਾਦ ਫੋਰਿਟਸ ਮੋਹਾਲੀ ਪਾਜੇਟਿਵ ਹੋਣ ਨਾਲ ਮਰੀਜਾ ਦੀ ਗਿਣਤੀ 528 ਹੋ ਗਈ ਹੈ ।

Advertisements

 ਜਿਲੇ ਦੇ ਕੁੱਲ ਸੈਪਲਾਂ ਦੀ ਗਿਣਤੀ 27710 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 25542 ਸੈਪਲ  ਨੈਗਟਿਵ, ਜਦਕਿ 1623 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 55 ਸੈਪਲ ਇਨਵੈਲਡ ਹਨ । ਐਕਟਿਵ ਕੇਸਾ ਦੀ ਗਿਣਤੀ 149 ਹੈ ਠੀਕ ਹੋ ਚੁਕੇ ਮਰੀਜਾ ਦੀ ਗਿਣਤੀ 375 ਹੋ ਗਈ ਹੈ ।ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ,  ਸਿਹਤ ਐਡਵਾਈਜਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਕੋਰੋਨਾ ਨੂੰ ਹਰਾਉਣ ਲਈ ਅਤੇ ਮਿਸ਼ਨ ਫਹਿਤ ਪ੍ਰਾਪਤ ਕਰਨ ਲਈ ਸਾਨੂੰ ਸਮਾਜਿਕ ਨਿਯਮਾ ਦੀ ਦੂਰੀ , ਘਰ ਤੋ ਬਹਾਰ ਨਿਕਲਣ ਸਮੇ ਮੂੰਹ ਤੇ ਮਾਸਿਕ ਲਗਾਉਣ ਅਤੇ ਸਮੇ ਸਮੇ ਸਿਰ ਹੱਥਾਂ ਦੀ ਸਫਾਈ ਨੂੰ ਯਕੀਨੀ ਬਣਾਉਣ ਨਾਲ ਅਸੀ ਕੋਰੋਨਾ ਦੇ ਫੈਲਾਅ ਨੂੰ ਰੋਕ ਸਕਦੇ ਹਾਂ ।

LEAVE A REPLY

Please enter your comment!
Please enter your name here