ਕਾਰਪੋਰੇਸ਼ਨ ਵੱਲੋਂ ਟੀਮਾਂ ਬਣਾ ਕੇ ਕੋਵਿਡ-19 ਦੇ ਚਲਦਿਆਂ ਗਲੀਆਂ ਮੁਹੱਲਿਆਂ ਵਿੱਚ ਕੀਤੀ ਜਾ ਰਹੀ ਹੈ ਫੋਗਿੰਗ

ਪਠਾਨਕੋਟ (ਦ ਸਟੈਲਰ ਨਿਊਜ਼ ) । ਕਰੋਨਾ ਵਾਈਰਸ ਦੇ ਵੱਧ ਰਹੇ ਪ੍ਰਸਾਰ ਨੂੰ ਵੇਖਦਿਆਂ ਕਾਰਪੋਰੇਸ਼ਨ ਪਠਾਨਕੋਟ ਵੱਲੋਂ ਕੀਤੇ ਜਾ ਰਹੇ ਕਾਰਜ ਸਲਾਘਾਯੋਗ ਹਨ ਹਰ ਰੋਜ ਕਰੀਬ 8 ਵੱਖ ਵੱਖ ਵਾਰਡਾਂ ਵਿੱਚ ਫੋਗਿੰਗ ਅਤੇ ਲੋਕਾਂ ਵਿੱਚ ਜਾਗਰੁਕਤਾ ਲਿਆਉਂਣ ਲਈ ਚਲਾਏ ਜਾ ਰਹੇ ਜਾਗਰੁਕਤਾ ਪ੍ਰੋਗਰਾਮ ਕਾਰਪੋਰੇਸ਼ਨ ਦੇ ਜਾਗਰੁਕ ਹੋਣ ਵੱਲ ਇਸਾਰਾ ਕਰਦੇ ਹਨ। ਜਿਕਰਯੋਗ ਹੈ ਕਿ ਨਗਰ ਨਿਗਮ ਪਠਾਨਕੋਟ ਵੱਲੋਂ ਵਿਸ਼ੇਸ ਟੀਮਾਂ ਬਣਾ ਕੇ ਗਲੀਆਂ ਅਤੇ ਮੁਹੱਲਿਆਂ ਵਿੱਚ ਫੋਗਿੰਗ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਕਰੋਨਾ ਦੇ ਪ੍ਰਭਾਵ ਤੋਂ ਬਾਹਰ ਕੱਢਿਆ ਜਾ ਸਕੇ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਲੋਕਾਂ ਨੂੰ ਡੋਰ ਟੂ ਡੋਰ ਜਾਗਰੁਕ ਵੀ ਕੀਤਾ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਸੁਰਿੰਦਰ ਪਾਲ ਸਿੰਘ ਵਧੀਕ ਕਮਿਸ਼ਨਰ ਕਾਰਪੋਰੇਸ਼ਨ ਪਠਾਨਕੋਟ ਨੇ ਦੱਸਿਆ ਕਿ ਨਗਰ ਨਿਗਮ ਪਠਾਨਕੋਟ ਵੱਲੋਂ ਕਰੋਨਾ ਵਾਈਰਸ ਤੋਂ ਬਚਾਓ ਲਈ ਵਿਸ਼ੇਸ ਟੀਮਾਂ ਬਣਾਈਆਂ ਗਈਆਂ ਹਨ ਜਿਨਾਂ ਵਿੱਚ  ਇੰਦਰਜੀਤ ਸਿੰਘ ਸੁਪਰੀਡੈਂਟ ਨਗਰ ਨਿਗਮ, ਜਾਨੂੰ ਚਲੋਤਰਾ, ਦੀਪਕ ਕੁਮਾਰ ਅਤੇ ਵਿਕਰਮਜੀਤ (ਤਿੰਨੋਂ ਚੀਫ ਸੈਨਟਰੀ ਇੰਸਪੈਕਟਰ) ਅਤੇ ਅਜੈ ਬੈਂਸ ਸੈਨਟਰੀ ਇੰਸਪੈਕਟਰ ਦੀ ਦੇਖਰੇਖ ਵਿੱਚ ਫੋਗਿੰਗ ਦਾ ਕੰਮ ਕਰਵਾਇਆ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਪਠਾਨਕੋਟ ਵਿੱਚ ਪ੍ਰਤੀਦਿਨ 4 ਟੀਮਾਂ ਜਿਨਾਂ ਵਿੱਚ 3 ਸੋਲਡਰ ਮੋਨਟਿਡ ਮਸੀਨਾਂ ਅਤੇ ਇੱਕ ਡੈਨੀ ਫੋਗ ਪੰਪ ਜੋ ਆਟੋ ਤੇ ਲੋਡਿਡ ਹੈ ਦੇ ਨਾਲ ਸਵੇਰ ਦੀ ਸਿਫਟ ਵਿੱਚ 4 ਵਾਰਡਾਂ ਅਤੇ ਸਾਮ ਦੀ ਸਿਫਟ ਵਿੱਚ 4 ਵਾਰਡਾਂ ਵਿੱਚ ਫੋਗਿੰਗ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਸਾਫ ਸਫਾਈ ਬਣਾਈ ਰੱਖਣ ਦੇ ਲਈ ਅਤੇ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਕਰੋਨਾ ਬਚਾਓ ਲਈ ਹਦਾਇਤਾਂ ਤੋਂ ਵੀ ਜਾਣੂ ਕਰਵਾਇਆ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ 25 ਪੰਪ ਟੀਮਾਂ ਵੀ ਕਾਰਜ ਕਰ ਰਹੀਆਂ ਹਨ ਜਿਨਾਂ ਵੱਲੋਂ ਸੋਡੀਅਮ ਹੈਪੋਕੋਲੋਰਾਈਡ ਦੀ ਸਪ੍ਰੇ ਵੱਖ ਵੱਖ ਵਾਰਡਾਂ ਵਿੱਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ 7 ਹੋਰ ਸੋਲਡਰ ਮੋਨਟਿਡ ਮਸ਼ੀਨਾਂ ਨੂੰ ਖਰੀਦਣ ਲਈ ਮੰਨਜੂਰੀ ਮਿਲ ਚੁੱਕੀ ਹੈ ਅਤੇ ਜਲਦੀ ਹੀ ਇਨਾਂ ਮਸ਼ੀਨਾਂ ਦੀ ਖਰੀਦ ਕਰ ਲਈ ਜਾਵੇਗੀ ।
ਕੋਵਿਡ-19 ਦੇ ਚਲਦਿਆਂ ਫੋਗਿੰਗ ਦੇ ਨਾਲ ਨਾਲ ਗਲੀਆਂ ਮੁਹੱਲਿਆਂ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਅਤੇ ਮਲੇਰੀਆਂ ਦੀ ਜਾਗਰੁਕਤਾ ਵਿੱਚ ਵਿਸ਼ੇਸ ਮੂਹਿੰਮ ਚਲਾ ਕੇ ਚੈਕਿੰਗ ਵੀ ਕੀਤੀ ਜਾਂਦੀ ਹੈ ਅਤੇ ਜਿਨਾਂ ਗਲੀਆਂ ਮੁਹੱਲਿਆਂ ਵਿੱਚ ਡੇਂਗੂ ਆਦਿ ਦਾ ਲਾਰਵਾ ਮਿਲਦਾ ਹੈ ਉਸ ਨੂੰ ਨਸਟ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਅਗਰ ਕਿਸੇ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਮੋਕੇ ਤੇ ਚਲਾਣ ਵੀ ਕੱਟਿਆ ਜਾਂਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਦੇ ਚਲਦਿਆਂ ਅਪਣੇ ਘਰਾਂ ਦੇ ਆਲੇ ਦੁਆਲੇ ਸਾਫ ਸਫਾਈ ਰੱਖੋਂ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਵੀ ਕਰੋਂ।

Advertisements

LEAVE A REPLY

Please enter your comment!
Please enter your name here