ਸਪੋੋਰਟਸ ਵਿੰਗ (ਸਕੂਲਜ) ਦੇ ਪਹਿਲੇ ਦਿਨ ਟ੍ਰਾਇਲਾਂ ਵਿੱਚ 241 ਖਿਡਾਰੀਆਂ ਵੱਲੋਂ ਲਿਆ ਗਿਆ ਹਿੱਸਾ

ਪਠਾਨਕੋਟ (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਅਤੇ ਡਾਇਰੈਕਟਰ ਸਪੋੋਰਟਸ ਪੰਜਾਬ ਦੇ ਦਿਸਾ ਨਿਰਦੇਸਾਂ ਅਨੁਸਾਰ ਅੱਜ ਜਿਲ੍ਹਾ ਪਠਾਨਕੋਟ ਵਿੱਚ ਵੱਖ-ਵੱਖ ਸਥਾਨਾਂ ਤੇ ਵੱਖ-ਵੱਖ ਖੇਡਾਂ ਦੇ ਖਿਡਾਰੀਆਂ / ਖਿਡਾਰਨਾਂ ਨੂੰ ਸਪੋੋਰਟਸ ਵਿੰਗ ਸਕੂਲਾਂ ਸਾਲ 2022-23 ਦੇ ਸੈਸਨ ਵਿੱਚ ਦਾਖਲ ਕਰਨ ਹਿੱਤ ਟ੍ਰਾਇਲ ਕਰਵਾਏ ਗਏ ਹਨ। ਇਹ ਪ੍ਰਗਟਾਵਾ ਸ੍ਰੀ ਇੰਦਰਵੀਰ ਸਿੰਘ ,ਜਿਲ੍ਹਾ ਖੇਡ ਅਫਸਰ, ਪਠਾਨਕੋਟ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੱਜ ਪਹਿਲੇ ਦਿਨ ਐਥਲੈਟਿਕਸ, ਕੁਸਤੀ, ਤੈਰਾਕੀ ਅਤੇ ਫੁੱਟਬਾਲ ਦੇ ਖਿਡਾਰੀਆਂ ਅਤੇ ਖਿਡਾਰਨਾਂ ਦੇ ਟਰਾਇਲ ਲਏ ਗਏ ਹਨ। ਇਹ ਟਰਾਇਲ ਉਮਰ ਵਰਗ 14 ਸਾਲ ਤੋੋਂ ਘੱਟ, 17 ਸਾਲ ਤੋੋਂ ਘੱਟ ਅਤੇ 19 ਸਾਲ ਤੋੋਂ ਘੱਟ ਲੜਕੇ ਅਤੇ ਲੜਕੀਆਂ ਦੇ ਲਏ ਗਏ ਹਨ।  

Advertisements

ਉਨ੍ਹਾਂ ਦੱਸਿਆ ਕਿ ਇਹਨਾਂ ਵਿੰਗਾਂ ਵਿੱਚ ਦਾਖਲ ਡੇ-ਸਕਾਲਰ ਖਿਡਾਰੀਆਂ ਨੂੰ 100/- ਰੁ: ਪ੍ਰਤੀ ਦਿਨ ਪ੍ਰਤੀ ਖਿਡਾਰੀ ਅਤੇ ਫ੍ਰੀ ਕੋੋਚਿੰਗ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਲਏ ਗਏ ਟਰਾਇਲਾਂ ਵਿੱਚ ਐਥਲੈਟਿਕਸ 95, ਕੁਸਤੀ ਵਿੱਚ 36, ਤੈਰਾਕੀ ਵਿੱਚ 30, ਫੁੱਟਬਾਲ ਵਿੱਚ 80  ਖਿਡਾਰੀਆਂ ਅਤੇ ਖਿਡਾਰਨਾਂ ਨੇ ਭਾਗ ਲਿਆ ਗਿਆ।

LEAVE A REPLY

Please enter your comment!
Please enter your name here