ਡਵੀਜ਼ਨਲ ਕਮਿਸ਼ਨਰ ਵਲੋਂ 6 ਅਗਸਤ ਨੂੰ ਇਨਕੁਆਰੀ ਕਮੇਟੀ ਨਾਲ ਕੀਤੀ ਜਾਵੇਗੀ ਮੀਟਿੰਗ

ਜਲੰਧਰ (ਦ ਸਟੈਲਰ ਨਿਊਜ਼)। ਡਵੀਜ਼ਨਲ ਕਮਿਸ਼ਨਰ ਵਲੋਂ 6 ਅਗਸਤ ਨੂੰ ਇਨਕੁਆਰੀ ਕਮੇਟੀ ਨਾਲ ਕੀਤੀ ਜਾਵੇਗੀ ਮੀਟਿੰਗਜਲੰਧਰ ਡਵੀਜ਼ਨਲ ਕਮਿਸ਼ਨਰ ਰਾਜ ਕਮਲ ਚੌਧਰੀ ਜਿਨਾਂ ਨੂੰ ਪੰਜਾਬ ਸਰਕਾਰ ਵਲੋਂ ਪਿਛਲੇ ਕੁਝ ਦਿਨਾਂ ਤੋਂ ਜਹਿਰੀਲੀ ਤੇ ਘਟੀਆ ਸ਼ਰਾਬ ਪੀਣ ਕਰਕੇ ਅੰਮ੍ਰਿਤਸਰ, ਤਰਨ ਤਾਰਨ ਅਤੇ ਬਟਾਲਾ ਪੁਲਿਸ ਜ਼ਿਲਾ ਵਿੱਚ ਹੋਈਆਂ ਮੌਤਾਂ ਦੀ ਮੈਜਿਸਟੀਰੀਅਲ ਜਾਂਚ ਦੀ ਜਿੰਮੇਵਾਰੀ ਸੌਂਪੀ ਗਈ ਹੈ, ਵਲੋਂ 6 ਅਗਸਤ ਨੂੰ ਬੱਚਤ ਭਵਨ ਅੰਮ੍ਰਿਤਸਰ ਵਿਖੇ ਇਨਕੁਆਰੀ ਕਮੇਟੀ ਨਾਲ ਪਹਿਲੀ ਮੀਟਿੰਗ ਕੀਤੀ ਜਾਵੇਗੀ।

Advertisements

ਜਲੰਧਰ ਡਵੀਜ਼ਨਲ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਇਸ ਘਟਨਾ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾਵੇਗੀ, ਜਿਸ ਵਿੱਚ ਜ਼ਹਿਰੀਲੀ ਸ਼ਰਾਬ ਦੇ ਸਾਧਨਾਂ ਜਿਸ ਨਾਲ ਮੌਤਾਂ ਹੋਈਆਂ, ਜ਼ਹਿਰੀਲੀ ਸ਼ਰਾਬ ਵਿੱਚ ਪਾਏ ਗਏ ਸਮਾਨ ਅਤੇ ਇਸ ਦੀ ਵੰਡ, ਇਸ ਵਿੱਚ ਸ਼ਾਮਿਲ ਲੋਕਾਂ/ਏਜੰਸੀਆਂ ਦੀ ਭੂਮਿਕਾ, ਜਵਾਬ ਦੇਹੀ ਨਿਰਧਾਰਿਤ ਕਰਨ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸ਼ਿਫਾਰਸ਼ਾਂ ਕੀਤੀਆਂ ਜਾਣਗੀਆਂ। ਸ੍ਰੀ ਚੌਧਰੀ ਜੋ ਕਿ ਇਨਕੁਆਰੀ ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨਾਂ ਪਾਸ ਇਸ ਜ਼ਹਿਰੀਲੀ ਸ਼ਰਾਬ ਬਣਾਉਣ ਅਤੇ ਇਸ ਦੀ ਵੰਡ ਕਰਨ ਵਿੱਚ ਲਿਪਤ ਵਿਅਕਤੀਆਂ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਇਸ ਸਬੰਧੀ ਲਿਖਤੀ ਸੂਚਨਾ ਈ ਮੇਲ div.com.jal0punjab.gov.in ‘ਤੇ ਭੇਜ ਸਕਦੇ ਹਨ।

LEAVE A REPLY

Please enter your comment!
Please enter your name here