ਆਸ ਕਿਰਨ ਡਰੱਗ ਕਾਉਂਸਲਿੰਗ ਅਤੇ ਮੁੜ ਵਸੇਬਾ ਕੇਂਦਰ ਵਿਖੇ ਕਰਵਾਇਆ ਗਿਆ ਰੂਬਰੂ ਸਮਾਗਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਿਰੋਲ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸੰਨ 2001 ਤੋਂ ਹੁਸ਼ਿਆਰਪੁਰ ਵਿਖੇ ਸਫਲਤਾਪੂਰਵਕ ਚਲਾਏ ਜਾ ਰਹੇ ਆਸ ਕਿਰਨ ਡਰੱਗ ਕਾਊੰਸਲਿੰਗ ਅਤੇ ਮੁੜ ਵਸੇਬਾ ਕੇਂਦਰ ਵਿਖੇ ਨਸ਼ੇ ਛੱਡਣ ਦਾ ਇਲਾਜ ਕਰਵਾ ਰਹੇ ਵਿਅਕਤੀਆਂ ਦੀ ਸਖਸ਼ੀਅਤ ਉਸਾਰੀ ਲਈ ਅਕਸਰ ਹੀ ਵੱਖੋ-ਵੱਖਰੇ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਰਹਿੰਦਾ ਹੈ।

Advertisements

ਇਸੇ ਲੜੀ ਤਹਿਤ ਅੱਜ ਇੱਕ ਰੂਬਰੂ ਸਮਾਗਮ ਦਾ ਆਯੋਜਨ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਵਧੀਕ ਉੱਪ ਕੁਲਪਤੀ ਅਤੇ ਸੰਤ ਬਾਬਾ ਭਾਗ ਸਿੰਘ ਐਜੂਕੇਸ਼ਨਲ ਕੰਪਲੈਕਸ ਦੇ ਡਾਇਰੈਕਟਰ ਜਨਰਲ ਸ. ਜਸਬੀਰ ਸਿੰਘ ਢਿੱਲੋਂ ਲੈਫਟੀਨੈਂਟ ਜਨਰਲ (ਰਿਟਾਇਰਡ) ਸ਼ਾਮਲ ਹੋਏ।ਇਸ ਮੌਕੇ ਜੇਐੱਸ ਢਿੱਲੋਂ ਜੀ ਨੇ ਮਰੀਜ਼ਾਂ ਨਾਲ ਰੂਬਰੂ ਹੁੰਦਿਆਂ ਆਪਣੀ ਨਿੱਜੀ ਜਿੰਦਗੀ ਵਿੱਚੋਂ ਵੱਖ ਵੱਖ ਉਦਾਹਰਣਾਂ ਦਿੰਦਿਆਂ ਇਲਾਜ਼ ਅਧੀਨ ਵਿਅਕਤੀਆਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਇੱਕ ਜਿੰਮੇਵਾਰ ਨਾਗਰਿਕ ਦੇ ਤੌਰ ਤੇ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ ਤਾਂ ਜੋ ਇੱਕ ਤੰਦਰੁਸਤ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

ਇਸ ਮੌਕੇ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੁਸ਼ਿਆਰਪੁਰ ਜੋਨ ਦੇ ਜ਼ੋਨਲ ਪ੍ਰਧਾਨ ਨਵਪ੍ਰੀਤ ਸਿੰਘ ਮੰਡਿਆਲਾ, ਅਮਰੀਕ ਸਿੰਘ ਕਬੀਰਪੁਰ, ਜਸਵਿੰਦਰ ਸਿੰਘ ਡੋਗਰਾ ਨੇ ਵੀ ਸੰਬੋਧਨ ਕੀਤਾ। ਕੇਂਦਰ ਦੇ ਡਾਇਰੈਕਟਰ ਸ ਹਰਵਿੰਦਰ ਸਿੰਘ ਨੰਗਲ ਈਸ਼ਰ ਨੇ ਜੇਐੱਸ. ਢਿੱਲੋਂ ਅਤੇ ਉਨਾਂ ਨਾਲ ਆਏ ਕੇਸ਼ਵ ਦਾ ਕੇਂਦਰ ਵਿਚ ਆਉਣ ਲਈ ਧੰਨਵਾਦ ਕੀਤਾ ਅਤੇ ਸਮੂਹ ਮਰੀਜ਼ਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਆ। ਸਮਾਗਮ ਦੇ ਅੰਤ ਵਿੱਚ ਹਰਵਿੰਦਰ ਸਿੰਘ ਨੰਗਲ ਈਸ਼ਰ, ਨਵਪ੍ਰੀਤ ਸਿੰਘ ਮੰਡਿਆਲਾ, ਡਾ ਜਸਵਿੰਦਰ ਸਿੰਘ ਡੋਗਰਾ, ਸ ਅਮਰੀਕ ਸਿੰਘ ਕਬੀਰਪੁਰ, ਸ ਗੁਰਪ੍ਰੀਤ ਸਿੰਘ, ਸ ਏਕਮਜੋਤ ਸਿੰਘ ਸੇਖੋਂ, ਸ ਹਰਮਨਪ੍ਰੀਤ ਸਿੰਘ ਜੱਜ, ਸੁਖਵਿੰਦਰ ਸਿੰਘ ਨੇ ਜੇਐੱਸ. ਢਿੱਲੋਂ ਨੂੰ ਕੇਂਦਰ ਵਲੋਂ ਯਾਦ ਚਿਨ ਭੇਂਟ ਕੀਤਾ।

LEAVE A REPLY

Please enter your comment!
Please enter your name here