ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਵਿਦਿਅਕ ਮੁਕਾਬਲੇ ਵਿੱਚੋਂ ਰਿਤਿਸ਼ ਨੇ ਪੰਜਾਬ ਪੱਧਰ ਤੇ ਵਧਾਇਆ ਜ਼ਿਲੇ ਦਾ ਮਾਣ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਵਿਦਿਅਕ ਮੁਕਾਬਲਿਆਂ ਦੇ ਗੀਤ ਗਾਇਨ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ ਜਿਲੇ ਦੇ ਰਿਤਿਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਗੜ ਨੇ ਸੈਕੰਡਰੀ ਵਰਗ ਪੰਜਾਬ ‘ਚੋਂ ਪਹਿਲਾਂ  ਸਥਾਨ ਹਾਸਿਲ ਕੀਤਾ ਹੈ।

Advertisements

ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਹੋਏ ਗੀਤ ਗਾਇਨ ਮੁਕਾਬਲਿਆਂ ‘ਚ ਕੁਲ 33180 ਵਿਦਿਆਰਥੀਆਂ ਨੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ‘ਚ ਹਿੱਸਾ ਲਿਆ। ਇਨਾਂ ਤਿੰਨਾਂ ਵਰਗਾਂ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਜਿੰਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਗਾਇਨ ਕਰਕੇ, ਗੁਰੁ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਜਿਲਾ ਸਿੱਖਿਆ ਅਫਸਰ (ਐਲੀ/ਸਿੱ ਸੈ.) ਹੁਸ਼ਿਆਰਪੁਰ ਇੰਜੀਨੀਅਰ ਬਲਦੇਵ ਰਾਜ ਜੀ ਨੇ ਦੱਸਿਆ ਕਿ ਸਰਕਾਰੀ  ਸੀਨੀਅਰ ਸੈਕੰਡਰੀ ਸਕੂਲ ਸ਼ੇਰਗੜ ਹੁਸ਼ਿਆਰਪੁਰ ਦੇ ਵਿਦਿਆਰਥੀ ਰਿਤਿਸ਼ ਨੇ ਪੰਜਾਬ ਪੱਧਰ ਤੋਂ ਸੈਕੰਡਰੀ ਵਰਗ ‘ਚ ਪਹਿਲਾ ਸਥਾਨ ਹਾਸਿਲ ਕਰਕੇ ਜਿਲੇ ਦਾ ਨਾਮ ਰੋਸ਼ਨ ਕੀਤਾ ਹੈ।

ਉਨਾਂ ਦੱਸਿਆ ਕਿ ਸੈਕੰਡਰੀ ਵਰਗ ਵਿੱਚ ਜਿਲੇ ਦੇ 1800 ਤੋਂ ਵਧੇਰੇ ਬੱਚਿਆ ਨੇ ਹਿੱਸਾ ਲਿਆ ਸੀ। ਡੀ.ਈ.ਓ. ਨੇ  ਸੈਕੰਡਰੀ ਵਰਗ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਰਿਤਿਸ਼ ਅਤੇ ਇਨਾਂ ਨੂੰ ਤਿਆਰੀ ਕਰਵਾਉਣ ਵਾਲੇ ਅਧਿਆਪਕ ਜਸਵੀਰ ਸਿੰਘ ਪੰਜਾਬੀ ਮਾਸਟਰ ਅਤੇ ਵਿਦਿਆਰਥੀ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਉੱਪ ਜ਼ਿਲਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ, ਸੀ ਰਕੇਸ਼ ਕੁਮਾਰ ਧੀਰਜ ਵਸ਼ਿਸ਼ਟ, ਨੋਡਲ ਅਫ਼ਸਰ ਮਿਡਲ ਤੇ ਸੈਕੰਡਰੀ ਬੇਅੰਤ ਸਿੰਘ , ਨੋਡਲ ਅਫ਼ਸਰ ਪ੍ਰਾਇਮਰੀ ਮਨਜੀਤ ਸਿੰਘ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਸ਼ੇਰਗੜ ਰਾਜਨ ਅਰੋੜਾ, ਪ੍ਰਿੰਟ ਮੀਡੀਆ ਕੁਆਰਡਨੇਟਰ ਸਮਰਜੀਤ ਸਿੰਘ ਸ਼ਮੀ, ਯੋਗੇਸ਼ਵਰ ਸਲਾਰੀਆ, ਲੈਕਚਰਾਰ ਸੰਦੀਪ ਸੂਦ, ਅੰਕੁਰ ਸ਼ਰਮਾ, ਕੰਪਿਊਟਰ ਟੀਚਰ ਨਰੇਸ਼ ਕੁਮਾਰ, ਮਨੋਜ਼ ਦੱਤਾ ਅਤੇ ਕ੍ਰਿਸ਼ਨ ਗੋਪਾਲ ਹਾਜ਼ਰ ਸਨ।

LEAVE A REPLY

Please enter your comment!
Please enter your name here