ਪੁਨੀਤ ਸ਼ਰਮਾਂ ਨੇ ਸਿਵਲ ਸਰਜਨ ਦਫਤਰ ਵਿਖੇ ਸੰਭਾਲਿਆ ਫੂਡ ਸੇਫਟੀ ਅਫਸਰ ਦਾ ਕਾਰਜਭਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)ਰਿਪੋਰਟ- ਗੁਰਜੀਤ ਸੋਨੂੰ। ਜਿਲੇ ਵਿੱਚ ਨਵੇ ਤਾਇਨਾਤ ਫੂਡ ਸੇਫਟੀ ਅਫਸਰ ਮੈਡਮ  ਪੁਨੀਤ ਸ਼ਰਮਾਂ ਨੇ ਅੱਜ ਆਪਣਾ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਵਿਖੇ ਕਾਰਜਭਾਰ ਸੰਭਾਲਿਆ। ਇਸ ਮੋਕੇ ਜਿਲਾ ਸਿਹਤ ਅਫਸਰ ਡਾ. ਸੁਰਿੰਦਰ ਸਿੰਘ  ਤੇ ਫੂਡ ਟੀਮ ਨੇ ਉਹਨਾਂ ਦਾ ਸਵਾਗਤ ਕੀਤਾ। ਇਸ ਮੋਕੇ ਪੁਨੀਤ ਸ਼ਰਮਾਂ ਨੇ ਦੱਸਿਆ ਕਿ ਉਹਨਾਂ ਦੀ ਪਹਿਲ ਜਿਲੇ ਦੇ ਲੋਕਾਂ ਨੂੰ ਸਾਫ ਸੁਥਰਾਂ ਤੇ ਖਾਣ ਯੋਗ ਵਸਤੂਆ ਮਿਲਣਾ ਸੁਚਿਸਚਿਤ ਬਣਾਉਣਾ ਹੋਵੇਗੀ। ਉਹਨਾਂ ਕਿਹਾ ਕਿ ਜਿਵੇ ਫੂਡ ਸੇਫਟੀ ਐਕਟ  ਦੀ ਪਾਲਣਾ ਯਕੀਨੀ ਬਣਾਇਆ ਜਾਵੇਗਾ ਅਤੇ ਕਿਸੇ ਤਰਾਂ ਦੀ ਢਿੱਲ ਬਰਦਾਸਤ ਨਹੀ ਕੀਤੀ ਜਾਵੇਗੀ ।

Advertisements

ਉਹਨਾਂ ਖਾਣ ਪੀਣ ਦੀ ਵਸਤੂਆ ਨਾਲ ਜੁੜੇ ਕਾਰੋਬਾਰੀਆ ਨੂੰ ਅਪੀਲ ਕੀਤੀ ਕਿ ਫੂਡ ਸੇਫਟੀ ਐਕਟ ਦੇ ਇੰਨ ਬਿੰਨ ਪਲਾਣਾ ਯਕੀਨੀ ਬਣਾਈ ਜਾਵੇ ਅਤੇ ਨਾਲ ਹੀ ਚਿਤਾਵਨੀ ਵੀ ਦਿੱਤੀ ਕਿਸੇ ਤਰਾਂ ਦੀ ਕੁਤਾਹੀ ਪਾਈ ਗਈ ਤੇ ਸਖਤ ਕਾਰਵਾਈ ਹੋਵੇਗੀ । ਜਿਲੇ ਵਿੱਚ ਚੈਕਿੰਗ ਦੀ ਮੁਹਿੰਮ ਲਗਤਾਰ ਚਲਦੀ ਰਹੇਗੀ । ਉਹਨਾਂ ਕਿਹਾ ਕਿ ਫੂਡ ਸੇਫਟੀ ਐਡ ਸਟੈਡਰਡ ਐਕਟ ਤਹਿਤ ਖਾਣ ਪੀਣ ਵਾਲੇ ਵਸਤੂਆ ਦੇ ਕਰੋਬਾਰੀਆਂ ਦਾ ਰਜਿਸਟ੍ਰਸ਼ੇਨ ਹੋਣੀ ਜਰੂਰੀ ਹੈ ਅਤੇ ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਹੋ ਤਾਂ ਉਸ ਨੂੰ ਜੁਰਮਾਨੇ ਤਹਿਤ ਕਨੂੰਨੀ ਕਾਰਵਾਈ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here