ਜੋ ਭੰਨ ਤੋੜ ਵਾਰਡਾਂ ਦੀ ਬੀਜੇਪੀ ਨੇ ਕੀਤੀ ਸੀ ਉਹੀ ਕੰਮ ਹੁਣ ਕਾਂਗਰਸ ਪਾਰਟੀ ਕਰ ਰਹੀ ਹੈ: ਦਿਨੇਸ਼ ਪੱਪੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਦੇ ਆਗੂ ਦਿਨੇਸ਼ ਕੁਮਾਰ ਪੱਪੂ ਇੰਚਾਰਜ ਜ਼ਿਲਾ ਹੁਸ਼ਿਆਰਪੁਰ ਨੇ ਕਿਹਾ ਕਿ ਕਰੋਨਾ ਦੀ ਆੜ ਵਿੱਚ ਪੰਜਾਬ ਸਰਕਾਰ ਨੇ ਲੋਕਾਂ ਤੇ ਬਾਹਰ ਨਿਕਲਣ ਦੀਆਂ ਕਈ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਹਨ। ਤਾਂ ਜੋ ਲੋਕ ਸਰਕਾਰ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰ ਸਕਣ। ਇਨਾਂ ਪਾਬੰਦੀਆਂ ਦੇ ਨਾਲ ਸਰਕਾਰ ਆਪਣੇ ਹੱਕ ਦੇ ਵਿੱਚ ਕਈ ਤਰਾਂ ਦੇ ਜਾਇਜ਼ ਨਾਜਾਇਜ਼ ਫ਼ੈਸਲੇ ਕਰਾ ਰਹੀ ਹੈ ਅਤੇ ਹੁਸ਼ਿਆਰਪੁਰ ਦੇ ਵਿੱਚ ਕਾਰਪੋਰੇਸ਼ਨ ਦੀਆਂ ਚੋਣਾਂ ਨੂੰ ਲੈ ਕੇ ਵਾਰਡਾਂ ਨੂੰ ਆਪਣੇ ਹਿਸਾਬ ਦੇ ਨਾਲ ਭੰਨਿਆ ਤੋੜਿਆ ਜਾ ਰਿਹਾ ਹੈ। ਜਿੱਥੇ-ਜਿੱਥੇ ਵੀ ਦਲਿਤ ਸਮਾਜ ਤੇ ਗ਼ਰੀਬ ਲੋਕਾਂ ਦੀ ਵੋਟ ਹੈ ਉਸ ਨੂੰ ਚਾਰ (4) ਭਾਗਾਂ ਵਿੱਚ ਵੰਡਿਆ ਜਾ ਰਿਹਾ ਹੈ ਤਾਂ ਜੋ ਗ਼ਰੀਬ ਸਮਾਜ ਦੇ ਲੋਕ ਸੱਤਾ ਵਿੱਚ ਨਾ ਆ ਸਕਣ।

Advertisements

ਇਹ ਸਾਰਾ ਮਾਮਲਾ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਜੀ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਉਨਾਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਖ਼ਤ ਸਟੈਂਡ ਲੈਣ ਦਾ ਫ਼ੈਸਲਾ ਕੀਤਾ ਹੈ। ਉਨਾਂ ਨੇ ਇਹ ਵੀ ਕਿਹਾ ਕਿ ਜੇਕਰ ਸਿਵਲ ਪ੍ਰਸ਼ਾਸਨ ਨੇ ਵਾਰਡ ਬੰਦੀ ਦੀ ਗ਼ਲਤ ਵੰਡ ਕੀਤੀ ਤਾਂ ਬਸਪਾ ਇਸ ਮਸਲੇ ਨੂੰ ਕੋਰਟ ਵਿੱਚ ਲੈ ਕੇ ਜਾਵੇਗੀ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਖ਼ਿਲਾਫ਼ ਅੰਦੋਲਨ ਛੇੜੇਗੀ। ਇਸ ਮੌਕੇ ਤੇ ਦਰਸ਼ਨ ਲੱਧੜ ਜ਼ਿਲਾ ਕੈਸ਼ੀਅਰ, ਪਵਨ ਕੁਮਾਰ ਹਲਕਾ ਪ੍ਰਧਾਨ ਹੁਸ਼ਿਆਰਪੁਰ, ਗੁਰਪ੍ਰੀਤ ਸਿੰਘ ਉਪ ਪ੍ਰਧਾਨ ਹਲਕਾ ਹੁਸ਼ਿਆਰਪੁਰ, ਵਿਜੈ ਕੁਮਾਰ ਮੱਲ ਹਲਕਾ ਜਨਰਲ ਸਕੱਤਰ, ਸਤੀਸ਼ ਪਾਲ, ਮਨੀਸ਼ ਕੁਮਾਰ, ਬਲਵੰਤ ਸੋਨੂੰ, ਲਾਲ ਚੰਦ ਬਿੱਲਾ, ਸੰਜੀਵ ਕੁਮਾਰ ਲਾਡੀ ਤੇ ਹੋਰ ਬਸਪਾ ਆਗੂ ਹਾਜ਼ਰ ਸਨ

LEAVE A REPLY

Please enter your comment!
Please enter your name here