ਜ਼ਿਲਾ ਮੈਜਿਸਟ੍ਰੇਟ ਵੱਲੋਂ 20 ਤੋਂ ਵੱਧ ਵਰਕਰਾਂ ਵਾਲੇ ਅਦਾਰਿਆਂ ਨੂੰ ਕੋਵਿਡ ਮੋਨੀਟਰ ਨਿਯੁਕਤ ਕਰਨ ਦੇ ਹੁਕਮ

ਹੁਸ਼ਿਆਰਪੁਰ( ਦ ਸਟੈਲਰ ਨਿਊਜ਼)। ਕੋਵਿਡ ਦੇ ਹੋਰ ਫੈਲਾਅ ਨੂੰ ਰੋਕਣ ਲਈ ਜ਼ਿਲਾ ਮੈਜਿਸਟ੍ਰੇਟ ਅਪਨੀਤ ਰਿਆਤ ਨੇ ਅੱਜ ਸਾਰੇ ਅਦਾਰਿਆਂ ਲਈ ਹੁਕਮ ਜਾਰੀ ਕੀਤੇ ਕਿ ਉਹ ਆਪੋ-ਆਪਣੇ ਅਦਾਰਿਆਂ ਵਿੱਚ ਇੱਕ ਕੋਵਿਡ ਮੋਨੀਟਰ ਨਿਯੁਕਤ ਕਰਨ। ਜ਼ਿਲਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਜਿਲਾ ਹੁਸ਼ਿਆਰਪੁਰ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਪੈਂਦੇ ਅਦਾਰੇ (ਸਰਕਾਰੀ/ਪ੍ਰਾਈਵੇਟ) ਜਿੱਥੇ 20 ਤੋਂ ਵੱਧ ਵਿਅਕਤੀ ਕੰਮ ਕਰ ਰਹੇ ਹਨ।  ਉੱਥੇ ਅਦਾਰੇ ਵੱਲੋਂ ਇੱਕ ਕੋਵਿਡ ਮੋਨੀਟਰ ਨਿਯੁਕਤ ਕੀਤਾ ਜਾਵੇਗਾ। ਇਹ ਮੋਨੀਟਰ ਯਕੀਨੀ ਬਣਾਏਗਾ ਕਿ ਉੱਥੇ ਕੰਮ ਕਰ ਰਹੇ ਸਾਰੇ ਵਿਅਕਤੀ ਪੂਰਨ ਤੌਰ ‘ਤੇ ਸਿਹਤ ਸਲਾਹਕਾਰੀਆਂ ਦੀ  ਪਾਲਣਾ ਕਰਨ।

Advertisements

ਕੋਵਿਡ ਮੋਨੀਟਰ ਇਹ ਵੀ ਯਕੀਨੀ ਬਣਾਏਗਾ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਅਦਾਰੇ ਵਿੱਚ ਕੰਮ ਕਰ ਰਿਹਾ ਹਰ ਵਿਅਕਤੀ ਸਹੀ ਢੰਗ ਨਾਲ ਮਾਸਕ ਪਹਿਨੇਗਾ, ਅਦਾਰੇ ਨੂੰ ਸਮੇਂ-ਸਮੇਂ ਸਿਰ ਚੰਗੀ ਤਰਾਂ ਸੈਨੀਟਾਈਜ਼ ਕਰਵਾਏਗਾ ਅਤੇ ਖ਼ਾਸ ਤੌਰ ‘ਤੇ ਇੱਕ-ਦੂਜੇ ਤੋਂ ਬਣਦੀ ਦੂਰੀ ਬਰਕਾਰ ਰੱਖਣ ਨੂੰ ਵੀ ਯਕੀਨੀ ਬਣਾਏਗਾ। ਹੁਕਮਾਂ ਮੁਤਾਬਿਕ ਇਨਾਂ ਹਦਾਇਤਾਂ ਦੀ ਉਲੰਘਣਾ ਦੀ ਸੂਰਤ ਵਿੱਚ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here