ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੈਂਪ ਵਿਚ ਕੀਤਾ 22 ਯੂਨਿਟ ਖੂਨਦਾਨ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਹੁਸ਼ਿਆਰਪੁਰ ਜੋਨ ਅਤੇ ਪ੍ਰਤੀਤ ਵੈਲਫੇਅਰ ਸੁਸਾਇਟੀ ਵਲੋਂ ਸਾਂਝੇ ਤੌਰ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ  ਖੂਨਦਾਨ ਕੈਂਪ ਸਰਦਾਰ ਜੈਮਲ ਸਿੰਘ ਨਗਰ, ਟਾਂਡਾ ਬਾਈਪਾਸ ਰੋਡ ਸਥਿਤ ਮਾਨਵ ਸੇਵਾ ਆਈ.ਟੀ.ਆਈ. ਅਤੇ ਆਸ ਕਿਰਨ ਡਰੱਗ ਕਾਊਸੰਲਿੰਗ ਅਤੇ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਦੇ ਸਾਹਮਣੇ ਵਾਲੀ ਪਾਰਕ ਵਿਚ ਸਵੇਰੇ 10:30 ਵਜੇ ਸ਼ੁਰੂ ਕੀਤਾ ਗਿਆ। ਇਸ ਖੂਨਦਾਨ ਕੈਂਪ ਵਿੱਚ ਨੌਜਵਾਨਾਂ ਵਲੋਂ 22 ਯੂਨਿਟ ਖੂਨਦਾਨ ਕੀਤਾ ਗਿਆ। ਇਹ ਖੂਨਦਾਨ ਕੈਂਪ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਤੋਂ ਡਾਕਟਰ ਅਮਰਜੀਤ ਲਾਲ ਜੀ ਦੀ ਟੀਮ ਦੀ ਦੇਖ ਰੇਖ ਹੇਠ ਲਗਾਇਆ ਗਿਆ।

Advertisements

ਬਹਾਦਰ ਸਿੰਘ ਸਿੱਧੂ ਨੇ ਕੀਤਾ 47ਵੀਂ ਵਾਰ ਖੂਨਦਾਨ 

ਇਸ ਮੌਕੇ ਬਹਾਦਰ ਸਿੰਘ ਸਿੱਧੂ ਨੇ 47ਵੀਂ ਵਾਰ ਅਤੇ ਪਰਮਿੰਦਰ ਸਿੰਘ ਨੇ 16ਵੀਂ ਵਾਰ ਖੂਨਦਾਨ ਕੀਤਾ। ਹਰਵਿੰਦਰ ਸਿੰਘ ਨੰਗਲ ਈਸ਼ਰ ਅਤੇ ਅਮਰੀਕ ਸਿੰਘ ਕਬੀਰਪੁਰ ਨੇ ਸਾਰੇ ਸਹਿਯੋਗੀਆਂ ਦਾ ਅਤੇ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਤੋਂ ਆਈ ਸਮੁੱਚੀ ਟੀਮ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here