ਕੰਟਰੈਕਟ/ਆਉਟਸੋਰਸਿੰਗ ਮੁਲਾਜ਼ਮ ਨੂੰ ਐਕਟ ਵਿਚ ਸ਼ਾਮਲ ਕਰਕੇ ਪੱਕਾ ਕਰੇ ਪੰਜਾਬ ਸਰਕਾਰ:  ਰੇਸ਼ਮ ਗਿੱਲ    

logo latest

ਤਲਵਾੜਾ(ਦ ਸਟੈਲਰ ਨਿਊਜ਼)। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾ ਆਗੂਆਂ ਜਗਰੂਪ ਸਿੰਘ,ਵਰਿੰਦਰ ਸਿੰਘ ਮੋਮੀ ,ਰੇਸ਼ਮ ਸਿੰਘ ਗਿੱਲ,ਗੁਰਵਿੰਦਰ ਸਿੰਘ ਪੰਨੂੰ,ਬਲਿਹਾਰ ਸਿੰਘ, ਸ਼ੇਰ ਸਿੰਘ ਖੰਨਾ ,ਵਰਿੰਦਰ ਸਿੰਘ ,ਸੇਵਕ ਸਿੰਘ ,ਗੁਰਪ੍ਰੀਤ ਗੁਰੀ ,ਲਖਵੀਰ ਕਟਾਰੀਆ ਨੇ ਕਿਹਾ ਕਿ ਸਰਕਾਰੀ ਥਰਮਲ ਪਲਾਂਟਾਂ,ਜਲ ਸਪਲਾਈ ਅਤੇ ਸੈਨੀਟੇਸ਼ਨ,ਪਾਵਰਕਾਮ ਜੋਨ ਬਠਿੰਡਾ,ਪਾਵਰਕਾਮ ਅਤੇ ਟ੍ਰਾਂਸਕੋ,ਪਨਬਸ ਰੋਡਵੇਜ਼,ਅਤੇ ਸੀਵਰੇਜ਼ ਬੋਰਡ ,ਬੀ.ਓ.ਸੀ.,108 ਐਂਬੂਲੈਂਸ ਅਤੇ ਪੀ.ਐੱਚ.ਐੱਸ.ਸੀ.ਕਾਮੇ ਪੰਜਾਬ ਸਰਕਾਰ ਵਿਭਾਗਾਂ ਵਿਚ ਆਊਟਸੋਰਸਿੰਗ, ਇੰਨਲਿਸਟਮੈਂਟ, ਠੇਕੇਦਾਰਾਂ ,ਕੰਪਨੀਆਂ ਸੁਸਾਇਟੀਆ ਰਾਹੀਂ ਪਿਛਲੇ ਕਈ  ਸਾਲਾਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਹਨ।

Advertisements

ਪ੍ਰੰਤੂ ਅੱਜ ਕਲ ਸੋਸਲ ਮੀਡੀਆ ਤੇ ਐਕਟ 2020 ਦੀ ਇਕ ਕਾਪੀ ਘੁੰਮ ਰਹੀ ਹੈ ਜਿਸ ਵਿਚ ਆਊਟਸੋਰਸਿੰਗ, ਇੰਨਲਿਸਟਮੈਟ, ਕੰਪਨੀਆਂ, ਸੁਸਾਇਟੀਆ ਠੇਕੇਦਾਰ ਰਾਹੀਂ  ਕੰਮ ਕਰਦੇ  ਵਰਕਰਾਂ ਨੂੰ ਇਸ ਐਕਟ ਵਿਚੋਂ ਬਾਹਰ ਕੱਢਿਆ ਗਿਆ ਹੈ ਭਾਵੇਂ ਕਿ ਇਸ ਉੱਤੇ ਸਰਕਾਰ ਦੇ ਕਿਸੇ ਉੱਚ ਅਧਿਕਾਰੀਆਂ ਦੇ ਦਖਸਤ ਨਹੀਂ ਹਨ ਪਰ ਸਰਕਾਰ ਦੀ ਮਨਸ਼ਾ ਨਾਲ ਇਹ ਐਕਟ ਮੇਲ ਖਾਂਦਾ ਹੈ ਇਸ ਵਿਚ ਐਕਟ 2016 ਨੂੰ ਖਤਮ ਕਰਨ ਦਾ ਜ਼ਿਕਰ ਵੀ ਲਿਖਿਆ ਗਿਆ ਹੈ ਜ਼ੋ ਠੇਕਾ ਕਾਮੇਆ ਨੇ ਪਿਛਲੀ ਸਰਕਾਰ ਕੋਲੋਂ ਸੰਘਰਸ਼ ਕਰਕੇ ਬਣਵਾਇਆ ਸੀ ਹੁਣ ਇਸ 2020 ਐਕਟ ਨੂੰ ਸਰਕਾਰ ਲਾਗੂ ਕਰਨੀ ਦੀ ਨੀਅਤ ਵਿਚ ਹੈ।

ਇਕ ਪਾਸੇ ਪੰਜਾਬ ਸਰਕਾਰ ਵੱਲੋਂ ਸਮੂਹ ਵਿਭਾਗਾਂ ਦਾ ਪੁਨਰਗਠਨ ਕਰਕੇ ਅਸਾਮੀਆਂ ਖਤਮ ਕੀਤੀਆ ਜਾ ਰਹੀਆ ਹਨ ਤੇ ਦੂਜੇ ਪਾਸੇ ਇਸ ਐਕਟ 2020 ਵਿਚ ਇਹ ਸ਼ਰਤ ਮੜੀ ਜਾ ਰਹੀ ਹੈ ਕਿ ਰੈਗੂਲਰ ਉਸ ਵਿਭਾਗ ਵਿਚ ਹੀ ਕੀਤਾ ਜਾਵੇਗਾ ਜਿਸ ਵਿਭਾਗ ਵਿਚ ਪੋਸਟਾਂ ਹਨ ਅਤੇ ਇਸ ਵਿਚ ਪੱਕੇ ਕਰਨਾ ਸ਼ਬਦ ਦੀ ਵਰਤੋਂ ਦੀ ਥਾਂ ਸਗੋਂ ਰੋਜੀ ਰੋਟੀ ਦਾ ਓਪਾਆ ਸ਼ਬਦ ਲਿਖਿਆ ਗਿਆ ਹੈ ਅੱਗੇ ਲਿਖਿਆ ਹੈ ਕੀ ਜ਼ੋ ਵਿਭਾਗ ਇੰਨਾਂ ਵਰਕਰਾਂ ਦਾ ਖਰਚਾ ਚੱਕ ਸਕਦਾ ਹੈ ਉਹ ਇਸ ਐਕਟ ਨੂੰ ਲਾਗੂ ਵੀ ਕਰ ਸਕਦਾ ਹੈ ਜ਼ੋ ਵਿਭਾਗ ਖਰਚਾ  ਨਹੀਂ ਚੱਕ  ਸਕਦੇ ਉਹਨਾ ਵਿਭਾਗ ਨੂੰ  ਲਾਗੂ ਕਰਨਾ ਜ਼ਰੂਰੀ ਨਹੀਂ ਹੈ।

 ਜੇਕਰ ਪੰਜਾਬ ਸਰਕਾਰ ਇਸ ਐਕਟ ਨੂੰ ਲਾਗੂ ਕਰਦੀ ਹੈ ਤਾਂ ਠੇਕਾ ਕਾਮੇਆ ਦੇ ਵੱਡੇ ਸੰਘਰਸ਼ ਲਈ ਪੰਜਾਬ  ਸਰਕਾਰ ਤਿਆਰ ਰਹੇ ਕਿਹੁ ਠੇਕਾ ਕਾਮੇ ਆਰ ਪਾਰ ਦੀ ਸੰਘਰਸ਼ ਕਰਨਗੇ। ਇਸ ਲਈ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਸਰਕਾਰ ਕੋਲੋਂ ਮੰਗ ਕਰਦਾ ਹੈ ਕਿ  ਠੇਕਾ ਕਾਮੇ ਦੇ ਸੰਘਰਸ਼ ਹੱਕਾਂ ਬਣੇ ਵੈੱਲਫੇਅਰ ਐਕਟ 2016 “ਨੂੰ ਲਾਗੂ ਕੀਤਾ ਜਾਵੇ ਤੇ ਰਹਿੰਦੀਆਂ ਕੈਟਾਗਰੀਆ ਨੂੰ “ਵੈੱਲਫੇਅਰ ਐਕਟ 2016“ਅਧੀਨ ਸ਼ਾਮਲ ਕਰਕੇ ਉਹਨਾਂ ਦੇ ਪਿੱਤਰੀ ਵਿਭਾਗਾਂ ਵਿੱਚ ਰੈਗੂਲਰ ਕੀਤਾ ਜਾਵੇ,ਕੱਚੇ ਕਾਮਿਆਂ ਦੀਆਂ ਛਾਂਟੀਆਂ ਬੰਦ ਕੀਤੀਆਂ ਜਾਣ, ਸਮੂਹ ਵਿਭਾਗਾਂ ਦਾ  ਪੁਨਰਗਠਨ  ਬੰਦਾ ਕੀਤਾ ਜਾਵੇ।  ਖਤਮ ਕੀਤੀਆਂ ਅਸਾਮੀਆਂ ਦੁਬਾਰਾ ਬਹਾਲ ਕੀਤੀਆਂ ਜਾਣ।

LEAVE A REPLY

Please enter your comment!
Please enter your name here