ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਮਨਾਇਆ ਗਿਆ ਵਰਲਡ ਮੈਂਟਲ ਹੈਲਥ ਡੇਅ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ, ਅਥਾਰਟੀ, ਐਸ.ਏ.ਐਸ. ਨਗਰ, ਮੌਹਾਲੀ ਦੀ ਹੁਕਮਾ ਦੀ ਪਾਲਣਾ ਕਰਦੇ ਹੋਏ, ਮਾਨਯੋਗ ਅਮਰਜੋਤ ਭੱਟੀ, ਜਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦੀ ਅਗਵਾਈ ਹੇਠ ਅਪਰਾਜਿਤਾ ਜੋਸ਼ੀ, ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਵਲੋਂ ਮਿਤੀ  World Mental Health Day ਮੌਕੇ ਪੀ.ਡੀ. ਆਰਿਆ ਮਹਿਲਾ ਸੀਨਿਅਰ ਸੈਕੰਡਰੀ ਸਕੂਲ ਬਹਾਦਰਪੁਰ ਚੌਕ, ਹੁਸ਼ਿਆਰਪੁਰ ਅਤੇ ਸਰਕਾਰੀ ਵਿੱਦਿਆ ਮੰਦਿਰ ਸੀਨਿਅਰ ਸੈਕੰਡ਼ਰੀ ਸਕੂਲ, ਸ਼ਿਮਲਾ ਪਹਾੜੀ ,ਹੁਸ਼ਿਆਰਪੁਰ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

Advertisements

 ਇਸ ਸੈਮੀਨਾਰ ਦੌਰਾਨ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਬੱਚਿਆ ਨੂੰ World Mental Health Day ਦਾ Theme ਹੈ ਕਿ “Make Mental Health and Well being for All a Global Priority ਦੇ ਬਾਰੇ ਦੱਸਿਆ ਗਿਆ। ਇਸ ਦੇ ਨਾਲ ਹੀ ਮਾਨਸਿਕ ਸਿਹਤ ਦਾ ਸਹੀ ਹੋਣਾ ਕਿੰਨਾ ਜਰੂਰੀ ਹੈ ਅਤੇ ਸਾਡੀ ਜਿੰਦਗੀ ਵਿੱਚ ਇਸ ਦੀ ਕੀ ਮਹੱਤਤਾ ਹੈ, ਬਾਰੇ ਵਿਦਿਆਰਥੀਆਂ ਨੂੰ ਵਿਸਥਾਰਪੁਰਵਕ ਦੱਸਿਆ ਗਿਆ ਅਤੇ ਕਿਹਾ ਗਿਆ ਕਿ ਜੇਕਰ ਕਿਸੇ ਨੂੰ ਵੀ ਸਿਹਤ ਸਬੰਧੀ ਜਾ ਮਾਨਸਿਕ ਪ੍ਰੇਸ਼ਾਨੀ ਹੈ, ਤਾਂ ਉਸ ਨੂੰ ਸ਼ਰਮ ਨਹੀ ਕਰਨੀ ਚਾਹਿਦੀ ਅਤੇ ਡਾਕਟਰ ਨੂੰ ਦਿਖਾਉਣਾ ਚਾਹਿਦਾ ਹੈ। ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਕੋਵਿਡ-19 ਮਹਾਮਾਰੀ ਦੌਰਾਨ ਵੀ ਕਈ ਲੋਕ ਮਾਨਸਿਕਤਾ ਤਨਾਅ ਵਿੱਚੋ ਗੁਜ਼ਰ ਰਹੇ ਹਨ ਅਤੇ ਅਜਿਹੇ ਲੋਕਾ ਲਈ ਸਰਕਾਰ ਵਲੋਂ ਕਈ ਸਕੀਮਾਂ ਚਲਾਈਆ ਗਈਆ ਹਨ ਅਤੇ ਜੇਕਰ ਇਸ ਤਰਾਂ ਦੇ ਵਿਅਕਤੀ ਨੂੰ ਕੋਸਲਰ ਦੀ ਲੌੜ ਪੈਂਦੀ ਹੈ ਤਾਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਵਲੋਂ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਉਸ ਵਿਅਕਤੀ ਨੂੰ ਕੌਸਲਰ ਵੀ ਮਹੁੱਇਆ ਕਰਵਾਇਆ ਜਾ ਸਕਦਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਇਹਨਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ National Legal Services Authority( Legal Services for Differently abled Children) Scheme, 2021 ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੇ ਸੰਵਿਧਾਨ ਅਨੁਸਾਰ ਜੋ ਬੱਚੇ Differently abled  ਹਨ, ਉਨ੍ਹਾਂ ਨੂੰ ਵੀ ਬਾਕੀ ਬੱਚਿਆ ਵਾਂਗ ਸਾਰੇ ਅਧਿਕਾਰ ਪ੍ਰਾਪਤ ਹਨ, ਉਹ ਵੀ ਬਾਕੀ ਬੱਚਿਆ ਵਾਂਗ ਸਿੱਖਿਆ ਪ੍ਰਾਪਤ ਕਰਨ ਦੇ ਹੱਕਦਾਰ ਹਨ ਅਤੇ ਇਸ ਤਰਾਂ ਦੇ ਬੱਚਿਆਂ ਨੂੰ ਬਾਕੀ ਬੱਚਿਆਂ ਵਾਂਗ ਇੱਕ ਸਮਾਨ ਸਿੱਖਿਆ ਦੇਣਾ ਸਕੂਲ ਅਤੇ ਸਕੂਲ ਦੇ ਅਧਿਆਪਕਾਂ ਦਾ ਫਰਜ ਬਣਦਾ ਹੈ ਅਤੇ ਉਹਨਾਂ ਕਿਸੇ ਤਰਾਂ ਦਾ ਭੇਦ-ਭਾਵ ਨਾ ਕਰਨ। ਇਸ ਦੇ ਨਾਲ ਹੀ Deaf and Dumb ਬੱਚਿਆਂ ਬਾਰੇ ਵੀ ਦੱਸਿਆ ਗਿਆ ਕਿ ਇਸ ਤਰ੍ਹਾਂ ਦੇ ਬੱਚਿਆਂ ਨੂੰ ਸਾਈਨ ਭਾਸ਼ਾ ਸਿਖਾਉਣੀ ਚਾਹਿਦੀ ਹੈ ਅਤੇ ਹਰ ਵਿਅਕਤੀ ਨੂੰ ਚਾਹਿਦਾ ਹੈ ਜੇਕਰ ਕੋਈ Disable Person ਹੈ ਤਾਂ ਉਸ ਵਿਅਕਤੀ  Disability Certificate ਸਬੰਧਤ ਸਿਵਲ ਹਸਪਤਾਲ ਐਸ.ਐਮ.ਓ ਨਾਲ ਮਿਲ ਕੇ ਬਣਾਉਣਾ ਚਾਹਿਦਾ ਹੈ, ਤਾਂ ਜੋ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਸਰਕਾਰ ਵਲੋਂ ਜਾਰੀ ਕੀਤੀਆ ਗਈਆਂ ਸਕੀਮਾਂ ਦਾ ਲਾਭ ਮਿਲ ਸਕੇ। ਇਸ ਦੇ ਨਾਲ ਹੀ ਸਕੂਲਾਂ ਦੇ ਪ੍ਰਿੰਸੀਪਲ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ Differently abled  ਬੱਚਿਆ ਨੂੰ ਸਕੂਲ ਵਿੱਚ ਉਹਨਾਂ ਦੀ ਲੋੜ ਮੁਤਾਬਿਕ ਸਹੂਲਤਾਂ ਪ੍ਰਦਾਨ ਕਰਨ ਜਿਵੇ ਕਿ, ਪੀਣ ਵਾਲੇ ਪਾਣੀ ਸਬੰਧੀ, ਟਾਇਲਟ ਅਤੇ ਹੋਰ ਆਦਿ ਸਬੰਧੀ ਉਹਨਾਂ ਨੂੰ ਸਹੂਲਤਾ ਦੇਣ ਅਤੇ ਨਾਲ ਹੀ ਕਿਹਾ ਗਿਆ ਕਿ Differently abled  ਵਿਅਕਤੀਆਂ ਦੇ ਜੋ ਅਧਿਕਾਰ ਹਨ ਉਨ੍ਹਾਂ ਦੇ ਬੈਨਰ ਸਕੂਲ ਦੇ ਬਾਹਰ ਲਗਵਾਏ ਜਾਣ ਤਾਂ ਜੋ ਲੋਕਾਂ ਵਿੱਚ Differently abled   ਵਿਅਕਤੀਆਂ ਦੇ ਅਧਿਕਾਰਾ ਪ੍ਰਤੀ ਵੱਧ ਤੋਂ ਵੱਧ ਲੋਕ ਜਾਗਰੂਕ ਹੋ ਸਕਣ।

 ਉਪਰੋਕਤ ਤੋਂ ਇਲਾਵਾ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋ ਮਿਤੀ 12.11.2022 ਨੂੰ ਲਗਾਈ ਜਾਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਪ੍ਰੀ-ਲੀਟਿਗੇਟਿਵ ਅਤੇ ਕੋਰਟਾਂ  ਵਿੱਚ ਪੈਡਿੰਗ ਪਏ ਕੇਸਾਂ ਨੂੰ ਸੁਣਿਆ ਜਾਵੇਗਾ ਅਤੇ ਮੌਕੇ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ, ਨਾਲ ਹੀ ਬੱਚਿਆਂ ਨੂੰ ਮੇਡੀਏਸ਼ਨ ਅਤੇ ਕੰਨਸੇਲੀਏਸ਼ਨ ਸੈਂਟਰ ਅਤੇ ਪਰਮਾਨੈਟ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਬਾਰੇ ਵੀ ਦੱਸਿਆ ਗਿਆ । ਇਸ ਮੌਕੇ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦੇ ਨਾਲ ਮਲਕੀਤ ਸਿੰਘ ਸੀਕਰੀ ਪੈਨਲ ਐਡਵੋਕੇਟ ਪੀ.ਡੀ. ਆਰਿਆ ਮਹਿਲਾ ਸੀਨਿਅਰ ਸੈਕੰਡਰੀ ਸਕੂਲ ਬਹਾਦਰਪੁਰ ਚੌਕ, ਹੁਸ਼ਿਆਰਪੁਰ ਵਿਖੇ ਹਾਜ਼ਰ ਰਹੇ ਅਤੇ ਤਕਰੀਬਨ 135 ਵਿਦਿਆਰਥੀਆ ਨੇ ਭਾਗ ਲਿਆ ਅਤੇ ਦੂਜੇ ਸੈਮੀਨਾਰ ਵਿੱਚ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦੇ ਨਾਲ ਸੰਦੀਪ ਕੁਮਾਰ ਪੈਨਲ ਐਡਵੋਕੇਟ, ਹੁਸ਼ਿਆਰਪੁਰ ਵਲੋਂ ਵਿੱਦਿਆ ਮੰਦਿਰ ਸੀਨਿਅਰ ਸੈਕੰਡ਼ਰੀ ਸਕੂਲ, ਸ਼ਿਮਲਾ ਪਹਾੜੀ ,ਹੁਸ਼ਿਆਰਪੁਰ ਵਿਖੇ ਹਾਜ਼ਰ ਰਹੇ ਅਤੇ ਅਤੇ ਤਕਰੀਬਨ 123 ਵਿਦਿਆਰਥੀਆ ਨੇ ਇਸ ਸੈਮੀਨਾਰ ਵਿੱਚ ਭਾਗ ਲਿਆ। 

LEAVE A REPLY

Please enter your comment!
Please enter your name here