ਪੀ.ਜੀ.ਆਈ ਦੇ ਮਾਹਿਰ, ਆਈ.ਸੀ.ਯੂ. ‘ਚ ਕੋਵਿਡ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਦੀ ਕਰਨਗੇ ਅਗਵਾਈ: ਸਾਰੰਗਲ

ਜਲੰਧਰ (ਦ ਸਟੈਲਰ ਨਿਊਜ਼)। ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਖਾਸ ਕਰਕੇ ਬਹੁਤ ਗੰਭੀਰ ਅਤੇ ਨਾਜ਼ੁਕ ਮਰੀਜ਼ਾਂ ਦਾ ਜਲੰਧਰ ਵਿਖੇ ਅਸਰਦਾਰ ਢੰਗ ਨਾਲ ਕਲੀਨਿਕ ਪ੍ਰਬੰਧਨ ਨੂੰ ਯਕੀਨੀ ਬਣਾਉਂਦਿਆਂ ਜ਼ਿਲਾ ਪ੍ਰਸ਼ਾਸਨ ਵਲੋਂ ਹੁਣ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ (ਪੀ.ਜੀ.ਆਈ.ਐਮ.ਆਰ) ਚੰਡੀਗੜ ਦੇ ਦੋ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ।

Advertisements

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ਼ ਸਾਰੰਗਲ, ਜੋ ਕਿ ਕੋਵਿਡ-19 ਤੋਂ ਪ੍ਰਭਾਵਿਤ ਲੈਵਲ-3 ਦੇ ਟੈਰੇਟਰੀ ਹਸਪਤਾਲਾਂ ਦੇ ਇੰਚਾਰਜ ਵੀ ਹਨ, ਨੇ ਦੰਸਿਆ ਕਿ ਐਨਾਥੀਸੀਆ ਮੁੱਖੀ ਅਤੇ ਡੀਨ ਪੀ.ਜੀ.ਆਈ. ਪ੍ਰੋਫੈਸਰ ਜੀ.ਡੀ.ਪੂਰੀ ਅਤੇ ਐਮ.ਡੀ.ਐਨਾਥੀਸੀਆ ਅਤੇ ਐਸੋਸੀਏਟ ਪ੍ਰੋਫੈਸਰ ਡਾ.ਕਮਲ ਕਾਜਲ ਕੋਵਿਡ ਪ੍ਰਭਾਵਿਤ ਮਰੀਜ਼ਾਂ ਦੇ ਬਿਹਤਰ ਇਲਾਜ ਨੂੰ ਯਕੀਨੀ ਬਣਾਉਣ ਲਈ ਜਲੰਧਰ ਦੇ ਡਾਕਟਰਾਂ ਨੂੰ ਮਾਰਗ ਦਰਸ਼ਨ ਪ੍ਰਦਾਨ ਕਰਨ ਲਈ 24 ਘੰਟੇ ਉਪਲਬੱਧ ਹੋਣਗੇ।

ਸ੍ਰੀ ਸਾਰੰਗਲ ਨੇ ਦੱਸਿਆ ਕਿ ਇਨਾਂ ਦੋਨਾਂ ਮਾਹਿਰਾਂ ਵਲੋਂ ਜ਼ਿਲੇ ਵਿੱਚ ਕੋਵਿਡ-19 ਤੋਂ ਪ੍ਰਭਾਵਿਤ ਗੰਭੀਰ ਮਰੀਜ਼ਾਂ ਦੇ ਕਲੀਨੀਕਲ ਪ੍ਰਬੰਧਨ ਵਿਚ ਸਹਿਯੋਗ ਦਿੱਤਾ ਜਾਵੇਗਾ, ਜੋ ਕਿ ਮੌਤ ਦਰ ਨੂੰ ਘਟਾਉਣ ਵਿੱਚ ਸਹਾਈ ਹੋਵੇਗਾ। ਉਨਾਂ ਕਿਹਾ ਕਿ ਇਨਾਂ ਦੋਵਾਂ ਮਾਹਿਰਾਂ ਵਲੋਂ ਦਿੱਤੀ ਗਈ ਸਲਾਹ ਐਮਰਜੰਸੀ ਕੇਸਾਂ ਵਿੱਚ ਸੁਚਾਰੂ ਢੰਗ ਨਾਲ ਨਿਪਟਣ ਵਿਚ ਵੀ ਲਾਭਦਾਇਕ ਸਿੱਧ ਹੋਵੇਗੀ।

ਸ੍ਰੀ ਸਾਰੰਗਲ ਨੇ ਇਹ ਵੀ ਕਿਹਾ ਕਿ Àਾਂ ਵਲੋਂ ਸਟੇਟ ਹੈਲਥ ਸਲਾਹਕਾਰ ਡਾ.ਕੇ.ਕੇ.ਤਲਵਾੜ ਨੂੰ ਵੀ ਬੇਨਤੀ ਕੀਤੀ ਗਈ ਹੈ, ਜ਼ਿਲ•ਾ ਪ੍ਰਸ਼ਾਸਨ ਨੂੰ ਕੋਵਿਡ ਦੇ ਗੰਭੀਰ ਕੇਸਾਂ ਖਾਸ ਕਰਕੇ ਜਿਨਾਂ ਦਾ ਆਈ.ਸੀ.ਯੂ.ਵਿਖੇ ਇਲਾਜ ਚੱਲ ਰਿਹਾ ਹੈ ਦੇ ਇਲਾਜ ਵਿੱਚ ਮਦਦ ਪਹੁੰਚਾਈ ਜਾਵੇ।

ਸ੍ਰੀ ਸਾਰੰਗਲ ਨੇ ਕਿਹਾ ਕਿ ਇਸ ‘ਤੇ ਉਨਾਂ ਵਲੋਂ ਤੁਰੰਤ ਦੋ ਮਾਹਿਰਾਂ ਨੂੰ ਤਾਇਨਾਤ ਕੀਤਾ ਗਿਆ, ਜੋ ਡਾਕਟਰਾਂ ਦੀ ਮਦਦ ਲਈ 24 ਘੰਟੇ ਉਪਲਬੱਧ ਰਹਿਣਗੇ। ਉਨਾਂ ਦੱਸਿਆ ਕਿ ਕੋਵਿਡ ਤੋਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣਾ ਬਹੁਤ ਮਹੱਤਵਪੂਰਨ ਹੈ। ਉਨਾਂ ਦੁਹਰਾਇਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਜਲੰਧਰ ਵਿਖੇ ਗੰਭੀਰ ਮਰੀਜ਼ਾ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਸ੍ਰੀ ਸਾਰੰਗਲ ਨੇ ਦੱਸਿਆ ਕਿ ਜ਼ਿਲੇ ਵਿੱਚ ਲੈਵਲ-3 ਦੇ ਮਰੀਜ਼ਾਂ ਲਈ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਸੰਸਥਾਵਾਂ ਵਿਚ 248 ਬੈਡ ਮੌਜੂਦ ਹਨ। ਉਨਾਂ ਅੱਗੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਜ਼ਿਲੇ ਵਿੱਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਚਾਰ ਟੀ ਜਿਵੇਂ ਕਿ ਟਰੈਕਿੰਗ, ਟਰੇਸਿੰਗ, ਟੈਸਟਿੰਗ ਅਤੇ ਟਰੀਮੈਂਟ ‘ਤੇ ਕੰਮ ਕੀਤਾ ਜਾ ਰਿਹਾ ਹੈ।

ਸ੍ਰੀ ਸਾਰੰਗਲ ਨੇ ਦੱਸਿਆ ਕਿ ਇਹ ਸਮੇਂ ਦੀ ਲੋੜ ਹੈ ਕਿ ਸੂਬਾ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਜਾਰੀ ਹਦਾਇਤਾਂ ਜਿਸ ਵਿੱਚ ਮਾਸਕ ਪਾਉਣਾ, ਹੱਥ ਧੋਣੇ ਅਤੇ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣ ਦੀ ਪਾਲਣਾ ਕਰਨ ਤੋਂ ਇਲਾਵਾ ਕੋਵਿਡ ਸਬੰਧੀ ਕੋਈ ਵੀ ਲੱਛਣ ਦਿਖਾਈ ਦੇਣ ‘ਤੇ ਤੁਰੰਤ ਨਜ਼ਦੀਕੀ ਸਿਹਤ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here